New Zealand

ਗੁਰਦੁਆਰਾ ਸ੍ਰੀ ਦਸ਼ਮੇਸ਼ ਦਰਬਾਰ ਸਾਹਿਬ ਪਾਪਾਟੋਏਟੋਏ ਆਕਲੈਂਡ ਵਿਖੇ ਜਹਾਜ ਕਰੈਸ਼ ‘ਚ ਮਾਰੇ ਗਏ ਲੋਕਾਂ ਦੀ ਸ਼ਾਂਤੀ ਲਈ ਕੀਤੇ ਜਪੁਜੀ ਸਾਹਿਬ ਪਾਠ ਤੇ ਕੀਤੀ ਅਰਦਾਸ

ਆਕਲੈਂਡ /ਐਨ ਜੈਡ ਤਸਵੀਰ / ਹਰਗੋਬਿੰਦ ਸਿੰਘ ਸ਼ੇਖਪੁਰੀਆ :- ਗੁਰਦੁਆਰਾ ਸ੍ਰੀ ਦਸ਼ਮੇਸ਼ ਦਰਬਾਰ ਸਾਹਿਬ ਪਾਪਾਟੋਏਟੋਏ ਆਕਲੈਂਡ ਵਿਖੇ ਪਿਛਲੀ 12 ਜੂਨ 2025 ਨੂੰ ਭਾਰਤ ਦੇ ਅਹਿਮਦਾਬਾਦ ਵਿਖੇ ਹੋਏ ਹਾਦਸੇ ‘ਚ ਬੋਇੰਗ 787 ਜਹਾਜ਼ ਜੋ ਕਿ ਅਣਸੁਖਾਵੇਂ ਹਲਾਤਾ ਵਿੱਚ ਕਰੈਸ਼ ਹੋਇਆ ਸੀ, ਵਿੱਚ ਮਾਰੇ ਗਏ ਲੋਕਾਂ ਦੀ ਆਤਮਿਕ ਸ਼ਾਂਤੀ ਲਈ ਸ੍ਰੀ ਜਪੁਜੀ ਸਾਹਿਬ ਦੇ ਪਾਠ ਕਰਨ ਉਪਰੰਤ ਅਰਦਾਸ ਕੀਤੀ ਗਈ।
ਜਿਸ ਵਿੱਚ ਵੱਖ-ਵੱਖ ਸੰਸਥਾਵਾਂ ਦੇ ਅਹੁਦੇਦਾਰਾਂ ਅਤੇ ਭਾਰਤੀ ਭਾਈਚਾਰੇ ਦੇ ਲੋਕਾਂ ਤੋਂ ਇਲਾਵਾ ਭਾਰਤ ਦੇ ਕੌਂਸਲੇਟ ਜਰਨਲ ਆਫ ਇੰਡੀਆ ਡਾ.ਮਦਨ ਮੋਹਨ ਸੇਠੀ ਤੇ ਉਨਾਂ ਦਾ ਸਟਾਫ ਵੀ ਇਸ ਅਰਦਾਸ ਵਿੱਚ ਸ਼ਾਮਿਲ ਹੋਇਆ!
ਇਸ ਤੋਂ ਬਾਅਦ ਗੁਰਦੁਆਰਾ ਸ੍ਰੀ ਦਸ਼ਮੇਸ਼ ਦਰਬਾਰ ਸਾਹਿਬ ਉੱਪਰ ਸੈਮੀਨਾਰ ਹਾਲ ਵਿੱਚ ਇੱਕ ਸ਼ੋਕ ਸਭਾ ਆਯੋਜਿਤ ਕੀਤੀ ਗਈ,ਜਿਸ ਵਿੱਚ ਵੱਖ-ਵੱਖ ਸੰਸਥਾਵਾਂ ਦੇ ਪ੍ਰਤੀਨਿਧ ਅਤੇ ਭਾਰਤੀ ਭਾਈਚਾਰੇ ਦੇ ਤਕਰੀਬਨ ਸੌ ਕੁ ਲੋਕ ਸ਼ਾਮਿਲ ਹੋਏ।ਸੋਕ ਸਭਾ ਦੇ ਅੰਤ ‘ਚ ਜਹਾਜ ਕਰੈਸ਼ ਵਿੱਚ ਆਪਣੀਆਂ ਜਾਨਾਂ ਗਵਾ ਚੁੱਕੇ ਮ੍ਰਿਤਕਾਂ ਲਈ ਭਾਵਭਿੰਨੀ ਸ਼ਰਧਾਂਜਲੀ ਭੇਂਟ ਕੀਤੀ ਗਈ ਅਤੇ ਵਿਛੜੀਆਂ ਰੂਹਾਂ ਦੀ ਸ਼ਾਂਤੀ ਲਈ ਪ੍ਰਥਾਥਨਾ ਕੀਤੀ ਗਈ ਗਈ। ਇਸ ਸ਼ੋਕ ਸ਼ਭਾ ਵਿੱਚ ਭਾਰਤ ਦੇ ਕੌਂਸਲੇਟ ਜਰਨਲ ਆਕਲੈਂਡ ਡਾ ਮਦਨ ਮੋਹਨ ਸੇਠੀ, ਨਿਊਜ਼ੀਲੈਂਡ ਸੈਂਟਰਲ ਐਸੋਸੀਏਸ਼ਨ ਦੇ ਪ੍ਰਧਾਨ ਵੀਰਖਾਰ, ਮਾਊਂਟ ਰੌਸਕਿਲ ਦੇ ਮੌਜੂਦਾ ਐਮਪੀ ਕਾਰਲਸ ਚਿਉਂਗ, ਸਾਬਕਾ ਐਮਪੀ ਮਹੇਸ਼ ਬਿੰਦਰਾ, ਸ਼ਿਵਾਨੀ ਰੈਸਟੋਰੈਂਟ ਦੀ ਮਾਲਕ ਮੈਡਮ ਸ਼ਿਵਾਨੀ, ਅਤੇ ਕੁਲਦੀਪ ਅਰੋੜਾ,ਗੁਰਦੁਆਰਾ ਸ੍ਰੀ ਦਸ਼ਮੇਸ਼ ਦਰਬਾਰ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਬਾਠ, ਰੇਡੀਓ ਸਪਾਈਸ ਤੋਂ ਨਵਤੇਜ ਰੰਧਾਵਾ, ਮੌਜੂਦਾ ਐਮਪੀ ਪਰਮਜੀਤ ਕੌਰ ਪਰਮਾਰ ਅਤੇ ਨਿਊਜ਼ੀਲੈਂਡ ਸੈਂਟਰਲ ਸਿੱਖ ਐਸੋਸੀਏਸ਼ਨ ਦੇ ਚੇਅਰਮੈਨ ਸ. ਪ੍ਰਿਥੀਪਾਲ ਸਿੰਘ ਬਸਰਾ ਨੇ ਉੱਥੇ ਪਹੁੰਚੀਆਂ ਸਮੁੱਚੀਆਂ ਸੰਸਥਾਵਾਂ ਦੇ ਆਹੁਦੇਦਾਰਾਂ ਵੱਲੋਂ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਇਸ ਔਖੀ ਘੜੀ ਵਿੱਚ ਪੀੜਿਤ ਪਰਿਵਾਰਾਂ ਅਤੇ ਉਨਾਂ ਦੇ ਰਿਸ਼ਤੇਦਾਰਾਂ,ਦੋਸਤਾਂ ਮਿੱਤਰਾਂ ਨਾਲ ਗਹਿਰੀ ਸੰਵੇਦਨਾ ਤੇ ਹਮਦਰਦੀ ਪ੍ਰਗਟ ਕੀਤੀ। ਇਸ ਮੌਕੇ ਸਟੇਜ ਸੰਚਾਲਨ ਰਵੀ ਇੰਦਰ ਸਿੰਘ ਵਿਰਕ ਨੇ ਕੀਤਾ ! ਇਸ ਸ਼ੋਕ ਸਭਾ ਵਿਚ ਕੌਂਸਲੇਟ ਜਨਰਲ ਨਾਲ ਆਏ ਸੰਜੀਵ ਕੁਮਾਰ, ਮਨੀਸ਼ਾ ਤੇ ਹੋਰ ਸਟਾਫ, ਨਿਊਜ਼ੀਲੈਂਡ ਸੈਂਟਰਲ ਐਸੋਸੀਏਸ਼ਨ ਦੇ ਖਜ਼ਾਨਚੀ ਰੱਤੀ ਲਾਲ, ਪ੍ਰਕਾਸ਼ ਬ੍ਰਦਰਜ, ਕਲਿਆਨ, ਆਕਲੈਂਡ ਸਿੱਖ ਸੋਸਾਇਟੀ ਦੇ ਉਪ ਚੇਅਰਮੈਨ ਬੇਅੰਤ ਸਿੰਘ ਜਡੌਰ, ਮੀਤ ਪ੍ਰਧਾਨ ਪਰਗਣ ਸਿੰਘ ਫਿਜੀ, ਸਟੇਜ ਸਕੱਤਰ ਸੁਰਜੀਤ ਸਿੰਘ ਸੱਚਦੇਵਾ, ਹਰਗੋਬਿੰਦ ਸਿੰਘ ਸ਼ੇਖਪੁਰੀਆ, ਅਜੀਤ ਸਿੰਘ ਰੰਧਾਵਾ, ਮੱਖਣ ਸਿੰਘ, ਰੇਸ਼ਮ ਸਿੰਘ, ਡਾਕਟਰ ਪ੍ਰਦੀਪ ਕੁਮਾਰ ਖੁੱਲਰ, ਹਰਮਿੰਦਰ ਸਿੰਘ ਬਰਾੜ, ਸਾਬਕਾ ਐਮਪੀ ਹਰਨਾਮ ਸਿੰਘ ਗੋਲੀਅਨ, ਨਿਊਜੀਲੈਂਡ ਇੰਡੀਅਨ ਰਿਟੇਲਰ ਐਸੋਸੀਏਸ਼ਨ ਦੇ ਚੇਅਰਪਰਸਨ ਅਤੇ ਤਸਵੀਰ ਅਖਬਾਰ ਮੁੱਖ਼ ਸੰਪਾਦਕ ਮੁੱਖ ਸੰਪਾਦਕ ਨਰਿੰਦਰ ਕੁਮਾਰ ਸਿੰਗਲਾ, ਰਜੇਸ਼ ਗੋਇਲ, ਜਗਜੀਤ ਸਿੰਘ ਸਿੱਧੂ, ਹਰਜੀਤ ਸਿੰਘ ਵਾਲੀਆ, ਹਮ ਐਫ ਐਮ ਰੇਡੀਓ ਤੋਂ ਕਸ਼ਕਾ, ਸਪਾਈਸ ਰੇਡੀਓ ਤੋਂ ਪਰਮਿੰਦਰ ਸਿੰਘ ਪਾਪਾਟੋਏਟੋਏ, ਗਗਨ ਸਕਸੈਨਾ, ਰੋਟਰੀ ਮੈਨਕਾਉ ਦੇ ਅਖਿਲੇਸ਼ ਚੌਧਰੀ , ਸੁਨੀਲ ਕੁਮਾਰ, ਪੰਕਜ ਜੌਹਰੀ, ਸਵਰਨ ਕਾਟਿਆਲ, ਹਿੰਦੂ ਫਾਊਂਡੇਸ਼ਨ ਦੇ ਅਨੁਰਾਗ ਰਸੀਲਾ, ਸੰਜੇ, ਜੀਤ, ਹਰਿਕ੍ਰਿਸ਼ਨ ਸਿੰਘ, ਹਰਦਿਆਲ ਸਿੰਘ ਫਿਜੀ, ਟੋਨੀ ਸਿੰਘ, ਅਵਤਾਰ ਸਿੰਘ, ਆਗਿਆਪਾਲ ਸਿੰਘ ਬਜਾਜ, , ਪਰਮਜੀਤ ਸਿੰਘ, ਰਾਣਾ ਸਿੰਘ, ਦੇਵਿੰਦਰ ਸਿੰਘ, ਦਲਜੀਤ ਸਿੰਘ, ਗੁਰਦਿਆਲ ਸਿੰਘ,ਪਾਲ ਪ੍ਰੋਡਕਸ਼ਨ ਦੇ ਹਰਪਾਲ ਸਿੰਘ ਲੋਹੀ,ਇਮੀਗ੍ਰੇਸ਼ਨ ਮੈਟਰ ਦੇ ਜਗਜੀਤ ਸਿੰਘ ਸਮੇਤ ਵੱਖ-ਵੱਖ ਸੰਸਥਾਵਾਂ ਅਤੇ ਕਮਿਊਨਿਟੀਜ਼ ਦੇ ਲੋਕ ਸ਼ਾਮਿਲ ਹੋਏ। ਇਹ ਸ਼ੋਕ ਸ਼ਭਾ ਗੁਰਦੁਆਰਾ ਸ੍ਰੀ ਦਸ਼ਮੇਸ਼ ਦਰਬਾਰ ਦੀ ਪ੍ਰਬੰਧਕੀ ਕਮੇਟੀ ਵੱਲੋਂ ਰਖਵਾਈ ਗਈ ਸੀ।

Related posts

ਭਾਰਤ ਨਵਾਂ ਚੀਨ ਹੈ – ਨਿਊਜ਼ੀਲੈਂਡ ਨੂੰ ਵਪਾਰ ਗੱਲਬਾਤ ‘ਚ ਦੂਰ ਦ੍ਰਿਸ਼ਟੀ ਤੋਂ ਕੰਮ ਲੈਣ ਦੀ ਲੋੜ

Gagan Deep

ਭਾਰਤੀ ਕਾਰੋਬਾਰੀ ਨੂੰ ਨਿਊਜੀਲੈਂਡ ‘ਚ ਪਰਵਾਸੀਆਂ ਦੇ ਸ਼ੋਸ਼ਣ ਕਰਨ ‘ਤੇ ਜੁਰਮਾਨਾ

Gagan Deep

ਵਾਈਕਾਟੋ ਪੁਲਿਸ ਅਧਿਕਾਰੀ ਨੇ 1700 ਆਫ-ਡਿਊਟੀ ਡਾਟਾਬੇਸ ਪੁੱਛਗਿੱਛਾਂ ਕੀਤੀਆਂ

Gagan Deep

Leave a Comment