ਆਕਲੈਂਡ (ਐੱਨ ਜੈੱਡ ਤਸਵੀਰ/ ਹਰਗੋਬਿੰਦ ਸਿੰਘ ਸ਼ੇਖਪੁਰੀਆ) ਨਿਊਜ਼ੀਲੈਂਡ ਵਿਖੇ ਆਪਣੇ ਪਰਿਵਾਰ ਨੂੰ ਮਿਲਣ ਆਏ ਮਹਿਰਮ ਸਾਹਿਤ ਸਭਾ ਨਵਾਂ ਸ਼ਾਲਾ ( ਗੁਰਦਾਸਪੁਰ ) ਦੇ ਪ੍ਰਧਾਨ ਅਤੇ ਪੰਜਾਬੀ ਲੇਖਕ ਮਲਕੀਅਤ ਸਿੰਘ ਸੋਹਲ ਦਾ ਅੱਜ ਵਾਰ ਮੈਮੋਰੀਅਲ ਲਾਇਬਰੇਰੀ ਪਾਪਾਟੋਏਟੋਏ ਆਕਲੈਂਡ ਵਿਖੇ ਰੂਬਰੂ ਕਰਵਾਇਆ ਗਿਆ ਜਿਸ ਦੌਰਾਨ ਆਪਣੀਆਂ ਫੌਜ ਵਿੱਚ ਕੀਤੀਆਂ ਸੇਵਾਵਾਂ ਦੇ ਨਾਲ ਨਾਲ ਲੱਗੀ ਲਿਖਣ ਚੇਟਕ ਦੇ ਮੁਢਲੇ ਪੜਾਵਾਂ ਬਾਰੇ ਜਾਣਕਾਰੀ ਦਿੰਦਿਆਂ ਉਹਨਾਂ ਨੇ ਹੁਣ ਤੱਕ ਛਪੀਆਂ ਅੱਠ ਪੁਸਤਕਾਂ ਬਾਰੇ ਸੰਖੇਪ ਜਾਣਕਾਰੀ ਦਿੱਤੀ ਅਤੇ ਹਾਜ਼ਰੀਨ ਵੱਲੋਂ ਕੀਤੇ ਸਵਾਲਾਂ ਦੇ ਜਵਾਬ ਵੀ ਦਿੱਤੇ ! ਲਾਇਬ੍ਰੇਰੀਅਨ ਸੁਨੀਤਾ ਤੇ ਮਨਪ੍ਰੀਤ ਕੌਰ ਅਤੇ ਲੇਖਕ ਦੇ ਦੋਹਤੇ ਜਸਕੀਰਤ ਸਿੰਘ ਜੱਸੀ ਦੇ ਸਹਿਯੋਗ ਨਾਲ ਕਰਵਾਏ ਇਸ ਰੂਬਰੂ ਦੌਰਾਨ ਸਪਾਈਸ ਰੇਡੀਓ ਤੋਂ ਪਰਮਿੰਦਰ ਸਿੰਘ ਪਾਪਾਟੋਏਟੋਏ, ਮੈਡਮ ਇੰਦੂ ਬਾਜਵਾ, ਅਜੀਤ ਸਿੰਘ ਸਤੌਰ, ਸੁਖਨਿੰਦਰ ਸਿੰਘ, ਮਨਕੀਰਤ ਸਿੰਘ, ਨਵ ਪੱਡਾ, ਬਲਵਿੰਦਰ ਸਿੰਘ, ਪਰਮਜੀਤ ਕੌਰ, ਚਰਨਜੀਤ ਕੌਰ, ਮਨਦੀਪ ਕੌਰ, ਸੁਰਜੀਤ ਕੌਰ, ਹਰਪ੍ਰੀਤ ਕੌਰ ਸਮੇਤ ਪੰਜਾਬੀ ਪਿਆਰੇ ਸ਼ਾਮਿਲ ਸਨ ।
ਸੋਹਲ ਦੇ ਲੋਕ ਗੀਤ ਭਾਗ ਪਹਿਲਾ ਤੇ ਦੂਜਾ, ਮੱਘਦੇ ਅੱਖਰ, ਮਹਿਰਮ ਦਿਲਾਂ ਦੇ, ਸੱਜਣਾਂ ਬਾਝ ਹਨੇਰਾ, ਸ਼ਹੀਦ ਬੀਬੀ ਸੁੰਦਰੀ, ਕੁਲਵੰਤੀ ਰੁੱਤ ਬਸੰਤੀ, “ਮਿੱਟੀਏ ਪੰਜਾਬ ਦੀਏ” ਸੱਤ ਪੁਸਤਕਾਂ ਤੋਂ ਬਾਅਦ 2020 ਵਿੱਚ ਆਈ ਮਲਕੀਅਤ ਸਿੰਘ ਸੋਹਲ ਨੇ ਆਪਣੀ ਅੱਠਵੀਂ ਪੁਸਤਕ “ਸੁਣ ਵੇ ਸੱਜਣਾ” ਸੱਤ ਸਾਹਿਤਕ ਤੇ ਸਮਾਜਿਕ ਸੰਸਥਾਵਾਂ ਪੰਜਾਬ ਦੇ ਕਾਰਜਕਰਤਾ ਹਰਗੋਬਿੰਦ ਸਿੰਘ ਸ਼ੇਖਪੁਰੀਆ ਸੰਸਥਾਪਕ ਪ੍ਰਧਾਨ ਗੁਰੂ ਕਾਸ਼ੀ ਸਾਹਿਤ ਅਕਾਦਮੀ ਦਮਦਮਾ ਸਾਹਿਬ ਰਜਿ: ਪੰਜਾਬ ਨੂੰ ਪਿਆਰ ਸਹਿਤ ਭੇਂਟ ਕੀਤੀ ਜਿਸ ਦਾ ਆਉਂਦਿਆਂ ਹੀ ਪਾਠ ਕਰਨ ਉਪਰੰਤ ਸਮੀਖਿਆ ਕਰਦੇ ਦੱਸਿਆ ਗਿਆ ਕਿ ਇਸਦਾ ਬੈਕ ਪੇਜ਼ ਉੱਘੇ ਗਜ਼ਲ ਗੋ ਸੁਲੱਖਣ ਸਰਹੱਦੀ ਵੱਲੋਂ ਲਿਖਿਆ ਗਿਆ ਹੈ ਜਦੋਂ ਕਿ ਬਲਵਿੰਦਰ ਬਾਲਮ ਅਨੁਸਾਰ ਸਮੇਂ ਦੀ ਗੱਲ ਕਰਦੀ ਕਵਿਤਾ ਦਾ ਨਾਮ ਮਲਕੀਅਤ ਸੋਹਲ ਹੈ, ਜਿਸ ਵਿੱਚ ‘ਆਪਣੀ ਬਾਤ’ ਤੋਂ ਲੈ ਕੇ ‘ਯਾਰ ਬੜੇ ਨੇ’ ਤੱਕ ‘ਧੀਆਂ ਰੁੱਖ ਤੇ ਪਾਣੀ’, ‘ਮਾਂ ਜਿਹੀਆਂ ਕਵਿਤਾਵਾਂ’, ‘ਲਾਹੌਰ ਤੇ ਅੰਬਰਸਰ’ ਆਦਿ ਕਵਿਤਾਵਾਂ ਨਾਲ ਲਬਰੇਜ਼ ਇਹ 128 ਪੇਜ ਦੀ ਪੁਸਤਕ ਪਾਠਕਾਂ ਦੇ ਪੜਨ ਯੋਗ ਹੈ !!
Related posts
- Comments
- Facebook comments