ਆਕਲੈਂਡ (ਐੱਨ ਜੈੱਡ ਤਸਵੀਰ)ਡਿਫੈਂਸ ਫੋਰਸ ਦਾ ਹਰਕਿਊਲਿਸ ਜਹਾਜ਼ ਮੱਧ ਪੂਰਬ ‘ਚ ਉਤਰਿਆ ਹੈ। ਜਹਾਜ਼ ਸੋਮਵਾਰ ਨੂੰ ਆਕਲੈਂਡ ਤੋਂ ਰਵਾਨਾ ਹੋਇਆ ਸੀ ਅਤੇ ਸ਼ੁੱਕਰਵਾਰ ਸਥਾਨਕ ਸਮੇਂ ਅਨੁਸਾਰ ਕਿਸੇ ਅਣਪਛਾਤੇ ਸਥਾਨ ‘ਤੇ ਪਹੁੰਚ ਗਿਆ ਹੈ। ਰੱਖਿਆ ਬਲ ਨੇ ਕਿਹਾ ਕਿ ਜਹਾਜ਼ ਹੁਣ ਉਤਰ ਗਿਆ ਹੈ ਅਤੇ ਨਿਊਜ਼ੀਲੈਂਡ ਦੇ ਲੋਕਾਂ ਨੂੰ ਈਰਾਨ ਅਤੇ ਇਜ਼ਰਾਈਲ ਤੋਂ ਕੱਢਣ ਵਿਚ ਮਦਦ ਕਰਨ ਲਈ ਤਿਆਰ ਹੈ। ਜਹਾਜ਼ ਉਨ੍ਹਾਂ ਸੈਨਿਕਾਂ ਦੇ ਨਾਲ ਲੈਸ ਸੀ ਜਿਨ੍ਹਾਂ ਨੂੰ ਬਾਹਰ ਕੱਢਣ ਦੀ ਸਿਖਲਾਈ ਦਿੱਤੀ ਗਈ ਸੀ।
ਇਹ ਜਹਾਜ਼ ਐਮਰਜੈਂਸੀ ਸਥਿਤੀ ਲਈ ਹੈ,ਜਦੋਂ ਤੱਕ ਹਵਾਈ ਖੇਤਰ ਨਹੀਂ ਖੁੱਲਦਾ,ਉਦੋਂ ਤੱਕ ਇਸ ਨੂੰ ਵਰਤਿਆ ਜਾਵੇਗਾ॥ ਇਸ ਤੋਂ ਪਹਿਲਾਂ ਇਹ ਦੱਸਿਆ ਗਿਆ ਸੀ ਕਿ ਨਿਊਜ਼ੀਲੈਂਡ ਦੇ 110 ਨਾਗਰਿਕ ਸੇਫਟ੍ਰੈਵਲ ‘ਤੇ ਇਜ਼ਰਾਈਲ ਵਿੱਚ ਰਜਿਸਟਰਡ ਸਨ, ਜਦੋਂ ਕਿ 139 ਈਰਾਨ ਲਈ ਰਜਿਸਟਰਡ ਸਨ। ਵਿਦੇਸ਼ ਮਾਮਲਿਆਂ ਅਤੇ ਵਪਾਰ ਮੰਤਰਾਲੇ ਨੇ ਕਿਹਾ ਕਿ ਉਸ ਨੇ ਮੰਗਲਵਾਰ ਨੂੰ ਜਮੀਨੀ ਰਸਤੇ ਰਾਹੀਂ ਲੋਕਾਂ ਨੂੰ ਕੱਢਣ ਲਈ ਪ੍ਰਬੰਧ ਕਰਨ ਦੀ ਕੋਸ਼ਿਸ਼ ਕੀਤੀ ਪਰ ਇਹ ਕਾਮਯਾਬ ਨਹੀਂ ਹੋ ਸਕਿਆ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਉਸ ਨੂੰ ਨਿਊਜ਼ੀਲੈਂਡ ਦੇ ਲੋਕਾਂ ਵੱਲੋਂ ਇਜ਼ਰਾਈਲ ਤੋਂ ਬਾਹਰ ਨਿਕਲਣ ਦੀ ਬੇਨਤੀ ਮਿਲੀ ਹੈ। ਰੱਖਿਆ ਮੰਤਰੀ ਜੂਡਿਥ ਕੋਲਿਨਸ ਨੇ ਦੁਹਰਾਇਆ ਹੈ ਕਿ ਜੇਕਰ ਲੋਕ ਸੁਰੱਖਿਅਤ ਤਰੀਕੇ ਨਾਲ ਉੱਥੋਂ ਜਾ ਸਕਦੇ ਹਨ ਤਾਂ ਉਨਾਂ ਨੂੰ ਚਲੇ ਜਾਣਾ ਚਾਹੀਦਾ ਹੈ।
Related posts
- Comments
- Facebook comments