ਆਕਲੈਂਡ (ਐੱਨ ਜੈੱਡ ਤਸਵੀਰ) ਆਕਲੈਂਡ ਦੇ ਦੱਖਣ ‘ਚ ਪੁਕੇਕੋਹੇ ‘ਚ ਇਕ ਪਰਿਵਾਰਕ ਮਾਲਕੀ ਵਾਲੀ ਸੁਪਰਮਾਰਕੀਟ ‘ਚ ਦੋ ਰਾਤਾਂ ‘ਚ ਦੋ ਚੋਰੀਆਂ ਹੋਈਆਂ ਹਨ ਅਤੇ ਪੁਲਸ ਨੇ ਅੱਜ ਸਵੇਰੇ ਦੂਜੀ ਚੋਰੀ ਤੋਂ ਬਾਅਦ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਹਾਲ ਸੈਂਟ ‘ਤੇ ਇੰਡੋਕੀਵੀ ਸੁਪਰਮਾਰਕੀਟ ਨੂੰ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਚੋਰਾਂ ਨੇ ਦੋ ਵਾਰ ਨਿਸ਼ਾਨਾ ਬਣਾਇਆ ਸੀ। ਸਹਿ-ਮਾਲਕ ਅਰਸ਼ਦੀਪ ਸਿੰਘ ਨੇ ਦੱਸਿਆ ਕਿ ਪਹਿਲੀ ਚੋਰੀ ਸ਼ੁੱਕਰਵਾਰ ਸਵੇਰੇ ਕਰੀਬ 4 ਵਜੇ ਹੋਈ। ਉਨ੍ਹਾਂ ਨੇ ਦੱਸਿਆ ਕਿ ਤਿੰਨ ਲੋਕਾਂ ਨੇ ਮੁੱਖ ਦਰਵਾਜ਼ਾ ਦਾ ਸ਼ੀਸ਼ੇ ਤੋੜਿਆ ਅਤੇ ਚਾਕਲੇਟ, ਟੌਫੀਆਂ ਆਦਿ ਚੋਰੀ ਕਰਨ ਲਈ ਅੰਦਰ ਦਾਖਲ ਹੋਏ। ਸਟਾਫ ਨੂੰ ਚੋਰੀ ਦੇ ਬਾਰੇ ਦਾ ਪਤਾ ਲੱਗਣ ਤੋਂ ਬਾਅਦ ਸ਼ਨੀਵਾਰ ਸਵੇਰੇ 7.50 ਵਜੇ ਦੇ ਕਰੀਬ ਪੁਲਿਸ ਨੂੰ ਸੂਚਿਤ ਕੀਤਾ ਗਿਆ ਸੀ। ਹਾਲਾਂਕਿ, 24 ਘੰਟਿਆਂ ਤੋਂ ਵੀ ਘੱਟ ਸਮੇਂ ਬਾਅਦ, ਉਹੀ ਚੀਜ਼ ਦੁਬਾਰਾ ਵਾਪਰੀ।
ਸਿੰਘ, ਜੋ ਕਿ ਚੋਰੀਆਂ ਤੋਂ ਬਾਅਦ ਕਾਫੀ ਸਾਵਧਾਨ ਹੋਇਆ ਸੀ, ਚੌਕਸੀ ਲਈ ਲਈ ਦੁਕਾਨ ਵਿੱਚ ਸੁਰੱਖਿਆ ਕੈਮਰੇ ਲਗਾਏ ਸਨ,ਉਹ ਕੈਮਰਿਆਂ ਦੀ ਲਗਾਤਾਰ ਨਿਗਰਾਨੀ ਕਰ ਰਿਹਾ ਸੀ ਅਤੇ ਪੰਜ ਚੋਰਾਂ ਨੂੰ ਦੁਕਾਨ ਵਿੱਚ ਦਾਖਲ ਹੋਣ ਨੂੰ ਲਾਈਵ ਦੇਖਿਆ ਸੀ।ਚੋਰਾਂ ਨੇ ਦਰਵਾਜ਼ੇ ਦਾ ਇੱਕ ਹੋਰ ਹਿੱਸਾ ਤੋੜ ਦਿੱਤਾ ਅਤੇ ਦੁਕਾਨ ‘ਚ ਦਾਖਲ ਹੋ ਗਏ। ਕਾਊਂਟਰ ਤੋਂ ਨਕਦੀ ਚੋਰੀ ਕੀਤੀ।ਅੰਡੇ ਤੋੜੇ ਗਏ।ਦੁਕਾਨ ਵਿੱਚ ਤਬਾਹੀ ਮਚਾ ਦਿੱਤੀ ਗਈ। ਦੁਕਾਨ ‘ਚੋਂ ਡਰਿੰਕ, ਚਾਕਲੇਟ, ਜੋ ਵੀ ਸਮਾਨ ਨੂੰ ਉਹ ਦੇ ਹੱਥ ਪਾ ਸਕਦੇ ਸਨ, ਉਹ ਲੈ ਕੇ ਗਏ। ਉਸਨੇ ਕਿਹਾ ਕਿ ਉਸਨੇ ਕੈਮਰੇ ਵੇਖਦੇ ਹੋਏ ਪੁਲਿਸ ਨੂੰ ਬੁਲਾਇਆ ਅਤੇ ਅਧਿਕਾਰੀ ਸਮੂਹ ਦਾ ਪਤਾ ਲਗਾਉਣ ਅਤੇ ਗ੍ਰਿਫਤਾਰ ਕਰਨ ਵਿੱਚ ਕਾਮਯਾਬ ਹੋਏ।
ਪੁਲਸ ਦੇ ਇਕ ਬੁਲਾਰੇ ਨੇ ਦੱਸਿਆ ਕਿ 19 ਸਾਲਾ ਇਕ ਵਿਅਕਤੀ ਨੂੰ ਚੋਰੀ ਦੇ ਦੋਸ਼ ‘ਚ 16 ਜੁਲਾਈ ਨੂੰ ਪੁਕੇਕੋਹੇ ਜ਼ਿਲ੍ਹਾ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ ਅਤੇ ਚਾਰ ਹੋਰ ਨੌਜਵਾਨਾਂ ਨੂੰ ਕਿਸ਼ੋਰ ਉਮਰ ਦੀ ਪ੍ਰਕਿਰਿਆ ‘ਚੋਂ ਲੰਘਣਾ ਪਵੇਗਾ। ਪੁਲਿਸ ਇਸ ਗੱਲ ਦੀ ਪੁਸ਼ਟੀ ਨਹੀਂ ਕਰ ਸਕੀ ਕਿ ਦੋਵੇਂ ਚੋਰੀਆਂ ਦਾ ਆਪਸ ਵਿੱਚ ਕੋਈ ਸਬੰਧ ਹੈ ਜਾਂ ਨਹੀਂ, “ਦੋਵਾਂ ਚੋਰੀਆਂ ਦੀ ਜਾਂਚ ਜਾਰੀ ਹੈ”।
previous post
Related posts
- Comments
- Facebook comments