New Zealand

ਡਿਊਟੀ ਦੌਰਾਨ ਟ੍ਰੈਫਿਕ ਪੁਲਿਸ ਅਧਿਕਾਰੀ ਨੇ ਔਰਤ ਨਾਲ ਜਿਨਸੀ ਸਬੰਧ ਬਣਾਏ

ਆਕਲੈਂਡ(ਐੱਨ ਜੈੱਡ ਤਸਵੀਰ) ਨਿਊਜ਼ੀਲੈਂਡ ਦੇ ਇੱਕ ਪੁਲਿਸ ਅਧਿਕਾਰੀ ਨੇ ਰੂਟੀਨ ਪੁਲਿਸ ਸਟੋਪ ਤੇ ਇੱਕ ਔਰਤ ਨੂੰ ਰੋਕਿਆ ਤੇ ਉਸ ਤੋਂ ਪੁੱਛ ਪੜਤਾਲ ਕੀਤੀ। ਅਧਿਕਾਰੀ ਨੇ ਇਸ ਦੌਰਾਨ ਡੇਟਾ ਬੇਸ ਦੀ ਵਰਤੋਂ ਕੀਤੀ। ਅਗਲੇ ਹੀ ਰਾਤ ਉਸ ਨਾਲ ਜਿਨਸੀ ਸੰਬੰਧ ਬਣਾਏ। ਇੰਡੀਪੈਂਡੈਂਟ ਪੁਲਿਸ ਕੰਡਕਟ ਅਥਾਰਿਟੀ ਨੇ ਇਸ ਬਾਰੇ ਜਾਂਚ ਸ਼ੁਰੂ ਕੀਤੀ ਜਿਸ ਦੇ ਨਤੀਜੇ ਉਹਨਾਂ ਨੇ ਜਨਤ ਕੀਤੇ ਹਨ। ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਅਧਿਕਾਰੀ ਇੱਕ ਫੀਲਡ ਟ੍ਰੇਨਿੰਗ ਅਫਸਰ ਹੈ। ਉਹ ਇੱਕ ਹੋਰ ਮੁਲਾਜ਼ਮ ਨਾਲ ਡਿਊਟੀ ਕਰ ਰਿਹਾ ਸੀ, ਜਦੋਂ ਉਸ ਨੇ ਇੱਕ ਔਰਤ ਨੂੰ ਰੋਕ ਕੇ ਪੁੱਛ-ਗਿੱਛ ਸ਼ੁਰੂ ਕੀਤੀ, ਨਾਲ ਵਾਲੇ ਮੁਲਾਜ਼ਮ ਨੇ ਕਿਹਾ ਹੈ ਕਿ ਦੋਹਾਂ ਵਿਚਕਾਰ ਕਾਫੀ ਸਮਾਂ ਗੱਲਬਾਤ ਹੋਈ, ਪਰ ਗੱਲਬਾਤ ਬਾਰੇ ਉਸਨੂੰ ਕੁਝ ਵੀ ਪਤਾ ਨਹੀਂ ਹੈ। ਅਗਲੀ ਰਾਤ ਅਧਿਕਾਰੀ ਉਸ ਮਹਿਲਾ ਦੇ ਘਰ ਚਲਾ ਗਿਆ ਇਸ ਸਭ ਲਈ ਉਸਨੇ ਸਰਕਾਰੀ ਵਹੀਕਲ ਦੀ ਵੀ ਵਰਤੋਂ ਕੀਤੀ। ਅਥਾਰੀਟੀ ਨੇ ਕਿਹਾ ਕਿ ਪੁਲਿਸ ਅਧਿਕਾਰੀ ਦੋ ਦਿਨ ਤੱਕ ਲਗਾਤਾਰ ਔਰਤ ਦੇ ਘਰ ਜਾਂਦਾ ਰਿਹਾ, ਪਰ ਜਾਂਚ ਦੇ ਵਿੱਚ ਇਹ ਵੀ ਪਾਇਆ ਗਿਆ ਹੈ ਕਿ ਔਰਤ ਨੇ ਆਪਣੀ ਮਰਜ਼ੀ ਦੇ ਨਾਲ ਜਿਨਸੀ ਸੰਬੰਧ ਬਣਾਏ ਸਨ। ਪੁਲਿਸ ਨੂੰ ਇਸ ਬਾਰੇ ਉਸ ਸਮੇਂ ਪਤਾ ਲੱਗਿਆ ਜਦੋਂ ਔਰਤ ਨੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ। ਉਸ ਤੋਂ ਬਾਅਦ ਪੁਲਿਸ ਅਧਿਕਾਰੀ ਦੀ ਸੀਸੀਟੀਵੀ ਫੁਟੇਜ ਵੀ ਵਾਇਰਲ ਹੋ ਗਈ। ਜਿਸ ਦੇ ਵਿੱਚ ਉਹ ਔਰਤ ਦੇ ਘਰ ਪੁਲਿਸ ਵਹੀਕਲ ਤੇ ਜਾਂਦਾ ਹੋਇਆ ਦਿਖਾਈ ਦੇ ਰਿਹਾ ਸੀ। ਜਾਂਚ ਸ਼ੁਰੂ ਹੋਣ ਤੇ ਪੁਲਿਸ ਅਧਾਕਰੀ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਇਸ ਬਾਬਤ ਔਕਲੈਂਡ ਸਿਟੀ ਡਿਸਟਰਿਕਟ ਕਮਾਂਡਰ ਸੁਪਰਡੈਂਟ ਸਨੀ ਪਟੇਲ ਨੇ ਕਿਹਾ ਕਿ ਅਧਿਕਾਰੀ ਬਹੁਤ ਜਿੰਮੇਦਾਰ ਅਫਸਰ ਹੈ। ਉਸ ਦੀ ਇਸ ਹਰਕਤ ਤੋਂ ਮੈਂ ਵੀ ਹੈਰਾਨ ਹਾਂ। ਪਰ ਸਾਡੀ ਜਾਂਚ ਦੇ ਵਿੱਚ ਪਾਇਆ ਗਿਆ ਹੈ ਕਿ ਜੋ ਵੀ ਹੋਇਆ ਹੈ ਦੋਹਾਂ ਦੀ ਸਹਿਮਤੀ ਨਾਲ ਹੋਇਆ ਹੈ, ਪਰ ਫਿਰ ਵੀ ਡਿਊਟੀ ਤੇ ਇਸ ਤਰ੍ਹਾਂ ਦੀਆਂ ਹਰਕਤਾਂ ਕਰਨੀਆਂ ਗੁਨਾਹ ਹੈ। ਕਿਉਂਕਿ ਲੋਕ ਸਾਡੇ ਤੋਂ ਬਹੁਤ ਸਾਰੀਆਂ ਉਮੀਦਾਂ ਰੱਖਦੇ ਹਨ ਸਾਡੀ ਪਹਿਲੀ ਡਿਊਟੀ ਜਨਤਾ ਦੀ ਸੁਰੱਖਿਆ ਕਰਨਾ ਹੈ।

Related posts

ਨੌਜਵਾਨਾਂ ਲਈ ਸਖ਼ਤ ਲਾਭ ਨਿਯਮਾਂ ‘ਤੇ ਮਿਲੇ-ਜੁਲੇ ਪ੍ਰਤੀਕਰਮ

Gagan Deep

ਟੀ ਪੁੱਕੀ ਗੋਲੀਬਾਰੀ ਮਾਮਲਾ: ਪੁਲਿਸ ਵੱਲੋਂ 41 ਸਾਲਾ ਵਿਅਕਤੀ ਗ੍ਰਿਫ਼ਤਾਰ, 31 ਦਸੰਬਰ ਨੂੰ ਅਦਾਲਤ ਵਿੱਚ ਪੇਸ਼ੀ

Gagan Deep

ਰੋਟੋਰੂਆ ‘ਚ ਨਾਬਾਲਗ ਵੇਸਵਾਗਮਨੀ ‘ਚ ਕੀਵੀ-ਭਾਰਤੀ ਸ਼ਾਮਲ

Gagan Deep

Leave a Comment