ਆਕਲੈਂਡ (ਐੱਨ ਜੈੱਡ ਤਸਵੀਰ) ਨਿਊਜੀਲੈਂਡ ਵਿੱਚ ਬੇਰੁਜਗਾਰੀ ਦੀ ਦਰ ਵਿੱਚ ਵਾਧਾ ਦਰਜ ਕੀਤਾ ਜਾ ਰਿਹਾ ਹੈ,ਸਟੈਟਸ ਐਨ ਜ਼ੈਡ ਦੇ ਨਵੇਂ ਅੰਕੜਿਆਂ ਅਨੁਸਾਰ, 2025 ਦੀ ਜੂਨ ਤਿਮਾਹੀ ਵਿੱਚ ਬੇਰੁਜ਼ਗਾਰੀ 5.2 ਫੀਸਦੀ ਤੱਕ ਵੱਧ ਗਈ ਹੈ। ਜੋ ਕਿ ਸਤੰਬਰ 2020 ਤੋਂ ਬਾਅਦ ਸਭ ਤੋਂ ਵੱਧ ਹੈ। ਇਹ ਮਾਰਚ 2025 ਦੀ ਤਿਮਾਹੀ ਵਿੱਚ ਪਿਛਲੇ 5.1ਫੀਸਦ ਅਤੇ ਜੂਨ 2024 ਦੀ ਤਿਮਾਹੀ ਵਿੱਚ 4.7 ਫੀਸਦ ਤੋਂ ਥੋੜ੍ਹਾ ਜਿਹਾ ਵਾਧਾ ਹੈ। ਜੂਨ 2025 ਦੀ ਤਿਮਾਹੀ ਵਿੱਚ 158,000 ਲੋਕ ਬੇਰੁਜ਼ਗਾਰ ਸਨ। ਜਦਕਿ ਮਾਰਚ 2025 ਦੀ ਤਿਮਾਹੀ ਵਿੱਚ, 156,000 ਸਨ। ਨੌਕਰੀ ਗਵਾਉਣ ਵਾਲਿਆਂ ‘ਚ ਸਾਲਾਨਾ 16,000 ਲੋਕਾਂ (11.1 ਫੀਸਦ) ਦਾ ਵਾਧਾ ਹੋਇਆ ਹੈ। ਲੇਬਰ ਮਾਰਕੀਟ ਦੇ ਬੁਲਾਰੇ ਜੇਸਨ ਐਟਵੈਲ ਨੇ ਕਿਹਾ ਕਿ, “ਕਿਰਤ ਬਾਜ਼ਾਰ ਦੀਆਂ ਸਥਿਤੀਆਂ ਪਿਛਲੇ ਕੁਝ ਸਾਲਾਂ ਵਿੱਚ ਕਾਫ਼ੀ ਬਦਲੀਆਂ ਹਨ। ਜੂਨ 2022 ਦੀ ਤਿਮਾਹੀ ਤੋਂ ਬਾਅਦ, ਬੇਰੁਜ਼ਗਾਰੀ ਦਰ ਵਿੱਚ 1.9 ਪ੍ਰਤੀਸ਼ਤ ਅੰਕ ਦਾ ਵਾਧਾ ਹੋਇਆ ਹੈ।”
ਅਧ ਉਪਯੋਗਤਾ ਦੀ ਦਰ, ਜਿਸ ਵਿੱਚ ਬੇਰੁਜ਼ਗਾਰ ਅਤੇ ਪਾਰਟ ਟਾਈਮ ਕੰਮ ਕਰਨ ਵਾਲੇ ਲੋਕ ਸ਼ਾਮਿਲ ਹੁੰਦੇ ਹਨ, 12.3 ਫੀਸਦ ਤੋਂ ਵੱਧ ਕੇ 12.8 ਫੀਸਦ ਹੋ ਗਈ ਹੈ। ਇਹ ਦਰ 2020 ਤੋਂ ਲੈ ਕੇ ਸਭ ਤੋਂ ਉੱਚੀ ਰਹੀ ਹੈ।
Related posts
- Comments
- Facebook comments