ਆਕਲੈਂਡ (ਐੱਨ ਜੈੱਡ ਤਸਵੀਰ) ਆਕਲੈਂਡ ਵਿਖੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਅਤੇ ਕਾਂਗਰਸ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਬੀਤੇ ਕੱਲ ਪੁਲਮਿਲ ਪਾਰਕ ਆਕਲੈਂਡ ਵਿਖੇ ਨਿਊਜੀਲੈਂਡ ਵਿੱਚ ਵਸਦੇ ਪੰਜਾਬੀ ਭਾਈਚਾਰੇ ਦੇ ਲੋਕਾਂ ਦੇ ਇੱਕ ਭਰਵੇਂ ਇਕੱਠ ਨੂੰ ਸੰਬੋਧਨ ਕੀਤਾ।ਇਹ ਸਮਾਗਮ ਇੰਡੀਅਨ ਓਵਰਸੀਜ ਕਾਂਗਰਸ ਨਿਊਜੀਲੈਂਡ ਦੇ ਪ੍ਰਧਾਨ ਹਰਮਿੰਦਰ ਪ੍ਰਤਾਪ ਸਿੰਘ ਚੀਮਾ ਅਤੇ ਉਨਾਂ ਦੀ ਸਮੁੱਚੀ ਟੀਮ ਜਿਸ ਵਿੱਚ ਦੀਪਕ ਸ਼ਰਮਾ, ਸ ਦਲਬੀਰ ਸਿੰਘ ਮੁੰਡੀ ਹੈਮਿਲਟਨ,ਜਸਵਿੰਦਰ ਸਿੰਘ ਸੰਧੂ, ਡਾ.ਅਜੀਤ,ਲਵਪ੍ਰੀਤ ਸਿੰਘ,ਗੁਰਪ੍ਰੀਤ ਸਿੰਘ,ਲਵ ਪੱਡਾ,ਨਰਿੰਦਰ ਸਿੰਗਲਾ,ਕੁਲਵਿੰਦਰ ਝਾਮਟ,ਕਰਨੈਲ ਬੱਧਣ,ਅਤੇ ਹੋਰ ਮੈਂਬਰਾਂ ਨੇ ਬੜੀ ਕਰੜੀ ਮਿਹਨਤ ਮੁਸ਼ੱਕਤ ਨਾਲ ਆਯੋਜਿਤ ਕੀਤਾ।ਇਸ ਤੋਂ ਪਹਿਲਾਂ ਪ੍ਰਤਾਪ ਸਿੰਘ ਬਾਜਵਾ ਨੇ ਬਲਬੀਰ ਸਿੰਘ ਪਾਬਲਾ ਦੇ ਫਾਰਮ ਹਾਉਸ ‘ਤੇ ਕੇ ਹਾਇਡਰੋਪੇਨਿਕਸ ਖੇਤੀ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ। ਇਕੱਠ ਨੂੰ ਸਬੰਧਨ ਕਰਦਿਆਂ ਹਲਕਾ ਫਿਲੋਰ ਤੋਂ ਉਚੇਚੇ ਤੌਰ ‘ਤੇ ਪਹੁੰਚੇ ਵਿਧਾਇਕ ਸ.ਵਿਕਰਮਜੀਤ ਸਿੰਘ ਚੌਧਰੀ ਨੇ ਹਾਜਰ ਸਰੋਤਿਆਂ ਨੂੰ ਸੰਬੋਧਨ ਕਰਦਿਆਂ ਪ੍ਰਤਾਪ ਸਿੰਘ ਬਾਜਵਾ ਦੀ ਜੀਵਨੀ ਉੱਪਰ ਚਾਨਣਾ ਪਾਇਆ ਅਤੇ ਪੰਜਾਬ ਦੇ ਹਾਲਤਾ ਦਾ ਸੰਖੇਪ ਰੂਪ ਵਿੱਚ ਵਰਣਨ ਕੀਤਾ।ਇਸ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਨੇ ਆਪਣੇ ਸੰਬੋਧਨ ਵਿੱਚ ਜਿੱਥੇ ਪੰਜਾਬ ਦੀ ਨਿਘਰਦੀ ਲਾਅ ਐਂਡ ਆਰਡਰ ਦੀ ਸਮੱਸਿਆ ਉੱਤੇ ਅਤੇ ਆਰਥਿਕ ਵਿਵਸਥਾ ਉੱਪਰ ਖੁੱਲ ਕੇ ਆਪਣੇ ਵਿਚਾਰ ਪੇਸ਼ ਕੀਤੇ,ਉੱਥੇ ਹੀ ਪੰਜਾਬ ਵਿੱਚ ਆਮ ਆਦਮੀ ਪਾਰਟੀ ਸਰਕਾਰ ਦੀਆਂ ਅਸਫਤਾਵਾਂ ਬਾਰੇ ਡੂੰਘੀ ਚਰਚਾ ਕਰਦਿਆਂ, ਗੈਂਗ-ਵਾਰ ਬਾਰੇ ਖੁੱਲ ਕੇ ਵਿਚਾਰ ਪੇਸ਼ ਕੀਤੇ ਅਤੇ ਉਨਾਂ ਗੈਂਗਸਟਰਾਂ ਦੀਆਂ ਜੇਲ ਵਿੱਚੋਂ ਹੁੰਦੀਆਂ ਇੰਟਰਵਿਊਜ ਦੀ ਵੀਡੀਓ ਜਾਰੀ ਹੋਣ ਬਾਰੇ ਖੁੱਲ ਕੇ ਖੁਲਾਸਾ ਕੀਤਾ। ਉਨਾਂ ਪਰਵਾਸੀ ਪੰਜਾਬੀ ਨੂੰ ਇੱਕ-ਮੁੱਠ ਹੋਣ ਦਾ ਸੱਦਾ ਦਿੱਤਾ ਅਤੇ ਇਹ ਕਿਹਾ ਕਿ ਜਿਸ ਤਰਾਂ ਤੁਸੀਂ ਪਿਛਲੀਆਂ ਚੋਣਾਂ ਦੌਰਾਨ ਬਦਲਾਅ ਉੱਪਰ ਆ ਕੇ ਪੈਸਾ ਅਤੇ ਐਨਰਜੀ ਬਰਬਾਦ ਕਰ ਦਿੱਤੀ ਸੀ,ਇਸ ਵਾਰ ਸੋਚ ਸਮਝ ਕੇ ਉਨਾਂ ਲੀਡਰਾ ਨੂੰ ਹੀ ਚੁਣਨਾ ਜਿਹੜੇ ਪੜੇ ਲਿਖੇ, ਇਮਾਨਦਾਰ ਅਤੇ ਤੁਹਾਡੇ ਅਜਮਾਏ ਹੋਏ ਹੋਣ। ਉਨਾਂ ਟਕੋਰ ਕਰਦਿਆਂ ਇਹ ਵੀ ਕਿਹਾ ਕਿ ਜਦੋਂ ਅਸੀਂ ਮੰਡੀ ਵਿੱਚੋਂ ਪਸ਼ੂ ਖਰੀਦਣ ਜਾਂਦੇ ਜਾਂ ਪਾਲਤੂ ਕੁੱਤੇ ਵੀ ਖਰੀਦ ਦੇ ਹਾਂ ਤਾਂ ਨਸਲ ਦੀ ਪਰਖ ਜਰੂਰ ਕਰਦੇ ਹਾਂ,ਇਹ ਵੇਲਾ ਤੁਹਾਡੇ ਪਰਖਣ ਦਾ ਹੈ। ਉਨਾਂ ਨੇ ਪੰਜਾਬੀ ਭਾਈਚਾਰੇ ਨੂੰ ਇਹ ਯਕੀਨ ਦਿਵਾਇਆ ਕਿ ਜੇਕਰ ਆਉਣ ਵਾਲੇ ਸਮੇਂ ‘ਚ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਹੋਂਦ ਵਿੱਚ ਆੳਦੀ ਹੈ, ਤਾਂ ਪਰਵਾਸੀਆਂ ਦੀਆਂ ਸਮੱਸਿਆਵਾਂ ਦੇ ਹੱਲ ਅਤੇ ਉਨਾਂ ਦੀਆਂ ਜਮੀਨਾਂ ਨੂੰ ਸੁਰੱਖਿਅਤ ਰੱਖਣਾ ਸਾਡਾ ਮੁੱਖ ਮਕਸਦ ਹੋਵੇਗਾ। ਅਤੇ ਪੰਜਾਬ ਵਿੱਚ ਲਾਅ ਐਂਡ ਆਰਡਰ ਨੂੰ ਤਰਜੀਹੀ ਤੌਰ ‘ਤੇ ਲਿਆ ਜਾਵੇਗਾ ਤਾਂ ਜੋ ਤੁਸੀਂ ਆਪਣੇ ਸੂਬੇ ਵਿੱਚ ਆ ਆਕੇ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰੋ। ਉਨਾਂ ਤੋਂ ਪਹਿਲਾਂ ਨਿਊਜੀਲੈਂਡ ਕਮੇਟੀ ਤੋਂ ਅਜੀਤ ਸਿੰਘ ਅਤੇ ਦਲਜੀਤ ਸਿੰਘ ਹੋਰਾਂ ਨੇ ਨਿਊਜੀਲੈਂਡ ਵਿੱਚ ਪੰਜਾਬੀ ਕਮਨਿਊਟੀ ਅਤੇ ਪੰਜਾਬ ਵਿੱਚ ਬੇਅਦਬੀਆਂ ਬਾਰੇ ਸੰਖੇਪ ਜਾਣਕਾਰੀ ਦਿੱਤੀ ਅਤੇ ਇਹ ਗਿਲਾ ਵੀ ਕੀਤਾ ਕਿ, ਜਿੱਤਣ ਤੋਂ ਬਾਅਦ ਲੀਡਰ ਪਰਵਾਸੀਆਂ ਦੇ ਫੋਨ ਵੀ ਨਹੀ ਚੁੱਕਦੇ,ਇਸ ਦੇ ਜਵਾਬ ਵਿੱਚ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਤੁਹਾਡੇ ਕੋਲ ਅਜੇ ਡੇਢ ਸਾਲ ਦਾ ਸਮਾ ਹੈ, ਇਸ ਅਜੇ ਡੇਢ ਸਾਲ ਦੇ ਸਮੇਂ ਵਿੱਚ ਤੁਸੀਂ ਸਾਨੂੰ ਅਜਮਾ ਕੇ ਦੇਖ ਸਕਦੇ ਹੋ।ਜਿਵੇਂ ਅਸੀਂ ਗੱਡੀ ਲੈਣ ਤੋਂ ਪਹਿਲਾਂ ਅਜੈਂਸੀ ਵਿੱਚ ਉਸਦੀ ਟਰਾਈ ਲੈਂਦੇ ਹਾਂ, ਉਸੇ ਤਰਾਂ ਤੁਸੀਂ ਵੀ ਸਾਡੇ ਯਕੀਨ ਕਰਕੇ ਦੇਖ ਸਕਦੇ ਹੋ। ਅਸੀਂ ਤੁਹਾਨੂੰ ਯਕੀਨ ਦਿਵਾਉਂਦੇ ਹਾਂ ਕਿ ਤੁਹਾਡੀਆਂ ਉਮੀਦਾ ‘ਤੇ ਖਰੇ ਉਤਰਗੇ।
ਸਟੇਜ ਸੰਚਾਲਨ ਦੀ ਜਿੰਮੇਵਾਰੀ ਪਰਵਿੰਦਰ ਸਿੰਘ ਪਾਪਾਟੋਏਟੋਏ ਅਤੇ ਹੈਰੀ ਰਾਣਾ ਨੇ ਕੀਤੀ। ਹਰਮਿੰਦਰ ਸਿੰਘ ਨੇ ਨਿਊਜੀਲੈਂਡ ਮਹਿਮਾਨਾਂ ਅਤੇ ਭਾਈਚਾਰੇ ਅਤੇ ਸਾਰੇ ਸੱਜਣਾ ਮਿੱਤਰਾਂ, ਜੋ ਕਿ ਦੂਰਿਉ ਨੇੜਿਉ ਆਏ ਸਨ ਦਾ ਧੰਨਵਾਦ ਕੀਤਾ,ਆਪਣੀ ਟੀਮ ਦੀ ਸਭ ਨਾਲ ਜਾਣ-ਪਹਿਚਾਣ ਕਰਵਾਈ।
ਆਖਿਰ ਵਿੱਚ ਹਰਮਿੰਦਰ ਸਿੰਘ,ਵਿਕਰਮਜੀਤ ਸਿੰਘ ਅਤੇ ਪ੍ਰਤਾਪ ਸਿੰਘ ਬਾਜਵਾ ਨੇ ਸਾਰੇ ਟੇਬਲਾਂ ਤੇ ਜਾ ਕੇ ਤਸਵੀਰਾਂ ਖਿਚਵਾਈਆਂ ਤੇ ਸਭ ਨਾਲ ਗੱਲਬਾਤ ਕੀਤੀ।
Related posts
- Comments
- Facebook comments