ਆਕਲੈਂਡ / ਐੱਨ ਜੈੱਡ ਤਸਵੀਰ / ਹਰਗੋਬਿੰਦ ਸਿੰਘ ਸ਼ੇਖਪੁਰੀਆ :- ਪੰਜਾਬੀ ਕਲਚਰਲ ਐਸੋਸੀਏਸ਼ਨ ਵੱਲੋਂ ਗੁਰਦੁਆਰਾ ਸ੍ਰੀ ਦਸ਼ਮੇਸ਼ ਦਰਬਾਰ ਸਾਹਿਬ ਤੇ ਦੀ ਆਕਲੈਂਡ ਸਿੱਖ ਸੋਸਾਇਟੀ ਨਿਊਜ਼ੀਲੈਂਡ ਦੇ ਸਹਿਯੋਗ ਨਾਲ ਪਿੰਕ ਰਿਬਨ ਡੇ ਮਨਾਇਆ ਗਿਆ ! ਗੁਰਦੁਆਰਾ ਸਾਹਿਬ ਵਿਖੇ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਨ ਉਪਰੰਤ ਅਰਦਾਸ ਕੀਤੀ ਗਈ ! ਇਸ ਮੌਕੇ ਕੁਲਵੰਤ ਕੌਰ ਨੇ ਸਟੇਜ ਕਰਦਿਆਂ ਦੱਸਿਆ ਕਿ ਪਿਛਲੇ 12 ਸਾਲਾਂ ਤੋਂ ਲਗਾਤਾਰ ਪਿੰਕ ਰਿਬਨ ਡੇ ਮਨਾਉਂਦੀ ਆ ਰਹੀ ਪੰਜਾਬੀ ਕਲਚਰਲ ਐਸੋਸੀਏਸ਼ਨ ਨੇ ਪਹਿਲੀ ਵਾਰ ਗੁਰਦੁਆਰਾ ਸਾਹਿਬ ਵਿਖੇ ਪਿੰਕ ਰਿਬਨ ਡੇ ਮਨਾਇਆ ਹੈ ਅਤੇ ਸੁਖਮਨੀ ਸਾਹਿਬ ਦਾ ਪਾਠ ਕਰਾ ਕੇ ਗੁਰੂ ਸਾਹਿਬ ਦਾ ਅਸ਼ੀਰਵਾਦ ਇਸ ਕਾਰਜ ਲਈ ਲਿਆ ਹੈ ! ਉਹਨਾਂ ਨੇ ਦੱਸਿਆ ਕਿ ਪਿੰਕ ਰਿਬਨ ਡੇ ਤਹਿਤ ਇਕੱਤਰ ਕੀਤਾ ਦਾਨ ਫੰਡ ਕੈਂਸਰ ਸੁਸਾਇਟੀ ਨੂੰ ਜਾਂਦਾ ਹੈ ! ਇਸ ਵਾਰ ਵੀ ਪਹਿਲਾਂ ਦੀ ਤਰ੍ਹਾਂ ਸੰਗਤ ਤੋਂ ਕਾਫੀ ਸਹਿਯੋਗ ਮਿਲਿਆ ਹੈ। ਇਸ ਮੌਕੇ ਡਾ ਰਾਣੀ ਤੇ ਡਾ ਦੀਪ ਸ਼ਿਖਾ ਨੇ ਸੰਖੇਪ ਵਿੱਚ ਕੈਂਸਰ ਦੇ ਮੁਢਲੇ ਲੱਛਣ, ਅਲਾਮਤਾਂ, ਬਚਣ ਲਈ ਚੰਗੀ ਖੁਰਾਕ ਖਾਣਾ ਤੇ ਐਕਸਰਸਾਈਜ ਕਰਦੇ ਰਹਿਣ ਬਾਰੇ ਸੰਖੇਪ ਵਿੱਚ ਹਾਜ਼ਰ ਸੰਗਤ ਨੂੰ ਦੱਸਿਆ ! ਕੈਂਸਰ ਦੇ ਮੁੱਢਲੇ ਲੱਛਣਾਂ, ਉਸਦੇ ਬਚਾਓ ਲਈ ਢੰਗ ਤਰੀਕਿਆਂ ਬਾਰੇ ਹਾਜ਼ਰ ਔਰਤਾਂ ਤੇ ਹੋਰਨਾਂ ਨੂੰ ਜਾਣਕਾਰੀ ਦਿੰਦਿਆਂ ਉਹਨਾਂ ਨੇ ਕਿਹਾ ਕਿ ਜੇਕਰ ਕਿਸੇ ਨੂੰ ਅਜਿਹੇ ਲੱਛਣ ਜਿਵੇਂ ਛਾਤੀ ਵਿੱਚ ਗੰਢ ਜਾਂ ਦਰਦ ਵਗੈਰਾ ਦੇ ਮਿਲਣ ਤਾਂ ਤੁਰੰਤ ਨੇੜੇ ਦੇ ਹਸਪਤਾਲ ਨਾਲ ਸੰਪਰਕ ਕਰਨਾ ਚਾਹੀਦਾ ਹੈ ! ਸ਼੍ਰੀ ਦਸ਼ਮੇਸ਼ ਦਰਬਾਰ ਪੰਜਾਬੀ ਸਕੂਲ ਦੇ ਪ੍ਰਿੰਸੀਪਲ ਇਕਬਾਲ ਕੌਰ ਆਹਲੂਵਾਲੀਆ ਨੇ ਅੰਤ ਵਿੱਚ ਗੁਰਦੁਆਰਾ ਸਾਹਿਬ, ਪੰਜਾਬੀ ਕਲਚਰਲ ਐਸੋਸੀਏਸ਼ਨ ਤੇ ਹੋਰ ਸੰਗਤ, ਦਾਨ ਕਰਨ ਵਾਲਿਆਂ ਸਭਨਾਂ ਦਾ ਧੰਨਵਾਦ ਕਰਦਿਆਂ ਅੱਗੇ ਤੋਂ ਵੀ ਸਹਿਯੋਗ ਕਰਨ ਲਈ ਸੰਗਤ ਨੂੰ ਅਪੀਲ ਕੀਤੀ ! ਸੁਰਜੀਤ ਸਿੰਘ ਸੱਚਦੇਵਾ ਸਟੇਜ ਸਕੱਤਰ ਨੇ ਵੀ ਪਿੰਕ ਰਿਬਨ ਡੇ ਤਹਿਤ ਕੈਂਸਰ ਪੀੜਤਾਂ ਲਈ ਵੱਧ ਤੋਂ ਵੱਧ ਸਭਨਾਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ! ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਪ ਚੇਅਰਮੈਨ ਬੇਅੰਤ ਸਿੰਘ ਜਡੌਰ, ਪ੍ਰਧਾਨ ਮਨਜੀਤ ਸਿੰਘ ਬਾਠ, ਪੰਜਾਬੀ ਕਲਚਰਲ ਐਸੋਸੀਏਸ਼ਨ ਦੇ ਪ੍ਰਧਾਨ ਰੇਸ਼ਮ ਸਿੰਘ, ਸਕੱਤਰ ਜਗਜੀਤ ਸਿੰਘ ਜੁਨੇਜਾ, ਸਾਬਕਾ ਪ੍ਰਧਾਨ ਗੁਰਪ੍ਰੀਤ ਕੌਰ, ਮਾਤਾ ਜੋਗਿੰਦਰ ਕੌਰ ਬਸਰਾ, ਰੇਸ਼ਮ ਕੌਰ, ਅਵਿਨਾਸ਼ ਕੌਰ, ਰਣਜੀਤ ਸਿੰਘ ਆਹਲੂਵਾਲੀਆ, ਹਰਗੋਬਿੰਦ ਸਿੰਘ ਸ਼ੇਖਪੁਰੀਆ, ਹਰਮਿੰਦਰ ਸਿੰਘ ਬਰਾੜ, ਓੰਕਾਰ ਸਿੰਘ, ਜਸਵੰਤ ਸਿੰਘ ਆਦਿ ਸਮੇਤ ਸੰਗਤ ਹਾਜ਼ਰ ਸੀ !
Related posts
- Comments
- Facebook comments
