‘ਮੈਨਕਾਓ’ ਵਿਖੇ ਪ੍ਰਤਾਪ ਸਿੰਘ ਬਾਜਵਾ ਨੇ ਭਰਵੇਂ ਇਕੱਠ ਨੂੰ ਸੰਬੋਧਨ ਕੀਤਾ
ਆਕਲੈਂਡ (ਐੱਨ ਜੈੱਡ ਤਸਵੀਰ)ਪਿਛਲੇ ਕੁੱਝ ਦਿਨਾਂ ਤੋਂ ਨਿਊਜੀਲੈਂਡ ਦੇ ਦੌਰੇ ‘ਤੇ ਚੱਲ ਰਹੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਅਤੇ ਕਾਂਗਰਸ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਨਿਊਜੀਲੈਂਡ ਦੇ ਵੱਖ-ਵੱਖ ਸ਼ਹਿਰਾਂ ‘ਚ ਵਸਦੇ ਪੰਜਾਬੀ ਭਾਈਚਾਰੇ ਦੇ ਕਾਰੋਬਾਰੀਆਂ ਨਾਲ ਮੁਲਾਕਾਤਾਂ ਕਰਨ ਦਾ ਸਿਲਸਲਾ ਜਾਰੀ ਹੈ।ਪਿਛਲੇ ਦਿਨੀਂ ਸ. ਬਾਜਵਾ ਨਿਊਜੀਲੈਂਡ ਦੀ ਏ.ਕੇ ਸੁਪਰਮਾਰਕੀਟ ਤੋਂ ਆਸ਼ੂ ਬਰਮਾਨੀ, ਡਾ.ਪ੍ਰੀਤ ਅਤੇ ਸ੍ਰੀ ਨਰਿੰਦਰ ਸਿੰਗਲਾ ਦੇ ਸੱਦੇ ‘ਤੇ ਮੈਨਕਾਓ ਵਿਖੇ ਪਹੁੰਚੇ,ਜਿੱਥੇ ਉਨਾਂ ਨਾਲ ਪੰਜਾਬ ਦੇ ਵਿਧਾਇਕ ਸ੍ਰੀ ਵਿਕਰਮਜੀਤ ਸਿੰਘ ਚੌਧਰੀ ਵੀ ਉਚੇਚੇ ਤੌਰ ‘ਤੇ ਸ਼ਾਮਿਲ ਹੋਏ।
ਉੱਥੇ ਪਹੁੰਚਣ ‘ਤੇ ਸਭ ਤੋਂ ਪਹਿਲਾਂ ਏ.ਕੇ ਸੁਪਰਮਾਰਕੀਟ ਦੇ ਮਾਲਕ ਆਸ਼ੂ ਬਰਮਾਨੀ ਅਤੇ ਉਨਾਂ ਦੀ ਧਰਮ ਪਤਨੀ ਪ੍ਰਿਅੰਕਾ ਨੇ ਗੁਲਦਸਤਾ ਭੇਟ ਕਰਕੇ ਸ.ਬਾਜਵਾ ਅਤੇ ਵਿਕਰਮਜੀਤ ਸਿੰਘ ਚੌਧਰੀ ਨੂੰ ਨਿੱਘਾ ਜੀ ਆਇਆ ਕਿਹਾ।
ਉਸ ਤੋਂ ਬਾਅਦ ਸ.ਬਾਜਵਾ ਨੇ ਇੱਥੇ ਲੋਕਾਂ ਦੇ ਇੱਕ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਬਿਨਾਂ ਕਿਸੇ ਦਾ ਨਾਂ ਲਏ ਪੰਜਾਬ ਦੀ ਮੌਜੂਦਾ ਸਰਕਾਰ ਅਤੇ ਪੁਰਾਣੀਆਂ ਵਿਰੋਧੀ ਸਰਕਾਰਾਂ ਨੂੰ ਤਕੜੇ ਰਗੜੇ ਲਾਏ।ਉਨਾਂ ਕਿਹਾ ਕਿ ਉਨਾਂ ਦੀ ਕਾਂਗਰਸ ਪਾਰਟੀ ਇੱਕ ਅਜਿਹਾ ਵਿਜਨ ਲੈ ਕੇ ਅੱਗੇ ਵੱਧ ਰਹੀ ਹੈ, ਕਿ ਜੇਕਰ ਉਨਾਂ ਦੀ ਸਰਕਾਰ ਆਉਂਦੀ ਹੈ ਤਾਂ ਉਨ੍ਹਾਂ ਦੇ ਕੰਮ ਵਿੱਚ ਇਮਾਨਦਾਰੀ ਅਤੇ ਜਵਾਬਦੇਹੀ ਹੋਵੇਗੀ।ਪੰਜਾਬ ਦੇ ਮਹੌਲ ਨੂੰ ਠੀਕ ਕਰਨਾ ਅਤੇ ਠੀਕ ਰੱਖਣਾ ਉਨਾਂ ਦਾ ਮੁੱਖ ਏਜੰਡਾ ਹੋਵੇਗਾ।ਉਨਾਂ ਕਿਹਾ ਕਿ ਉਹ ਪੰਜਾਬ ਵਿੱਚੋਂ ਨਸ਼ੇ ਦਾ ਕੋਹੜ ਨੂੰ ਖਤਮ ਕਰ ਦੇਣਗੇ ਤਾਂ ਕਿ ਪੰਜਾਬ ਨੂੰ ਦੁਬਾਰਾ ਤੋਂ ਭਾਰਤ ਵਿੱਚ ਨੰਬਰ ਇੱਕ ਬਣਾਇਆ ਜਾ ਸਕੇ। ਪੰਜਾਬ ਵਿੱਚ ਆਮ ਆਦਮੀ ਪਾਰਟੀ ਸਰਕਾਰ ਦੀਆਂ ਅਸਫਤਾਵਾਂ ਬਾਰੇ ਡੂੰਘੀ ਚਰਚਾ ਕਰਦਿਆਂ, ਗੈਂਗ-ਵਾਰ ਬਾਰੇ ਖੁੱਲ ਕੇ ਵਿਚਾਰ ਪੇਸ਼ ਕੀਤੇ ਅਤੇ ਉਨਾਂ ਗੈਂਗਸਟਰਾਂ ਦੀਆਂ ਜੇਲ ਵਿੱਚੋਂ ਹੁੰਦੀਆਂ ਇੰਟਰਵਿਊਜ ਦੀ ਵੀਡੀਓ ਜਾਰੀ ਹੋਣ ਬਾਰੇ ਖੁੱਲ ਕੇ ਖੁਲਾਸਾ ਕੀਤਾ। ਉਨਾਂ ਪਰਵਾਸੀ ਪੰਜਾਬੀ ਨੂੰ ਇੱਕ-ਮੁੱਠ ਹੋਣ ਦਾ ਸੱਦਾ ਦਿੱਤਾ ਅਤੇ ਇਹ ਕਿਹਾ ਕਿ ਜਿਸ ਤਰਾਂ ਤੁਸੀਂ ਪਿਛਲੀਆਂ ਚੋਣਾਂ ਦੌਰਾਨ ਬਦਲਾਅ ਉੱਪਰ ਆ ਕੇ ਪੈਸਾ ਅਤੇ ਐਨਰਜੀ ਬਰਬਾਦ ਕਰ ਦਿੱਤੀ ਸੀ,ਇਸ ਵਾਰ ਸੋਚ ਸਮਝ ਕੇ ਉਨਾਂ ਲੀਡਰਾ ਨੂੰ ਹੀ ਚੁਣਨਾ ਜਿਹੜੇ ਪੜੇ ਲਿਖੇ, ਇਮਾਨਦਾਰ ਅਤੇ ਤੁਹਾਡੇ ਅਜਮਾਏ ਹੋਏ ਹੋਣ। ਉਨਾਂ ਨੇ ਪੰਜਾਬੀ ਭਾਈਚਾਰੇ ਨੂੰ ਇਹ ਯਕੀਨ ਦਿਵਾਇਆ ਕਿ ਜੇਕਰ ਆਉਣ ਵਾਲੇ ਸਮੇਂ ‘ਚ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਹੋਂਦ ਵਿੱਚ ਆੳਦੀ ਹੈ, ਤਾਂ ਪਰਵਾਸੀਆਂ ਦੀਆਂ ਸਮੱਸਿਆਵਾਂ ਦੇ ਹੱਲ ਅਤੇ ਉਨਾਂ ਦੀਆਂ ਜਮੀਨਾਂ ਨੂੰ ਸੁਰੱਖਿਅਤ ਰੱਖਣਾ ਸਾਡਾ ਮੁੱਖ ਮਕਸਦ ਹੋਵੇਗਾ। ਅਤੇ ਪੰਜਾਬ ਵਿੱਚ ਲਾਅ ਐਂਡ ਆਰਡਰ ਨੂੰ ਤਰਜੀਹੀ ਤੌਰ ‘ਤੇ ਲਿਆ ਜਾਵੇਗਾ ਤਾਂ ਜੋ ਤੁਸੀਂ ਆਪਣੇ ਸੂਬੇ ਵਿੱਚ ਆ ਆਕੇ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰੋ।
ਇਸ ਇਕੱਠ ਨੂੰ ਕੰਵਲਜੀਤ ਸਿੰਘ ਬਖਸ਼ੀ,ਨਵਤੇਜ ਰੰਧਾਵਾ,ਵਿਕਰਮਜੀਤ ਚੌਧਰੀ ਅਤੇ ਪ੍ਰਤਾਪ ਸਿੰਘ ਬਾਜਵਾ ਨੇ ਸੰਬੋਧਨ ਕੀਤਾ।ਅੰਤ ਵਿੱਚ ਇਸ ਸਮਾਗਮ ਵਿੱਚ ਪਹੁੰਚੇ ਸਾਰੇ ਮਹਿਮਾਨਾਂ,ਸੱਜਣਾ-ਮਿੱਤਰਾਂ ਦਾ ਨਰਿੰਦਰ ਸਿੰਗਲਾ ਵੱਲੋਂ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਅਤੇ ਉਨਾਂ ਨੇ ਸ.ਬਾਜਵਾ ਨੂੰ ਯਾਦ ਕਰਵਾਇਆ ਕਿ 2016 ਵਿੱਚ ਕਾਂਗਰਸੀ ਨੇਤਾ ਸ੍ਰੀ ਮਤੀ ਪ੍ਰਨੀਤ ਕੌਰ ਜਦੋਂ ਨਿਊਜੀਲੈਂਡ ਦੇ ਦੌਰੇ ‘ਤੇ ਆਏ ਸਨ ਤਾਂ ਨਿਊਜੀਲੈਂਡ ਦੀ ਇੰਡੀਅਨ ਓਵਰਸੀਜ ਕਾਂਗਰਸ ਦੇ ਨੁਮਾਇੰਦਿਆ ਵੱਲੋਂ ਉਨਾਂ ਨੂੰ ਸਾਰੇ ਹੀ ਨਿਊਜੀਲੈਂਡ ਦਾ ਦੌਰਾ ਕਰਵਾ ਕੇ ਪੰਜਾਬੀ ਭਾਈਚਾਰੇ ਦੇ ਲੋਕਾਂ ਨਾਲ ਮਿਲਾਇਆ ਗਿਆ ਸੀ ਅਤੇ ਉਸ ਦੌਰੇ ਤੋਂ ਬਾਅਦ 2017 ਵਿੱਚ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣੀ ਸੀ,ਸ੍ਰੀ ਸਿੰਗਲਾ ਨੇ ਕਿਹਾ ਕਿ ਲਗੱਦਾ ਹੈ ਇਤਿਹਾਸ ਦੁਹਰਾਇਆ ਜਾਵੇਗਾ ਅਤੇ ਹੁਣ ਬਾਜਵਾ ਸਾਅਬ ਨਿਊਜੀਲੈਂਡ ਦੇ ਦੌਰੇ ‘ਤੇ ਹਨ ਅਤੇ ਹੋ ਸਕਦਾ ਆਉਣ ਵਾਲੇ ਸਮੇਂ ਵਿੱਚ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣੇ ਤੇ ਬਾਜਵਾ ਸਾਅਬ ਮੁੱਖ ਮੰਤਰੀ ਹੋਣ।
ਇਸ ਮੌਕੇ ਪ੍ਰਤਾਪ ਸਿੰਘ ਬਾਜਵਾ ਅਤੇ ਉਨਾਂ ਦੇ ਨਾਲ ਵਿਕਰਮਜੀਤ ਸਿੰਘ ਚੌਧਰੀ ਦਾ ਸ਼ਾਲ ਅਤੇ ਸਨਮਾਨ ਚਿੰਨ ਨਾਲ ਉਚੇਚੇ ਤੌਰ ‘ਤੇ ਸਨਮਾਨ ਕੀਤਾ ਗਿਆ।
Related posts
- Comments
- Facebook comments