ਆਕਲੈਂਡ (ਐੱਨ ਜੈੱਡ ਤਸਵੀਰ) ਬੀਤੀ 9 ਅਗਸਤ ਨੂੰ ਆਕਲੈਂਡ ‘ਚ ਪੰਜਾਬੀ ਗਾਇਕ ਗੁਰਦਾਸ ਮਾਨ ਨੇ ਆਪਣੇ ਇੱਕ ਸ਼ੋਅ “ਯਾਰ ਪੰਜਾਬੀ” ਨੂੰ ਯਾਦਗਾਰ ਬਣਾ ਦਿੱਤਾ। “ਡਿਊ ਡ੍ਰੌਪ ਇਵੈਂਟਸ ਸੈਂਟਰ” ਆਕਲੈਂਡ ਵਿਖੇ ਆਯੋਜਿਤ ਇਸ ਰੰਗਾ-ਰੰਗ ਪ੍ਰੋਗਰਾਮ ਵਿੱਚ ਨਿਊਜੀਲੈਂਡ ਦੇ ਵੱਖ-ਵੱਖ ਸ਼ਹਿਰਾਂ ਤੋਂ ਲੋਕਾਂ ਨੇ ਸ਼ਿਰਕਤ ਕੀਤੀ॥
ਗੁਰਦਾਸ ਮਾਨ ਵੱਲੋਂ ਧਾਰਮਿਕ ਗੀਤ ਨਾਲ ਇਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ। ਉਸ ਤੋਂ ਬਾਅਦ ਇੱਕ ਤੋਂ ਇੱਕ ਗੀਤ ਗਾ ਕੇ ਉਸਨੇ ਦਰਸ਼ਕਾਂ ਨੂੰ ਝੂੰਮਣ ਲਾ ਦਿੱਤਾ।ਮਾਨ ਵੱਲੋਂ ਜਿੱਥੇ ਨੱਚਣ-ਟੱਪਣ ਵਾਲੇ ਗੀਤਾਂ ਦੀ ਛਹਿਬਰ ਲਾਈ ਗਈ ਉੱਥੇ ਹੀ ਉਦਾਸ ਅਤੇ ਪਰਿਵਾਰਕ ਗੀਤਾਂ ਨੇ ਵੀ ਦਰਸ਼ਕਾਂ ਦੇ ਮਨ ਮੋਹ ਲਏ।‘ਯਾਰ ਪੰਜਾਬੀ ਐ,ਮੇਰਾ ਪਿਆਰ ਪੰਜਾਬੀ ਐ” “ਛੱਲਾ” ‘ਜੱਗਾ” “ਕੁੜੀਏ ਕਿਸਮਤ ਪੁੜੀਏ” “ਰੋਟੀ ਹੱਕ ਦੀ ਖਾਈਏ ਜੀ,ਚਾਹੇ ਬੂਟ ਪਾਲਿਸ਼ਾ ਕਰੀਏ” “ਪੀੜ ਤੇਰੇ ਜਾਣ ਦੀ” ਆਦਿ ਗੀਤਾਂ ਨੇ ਦਰਸ਼ਕਾਂ ਦਾ ਖੂਬ ਮੰਨੋਰੰਜਨ ਕੀਤਾ।ਆਪਣੇ ਪੁਰਾਣੇ ਗੀਤਾਂ ਤੋਂ ਇਲਾਵਾਂ ਗੁਰਦਾਸ ਮਾਨ ਵੱਲੋਂ ਆਪਣੇ ਨਵੇਂ ਆਉਣ ਵਾਲੇ ਗੀਤਾਂ ਨਾਲ ਦਰਸ਼ਕਾਂ ਦਾ ਮਨ ਪਰਚਾਵਾ ਕੀਤਾ। ਦਰਸ਼ਕਾਂ ਵੱਲੋਂ ਜਿੱਥੇ ਗੀਤਾਂ ਉੱਤੇ ਭੰਗੜਾ ਪਾਇਆ ਗਿਆ,ਉੱਥੇ ਹੀ ਸਭ ਨੇ ਆਪਣੇ ਮੋਬਾਇਲਾਂ ਵਿੱਚ ਉਸਦੀ ਨਾਲੋਂ-ਨਾਲ ਵੀਡੀਓਜ ਵੀ ਬਣਾਈ।
ਪ੍ਰਬੰਧਕਾਂ ਵੱਲੋਂ ਕੀਤੇ ਗਏ ਸਾਰੇ ਹੀ ਪ੍ਰਬੰਧ ਬਹੁਤ ਵਧੀਆ ਸਨ।ਸਾਊਂਡ ਸਿਸਟਮ ਵੀ ਬਹੁਤ ਹੀ ਵਧੀਆ ਸੀ ਅਤੇ ਪਾਰਕਿੰਗ ਆਦਿ ਲਈ ਵਧੀਆ ਪ੍ਰਬੰਧ ਸਨ।