ਦੁਨੀਆ ਭਰ ਦੇ ਕਈ ਦੇਸ਼ਾਂ ‘ਚ ਲਗਾਤਾਰ ਵਧੇ ਰਿਟੇਲ ਕ੍ਰਾਈਮ ਨੇ ਸਥਾਨਕ ਪ੍ਰਸ਼ਾਸਨ ਨੂੰ ਚਿੰਤਾ ‘ਚ ਪਾਇਆ ਹੋਇਆ ਹੈ। ਪਰ ਅਜਿਹੇ ਮਾਮਲਿਆਂ ‘ਚ ਵੀ ਇੱਕ ਪੰਜਾਬੀ ਨੇ ਆਪਣਾ ਲੋਹਾ ਮੰਨਵਾਇਆ ਹੈ। ਦਰਅਸਲ ਨਿਊਜ਼ੀਲੈਂਡ ਸਰਕਾਰ ਦੇ ਮਿਨਸਟੀਰੀਅਲ ਐਡਵਾਇਜ਼ਰੀ ਗਰੁੱਪ ਦੇ ਚੇਅਰਮੈਨ ਸਨੀ ਕੌਸ਼ਲ ਨੇ ਰਿਟੇਲ ਕ੍ਰਾਈਮ ਵਿਰੁੱਧ ਜੋ ਸੁਧਾਰ ਲਾਗੂ ਕੀਤੇ ਹਨ ਉਨ੍ਹਾਂ ਨੂੰ ਇੱਕ ਇਤਿਹਾਸਿਕ ਕਦਮ ਦੇ ਤੌਰ ‘ਤੇ ਦੇਖਿਆ ਜਾ ਰਿਹਾ ਹੈ। ਕਿਉਂਕ ਇਹ ਕਦਮ ਨਾ ਸਿਰਫ਼ ਮੌਜੂਦਾ ਕ੍ਰਾਈਮ ਨੂੰ ਘਟਾ ਰਹੇ ਹਨ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਇੱਕ ਮਜ਼ਬੂਤ ਮਾਡਲ ਸਾਬਿਤ ਹੋਣਗੇ। ਦੱਸ ਦੇਈਏ ਇੱਕ ਰਿਪੋਰਟ ਅਨੁਸਾਰ ਉਨ੍ਹਾਂ ਦੀ ਅਗਵਾਈ ਹੇਠੇ ਲਾਗੂ ਕੀਤੇ ਕਾਨੂੰਨੀ ਤੇ ਪ੍ਰਸ਼ਾਸਕੀ ਕਦਮਾਂ ਨਾਲ ਦੇਸ਼ ਭਰ ‘ਚ ਰੈਮ ਰੇਡਜ਼ 60 ਫੀਸਦੀ ਘਟੇ ਹਨ।
ਉਨ੍ਹਾਂ ਵੱਲੋਂ ਕੀਤੇ ਗਏ ਸੁਧਾਰਾ ‘ਚ ਸਿਟੀਜ਼ਨ ਅਰੇਸਟ ਕਾਨੂੰਨਾਂ ਵਿੱਚ ਤਬਦੀਲੀ, ਦੁਕਾਨ ਚੋਰੀ ‘ਤੇ ਸਖ਼ਤ ਸਜ਼ਾਵਾਂ ਅਤੇ ਤੁਰੰਤ ਜੁਰਮਾਨਿਆਂ ਦੀ ਪ੍ਰਣਾਲੀ ਅਤੇ ਰਿਟੇਲ ਵਰਕਰਾਂ ਲਈ ਵੱਧ ਸੁਰੱਖਿਆ ਸ਼ਾਮਿਲ ਹਨ। ਨਿਊਜ਼ੀਲੈਂਡ ਦੀ ਇਹ ਸਫਲਤਾ ਹੁਣ ਆਸਟ੍ਰੇਲੀਆ ਲਈ ਵੀ ਪ੍ਰੇਰਣਾ ਬਣ ਰਹੀ ਹੈ। ਖ਼ਾਸ ਕਰਕੇ ਵਿਕਟੋਰੀਆ ਵਿੱਚ ਵਧ ਰਹੀ ਯੂਥ ਕ੍ਰਾਈਮ ਨੂੰ ਦੇਖਦੇ ਹੋਏ ਵਿਕਟੋਰੀਆ ‘ਚ ਵੀ ਇਸੇ ਤਰ੍ਹਾਂ ਦੇ ਸੁਧਾਰਾਂ ‘ਤੇ ਵਿਚਾਰ ਕੀਤਾ ਜਾ ਰਿਹਾ ਹੈ।