ਆਕਲੈਂਡ (ਐੱਨ ਜੈੱਡ ਤਸਵੀਰ) ਵਿਦੇਸ਼ਾਂ ਤੋਂ ਕਾਰੋਬਾਰੀਆਂ ਨੂੰ ਆਕਰਿਸ਼ਤ ਕਰਨ ਲਈ ਨਿਊਜੀਲੈਂਡ ਸਰਕਾਰ ਨੇ ਇੱਕ ਇਨਵੈਸਟਰ ਵੀਜੇ ਦੀ ਸ਼ੁਰੂਆਤ ਦਾ ਐਲਾਨ ਕੀਤਾ ਹੈ।ਇਸ ਨੂੰ ਬਿਜ਼ਨਸ ਇਨਵੈਸਟਰ ਵੀਜ਼ਾ ਦਾ ਨਾਮ ਦਿੱਤਾ ਗਿਆ ਹੈ। ਇਸ ਵੀਜਾ ਲਈ ਨਵੰਬਰ ਤੋਂ ਅਰਜ਼ੀਆਂ ਖੁੱਲ ਜਾਣਗੀਆਂ। ਜੋ ਉਮੀਦਵਾਰ 2 ਮਿਲੀਅਨ ਡਾਲਰ ਕਿਸੇ ਮੌਜੂਦਾ ਬਿਜ਼ਨਸ ਵਿੱਚ ਲਗਾਉਣਗੇ, ਉਨ੍ਹਾਂ ਨੂੰ ਸਿੱਧਾ ਰਿਹਾਇਸ਼ ਦਾ ਰਸਤਾ ਮਿਲੇਗਾ, ਜਦਕਿ 1 ਮਿਲੀਅਨ ਡਾਲਰ ਨਿਵੇਸ਼ ਕਰਨ ਵਾਲਿਆਂ ਨੂੰ ਤਿੰਨ ਸਾਲਾਂ ਦੇ ਕੰਮ ਤੋਂ ਬਾਅਦ ਰਿਹਾਇਸ਼ ਦੀ ਯੋਗਤਾ ਹੋਵੇਗੀ।
ਆਵੇਦਕਾਂ ਲਈ ਅੰਗਰੇਜ਼ੀ ਭਾਸ਼ਾ, ਸਿਹਤ, ਕਿਰਦਾਰ ਤੇ ਬਿਜ਼ਨਸ ਤਜਰਬੇ ਦੀਆਂ ਸ਼ਰਤਾਂ ਲਾਜ਼ਮੀ ਹੋਣਗੀਆਂ। ਕੁਝ ਖੇਤਰ, ਜਿਵੇਂ ਕਿ ਐਡਲਟ ਮਨੋਰੰਜਨ, ਫਾਸਟ ਫੂਡ ਅਤੇ ਕਨਵੀਨੀਅੰਸ ਸਟੋਰ, ਇਸ ਯੋਜਨਾ ਤੋਂ ਬਾਹਰ ਰੱਖੇ ਗਏ ਹਨ।
Related posts
- Comments
- Facebook comments