ਆਕਲੈਂਡ (ਐੱਨ ਜੈੱਡ ਤਸਵੀਰ) ਪਿਛਲੇ ਲੰਬੇ ਸਮੇਂ ਤੋਂ ਨਿਊਜੀਲੈਂਡ ਦੀ ਧਰਤੀ ‘ਤੇ ਪੰਜਾਬੀ ਖੇਡਾਂ ਅਤੇ ਸੱਭਿਆਚਾਰ ਨੂੰ ਪ੍ਰਫੂਲਿਤ ਕਰਨ ਲਈ ਤਤਪਰ ਰਹਿੰਦੀ “ਅੰਬੇਦਕਰ ਸਪੋਰਟਸ ਅਤੇ ਕਲਚਰਲ ਕੱਲਬ” ਦੀ ਟੀਮ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 33ਵੇਂ ਟੁਰਨਾਮੈਂਟ ਦਾ ਪੋਸਟਰ, “ਸ੍ਰੀ ਗੁਰੂ ਰਵਿਦਾਸ ਟੈਂਪਲ ਬੰਬੇ ਹਿੱਲ” ਵਿਖੇ ਬੜੇ ਹੀ ਉਤਸ਼ਾਹ ਨਾਲ ਰਿਲੀਜੀ ਕੀਤਾ ਗਿਆ। ਇਸ ਪੋਸਟਰ ਰਿਲੀਜ ਸਮਾਰੋਹ ਵਿੱਚ “ਅੰਬੇਦਕਰ ਸਪੋਰਟਸ ਅਤੇ ਕਲਚਰਲ ਕੱਲਬ” ਦੀ ਸਾਰੀ ਟੀਮ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕਾਂ ਦਾ ਇਕੱਠ ਦੇਖਣ ਨੂੰ ਮਿਲਿਆ।ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆ ਟੀਮ ਵੱਲੋਂ ਦੱਸਿਆ ਗਿਆ ਕਿ ਹਰ ਸਾਲ ਦੀ ਤਰਾਂ ਇਸ ਸਾਲ ਵੀ ਬੜੇ ਹੀ ਉਤਸ਼ਾਹ ਨਾਲ ਟੁਰਨਾਮੈਂਟ ਕਰਵਾਇਆ ਜਾ ਰਿਹਾ ਹੈ।ਇਸ ਟੁਰਨਾਮੈਂਟ ਵਿੱਚ ਦਿਲ-ਖਿੱਛਵੇਂ ਮੁਕਾਬਲੇ ਦੇਖਣ ਨੂੰ ਮਿਲਣਗੇ। ਟੁਰਨਾਮੈਂਟ ਤਿਆਰੀਆਂ ਆਰੰਭ ਕਰ ਦਿੱਤੀਆਂ ਗਈਆਂ ਹਨ,ਉਨਾਂ ਕਿਹਾ ਕਿ ਦਰਸ਼ਕਾਂ ਨੂੰ ਇਸ ਸਾਲ ਪਿਛਲੇ ਸਾਲਾਂ ਤੋਂ ਵੀ ਵਧੀਆ ਟੁਰਨਾਮੈਂਟ ਦੇਖਣ ਨੂੰ ਮਿਲੇਗਾ।
ਇਹ ਟੁਰਨਾਮੈਂਟ 26 ਅਕਤੂਬਰ 2025,ਐਤਵਾਰ ਨੂੰ ਕਰਵਾਇਆ ਜਾਵੇਗਾ।ਪ੍ਰਬੰਧਕਾਂ ਵੱਲੋਂ ਸਾਰੇ ਕਲੱਬਾਂ,ਸਪਾਂਸਰਾਂ,ਸਾਰੀ ਸੰਗਤ ਨੂੰ ਹੁੰਮਾ-ਹੁਮਾਂ ਪਹੁੰਚਣ ਲਈ ਅਤੇ ਅੰਬੇਦਕਰ ਸਪੋਰਟਸ ਅਤੇ ਕਲਚਰਲ ਕੱਲਬ ਨੂੰ ਸਹਿਯੋਗ ਦੇਣ ਲਈ ਬੇਨਤੀ ਕੀਤੀ ਗਈ ਹੈ।
