ਆਕਲੈਂਡ / ਐੱਨ ਜੈੱਡ ਤਸਵੀਰ / ਹਰਗੋਬਿੰਦ ਸਿੰਘ ਸ਼ੇਖਪੁਰੀਆ :- ਮੀਰੀ ਪੀਰੀ ਦੇ ਮਾਲਕ, ਅਕਾਲ ਤਖਤ ਦੇ ਸਿਰਜਕ, ਛੇਵੇਂ ਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸਮੁੱਚੇ ਵਿਸ਼ਵ ਦੀ ਤਰਹਾਂ ਨਿਊਜ਼ੀਲੈਂਡ ਦੇ ਵੱਖ-ਵੱਖ ਗੁਰਦੁਆਰਿਆਂ ਵਿੱਚ ਵੀ ਮਨਾਇਆ ਗਿਆ ! ਜਿਸ ਦੌਰਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠਾਂ ਦੇ ਭੋਗ ਪਾਏ ਗਏ, ਕਥਾ ਕੀਰਤਨ ਕੀਤੇ ਗਏ ਤੇ ਗੁਰੂ ਕੇ ਅਤੁੱਟ ਲੰਗਰ ਵਰਤਾਏ ਗਏ ! ਇਸੇ ਤਰ੍ਹਾਂ ਗੁਰਦੁਆਰਾ ਸ਼੍ਰੀ ਦਸ਼ਮੇਸ਼ ਦਰਬਾਰ ਸਾਹਿਬ ਪਾਪਾਟੋਏਟੋਏ ਆਕਲੈਂਡ ਵਿਖੇ ਵੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾਉਂਦਿਆਂ ਕਰਮਪਾਲ ਸਿੰਘ ਵੱਲੋਂ ਰਖਾਏ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ, ਹਜੂਰੀ ਰਾਗੀ ਭਾਈ ਵਿਕਰਮ ਪ੍ਰੀਤ ਸਿੰਘ ਤੇ ਭਾਈ ਦਵਿੰਦਰ ਸਿੰਘ ਦੇ ਜਥਿਆਂ ਨੇ ਕੀਰਤਨ ਕੀਤਾ !ਸਮੁੱਚੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੇਅਰਮੈਨ ਪ੍ਰਿਥੀਪਾਲ ਸਿੰਘ ਬਸਰਾ, ਉਪ ਚੇਅਰਮੈਨ ਬੇਅੰਤ ਸਿੰਘ ਜਡੌਰ, ਬਲਵੀਰ ਸਿੰਘ ਬਸਰਾ, ਪ੍ਰਧਾਨ ਮਨਜੀਤ ਸਿੰਘ ਬਾਠ, ਮੀਤ ਪ੍ਰਧਾਨ ਪਰਗਣ ਸਿੰਘ ਫਿਜੀ, ਵਿੱਤ ਸਕੱਤਰ ਕੁਲਵਿੰਦਰ ਸਿੰਘ ਬਾਠ, ਸਟੇਜ ਸਕੱਤਰ ਸੁਰਜੀਤ ਸਿੰਘ ਸੱਚਦੇਵਾ, ਹਰਗੋਬਿੰਦ ਸਿੰਘ ਸ਼ੇਖਪੁਰੀਆ, ਮਹੇਸ਼ ਬਿੰਦਰਾ, ਹਰਨਾਮ ਸਿੰਘ ਗੋਲੀਅਨ, ਸਕੱਤਰ ਅੰਮ੍ਰਿਤ ਪਾਲ ਸਿੰਘ ਜਡੌਰ ਸਮੇਤ ਹੋਰਨਾਂ ਨੇ ਭਾਈ ਜਸਵਿੰਦਰ ਪਾਲ ਸਿੰਘ ਕਥਾ ਕੀਰਤਨ ਕਰਨ ਵਾਲੇ ਨੂੰ ਅੱਜ ਦੇਸ਼ ਲਈ ਵਿਦਾਇਗੀ ਸਮੇਂ ਸਨਮਾਨਿਤ ਕੀਤਾ ! ਇਸ ਮੌਕੇ ਮੱਖਣ ਸਿੰਘ, ਰਾਣਾ ਸਿੰਘ, ਓਂਕਾਰ ਸਿੰਘ, ਪ੍ਰਿੰਸੀਪਲ ਦਲਬਾਰ ਸਿੰਘ, ਗੁਰਦਿਆਲ ਸਿੰਘ, ਅਜੀਤ ਸਿੰਘ ਰੰਧਾਵਾ, ਅਜੀਤ ਸਿੰਘ ਸਤੌਰ ਆਦਿ ਸਮੇਤ ਸੈਂਕੜੇ ਸੰਗਤਾਂ ਹਾਜ਼ਰ ਸਨ !
Related posts
- Comments
- Facebook comments