ਆਕਲੈਂਡ (ਐੱਨ ਜੈੱਡ ਤਸਵੀਰ) ਬੀਤੇ ਦਿਨੀਂ ਆਕਲੈਂਡ ਦੇ ਪਾਪਾਟੋਏਟੋਏ ਵਿਖੇ ‘ਪਰਦੇਸੀ ਫੋਰਸ’ ਵੱਲੋਂ ਤੀਜਾ ਭੰਗੜਾ ਮੁਕਾਬਲਾ ਕਰਵਾਇਆ ਗਿਆ।ਇਸ ਬਾਰੇ ਜਾਣਕਾਰੀ ਦਿੰਦਿਆ ਪ੍ਰਬੰਧਕਾਂ ਵੱਲੋਂ ਦੱਸਿਆ ਗਿਆ ਕਿ ਇਸ ਮੁਕਾਬਲੇ ਵਿੱਚ ਨਿਊਜੀਲੈਂਡ ਦੇ ਵੱਖ –ਵੱਖ ਸ਼ਹਿਰਾਂ ਤੋਂ ਵੱਡੀ ਗਿਣਤੀ ਵਿੱਚ ਭੰਗੜੇ ਦੀਆਂ ਟੀਮਾਂ ਨੇ ਹਿੱਸਾ ਲਿਆ।‘ਪਰਦੇਸੀ ਫੋਰਸ’ਦੇ ਸਰਪ੍ਰਸਤ ‘ਰੰਮੀ’ ਜੀ ਵੱਲੋਂ ਦੱਸਿਆ ਗਿਆ ਕਿ ਇਸ ਸਮਾਰੋਹ ਵਿੱਚ ਸਾਰੇ ਹੀ ਮੁਕਾਬਲੇ ਬਹੁਤ ਦਿਲ-ਖਿਚਵੇਂ ਸਨ।ਇਸ ਰੰਗਾ-ਰੰਗ ਪ੍ਰੋਗਰਾਮ ਦਾ ਹਜਾਰਾਂ ਦੀ ਗਿਣਤੀ ਵਿੱਚ ਲੋਕਾਂ ਨੇ ਆਨੰਦ ਮਾਣਿਆ।ਰੰਮੀ ਜੀ ਨੇ ਕਿਹਾ ਕਿ ਪ੍ਰਦੇਸਾਂ ਵਿੱਚ ਆ ਕੇ ਆਪਣੇ ਬੱਚਿਆਂ ਨੂੰ ਪੰਜਾਬੀ ਵਿਰਸੇ ਨਾਲ ਜੋੜਨਾਂ ਇੱਕ ਵੱਡੀ ਚੁਣੌਤੀ ਹੈ,ਪਰ ਸਾਡੇ ਪੰਜਾਬੀ ਪਰਿਵਾਰਾਂ ਵੱਲੋਂ ਇਸ ਕੰਮ ਨੂੰ ਬੜੇ ਹੀ ਵਧੀਆ ਢੰਗ ਨਾਲ ਕੀਤਾ ਜਾ ਰਿਹਾ ਹੈ,ਇਹੀ ਕਾਰਨ ਹੈ ਕਿ ਅੱਜ ਨਿਊਜੀਲੈਂਡ ‘ਚ ਇਹ ਮੁਕਾਬਲਾ ਯਾਦਗਾਰੀ ਹੋ ਨਿਬੜਿਆ।ਉਨਾਂ ਨੇ ਸਾਰੇ ਹੀ ਮਾਪਿਆਂ ਦਾ ਅਤੇ ਇਸ ਸਮਾਰੋਹ ‘ਚ ਸਹਿਯੋਗ ਦੇਣ ਵਾਲਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ,ਅਤੇ ਭਵਿੱਖ ਵਿੱਚ ਇਸ ਤਰਾਂ ਹੋਰ ਸਮਾਗਮ ਕਰਵਾਉਣ ਦੀ ਵਚਨਬੱਧਤਾ ਦੁਹਰਾਈ।
previous post
Related posts
- Comments
- Facebook comments
