New Zealand

ਦੀਵਾਲੀ ਦੇ ਰੰਗਾਂ ਦੀ ਰੌਣਕਾਂ ਨਾਲ ‘ਪੋਕੀਨੋ ਦਿਵਾਲੀ ਮੇਲਾ’ ਸਮਾਰੋਹ ਬਣਿਆ ਯਾਦਗਾਰ

ਆਕਲੈਂਡ (ਐੱਨ ਜੈੱਡ ਤਸਵੀਰ) ਪਿਛਲੇ ਸ਼ਨੀਵਾਰ ਨੂੰ ਮਨਾਇਆ ਗਿਆ ਤੀਜਾ ‘ਪੋਕੀਨੋ ਦੀਵਾਲੀ ਮੇਲਾ 2025’ ਕਮਿਊਨਿਟੀ ਲਈ ਇਕ ਅਣਭੁੱਲੀ ਰਾਤ ਸਾਬਤ ਹੋਇਆ। ਰੰਗ–ਬਰੰਗੇ ਪ੍ਰੋਗਰਾਮਾਂ, ਜੋਸ਼-ਜਜ਼ਬੇ ਅਤੇ ਭਰਪੂਰ ਹਾਜ਼ਰੀ ਨੇ ਇਸ ਮੇਲੇ ਨੂੰ ਖ਼ਾਸ ਬਣਾ ਦਿੱਤਾ।ਇਸ ਮੌਕੇ ਹਾਲ ਲੋਕਾਂ ਨਾਲ ਖਚਾ-ਖਚ ਭਰਿਆ ਹੋਇਆ ਸੀ, ਬਾਹਰਲੇ ਸਟਾਲਾਂ ‘ਤੇ ਚਲਦੀਆਂ ਗਤੀਵਿਧੀਆਂ ਨੇ ਮੇਲੇ ਨੂੰ ਰੌਣਕਾਂ ਨਾਲ ਭਰ ਦਿੱਤਾ, ਅਤੇ ਹਰ ਪਾਸੇ ਦਿਵਾਲੀ ਮਨਾਉਣ ਦੀ ਰੂਹ ਨੇ ਮਾਹੌਲ ਚਮਕਾ ਦਿੱਤਾ।ਇਹ ਸਮਾਰੋਹ ‘ਪੋਕੀਨੋ ਕਮਨਿਊਟੀ ਹਾਲ,69 ਗਰੇਟ ਸਾਊਥ ਰੋਡ,ਪੋਕੀਨੋ ਵਿਖੇ ਕਰਵਾਇਆ ਗਇਆ। ਇਸ ਸਮਾਰੋਹ ਵਿੱਚ ਲਾਈਵ ਗਿੱਧਾ,ਭੰਗੜਾ ਅਤੇ ਡੀ ਜੇ ਦੀ ਪੇਸ਼ਕਾਰੀ ਨੇ ਇਸ ਨੂੰ ਚਾਰ ਚੰਨ ਲਾ ਦਿੱਤ।ਇਸ ਦੌਰਾਨ ਪ੍ਰਬੰਧਕਾਂ ਵੱਲੋਂ ਸਾਰੇ ਹੀ ਇੰਤਜਾਮ ਜਿਨ੍ਹਾਂ ਵਿੱਚ ਡੀ ਜੀ,ਪਾਰਕਿੰਗ,ਖਾਣ-ਪੀਣ ਦੀਆਂ ਸਟਾਲਾਂ ਆਦਿ ਸ਼ਾਮਲ ਸਨ।ਇਸ ਰੰਗਾ-ਰੰਗ ਸਮਾਰੋਹ ਵਿੱਚ ਮੁਫਤ ਵਿੱਚ ਐਂਟਰੀ ਸੀ।ਵੱਖ-ਵ਼ੱਖ ਡਾਂਸ ਦੀ ਵੰਨਗੀਆਂ ਅਤੇ ‘ਫਨ ਗੇਮਸ’ ਨੇ ਦਰਸ਼ਕਾਂ ਦਾ ਮਨ ਮੋਹ ਲਿਆ।ਵੱਖ-ਵ਼ੱਖ ਗੇਮਾਂ ਦੌਰਾਨ ਦਿਲਕਸ਼ ਇਨਾਮ ਵੀ ਦਿੱਤੇ ਗਏ।ਪਹਿਲੇ ਇਨਾਮ ਵਿੱਚ 1500 ਡਾਲਰ ਦੇ accommodation voucher, ਦੂਜੇ ਇਨਾਮ ਵਿੱਚ 22ਕੈਰਟ ਸੋਨੇ ਦੀ ਮੁੰਦਰੀ, ਤੀਜਾ ਇਨਾਮ 20 ਲੱਕੜ ਦੇ ਸਟੋਰੇਜ ਕੈਬਿਨੇਟ (ਆਫਿਸ ਟੇਬਲ ਸਮੇਤ)ਦਿੱਤੇ ਗਏ। ਇਸ ਤੋਂ ਇਲਾਵਾ, ਖੁਸ਼ਕਿਸਮਤ ਹਾਜ਼ਰੀਨਾਂ ਨੂੰ 50 ਤੋਂ ਵੱਧ giveaway vouchers ਵੀ ਵੰਡੇ ਗਏ।
ਪ੍ਰੰਬਧਕਾਂ ਨੇ ਇਸ ਮੌਕੇ ਸਾਰੇ ਸਪਾਂਸਰਾ ਦਾ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਸਭ ਦੇ ਸਹਿਯੋਗ ਨਾਲ ਹੀ ਇਹ ਇੰਨਾ ਵਧੀਆ ਪ੍ਰੋਗਰਾਮ ਨਪੇਰੇ ਚੜਿਆ ਹੈ। ਉਨ੍ਹਾਂ ਕਿਹਾ ਕਿ ਇਹ ਸਮਾਗਮ ਸੱਭਿਆਚਾਰ, ਖੁਸ਼ੀ ਅਤੇ ਏਕਤਾ ਦੀ ਰਾਤ ਵਜੋਂ ਇੱਕ ਯਾਦਗਾਰ ਬਣ ਗਿਆ ।

Related posts

ਪੁਲਿਸ ਨੂੰ ਆਕਲੈਂਡ ਸੁਪਰਮਾਰਕੀਟ ਦੇ ਬਾਹਰ ਹਮਲੇ ਅਤੇ ਡਕੈਤੀ ਤੋਂ ਬਾਅਦ ਇੱਕ ਵਿਅਕਤੀ ਦੀ ਭਾਲ

Gagan Deep

ਏਐਨਜ਼ੈਕ ਵਿਰਾਸਤ ਵਿੱਚ ਭਾਰਤੀ ਯੋਗਦਾਨ ਦੀ ਡੂੰਘੀ ਕਹਾਣੀ

Gagan Deep

ਕੁਈਨਜ਼ਟਾਊਨ ਕੌਂਸਲਰ ਨਿਕੀ ਗਲੈਡਿੰਗ ਨੇ ਗੁਪਤ ਯੋਜਨਾ ਦਾ ਖੁਲਾਸਾ ਕਰਨ ਤੋਂ ਬਾਅਦ ਭੂਮਿਕਾਵਾਂ ਖੋਹ ਲਈਆਂ

Gagan Deep

Leave a Comment