ਆਕਲੈਂਡ (ਐੱਨ ਜੈੱਡ ਤਸਵੀਰ) ਅੱਜ Christchurch ਤੋਂ Tauranga ਜਾਣ ਵਾਲੀ ਏਅਰ ਨਿਊਜ਼ੀਲੈਂਡ ਦੀ ਉਡਾਣ ਨੂੰ ਅਚਾਨਕ ਰੱਦ ਕਰਨਾ ਪਿਆ। ਪਾਇਲਟ ਨੇ ਜਹਾਜ਼ ਉਡਾਉਣ ਤੋਂ ਪਹਿਲਾਂ ਹੀ ਇੱਕ ਚੇਤਾਵਨੀ ਸੰਕੇਤ (warning signal) ਦੇਖਿਆ, ਜਿਸ ਕਾਰਨ ਸੁਰੱਖਿਆ ਲਈ ਜਹਾਜ਼ ਨੂੰ ਰੋਕ ਦਿੱਤਾ ਗਿਆ। ਤੁਰੰਤ ਐਮਰਜੈਂਸੀ ਟੀਮਾਂ runway ‘ਤੇ ਪਹੁੰਚ ਗਈਆਂ, ਪਰ ਖੁਸ਼ਕਿਸਮਤੀ ਨਾਲ ਕਿਸੇ ਅੱਗ ਜਾਂ ਹੋਰ ਖਤਰੇ ਦੇ ਨਿਸ਼ਾਨ ਨਹੀਂ ਮਿਲੇ। ਜਹਾਜ਼ ਵਿੱਚ ਕਰੀਬ 70 ਯਾਤਰੀ ਸਵਾਰ ਸਨ, ਜਿਨ੍ਹਾਂ ਨੂੰ ਸੁਰੱਖਿਅਤ ਤਰੀਕੇ ਨਾਲ ਟਰਮੀਨਲ ਵਾਪਸ ਲਿਜਾਇਆ ਗਿਆ। ਏਅਰ ਨਿਊਜ਼ੀਲੈਂਡ ਵੱਲੋਂ ਕਿਹਾ ਗਿਆ ਕਿ ਜਹਾਜ਼ ਦੀ ਤਕਨੀਕੀ ਜਾਂਚ ਚੱਲ ਰਹੀ ਹੈ ਅਤੇ ਯਾਤਰੀਆਂ ਨੂੰ ਜਲਦ ਹੀ ਹੋਰ ਉਡਾਣ ਰਾਹੀਂ ਆਪਣੇ ਮੰਜ਼ਿਲ ਤੱਕ ਪਹੁੰਚਾਇਆ ਜਾਵੇਗਾ।ਏਅਰਲਾਈਨ ਨੇ ਯਾਤਰੀਆਂ ਦਾ ਧੀਰਜ ਅਤੇ ਸਮਝ ਲਈ ਧੰਨਵਾਦ ਵੀ ਕੀਤਾ।
Related posts
- Comments
- Facebook comments
