ਆਕਲੈਂਡ (ਐੱਨ ਜੈੱਡ ਤਸਵੀਰ) ਇਸ ਸਾਲ ਦੀ ਸ਼ੁਰੂਆਤ ‘ਚ ਆਕਲੈਂਡ ਦੇ ਇੱਕ ਵ੍ਹੀਲੀ ਕੂੜੇਦਾਨ ਵਿੱਚ ਨਵਜਨਮੇ ਬੱਚੇ ਦੀ ਲਾਸ਼ ਮਿਲਣ ਦੇ ਮਾਮਲੇ ‘ਚ, ਇੱਕ ਮਹਿਲਾ ਨੇ ਮਨੁੱਖੀ ਅਵਸ਼ੇਸ਼ਾਂ ਨਾਲ ਛੇੜਛਾੜ ਦੇ ਦੋਸ਼ਾਂ ਤੋਂ ਖੁਦ ਨੂੰ ਬੇਕਸੂਰ ਕਿਹਾ ਹੈ।ਪੁਲਿਸ ਨੂੰ ਜੁਲਾਈ ਮਹੀਨੇ ਵਿੱਚ ਫ੍ਰੀਮੈਨਜ਼ ਬੇ ਦੀ ਰੇਨਾਲ ਸਟ੍ਰੀਟ ‘ਤੇ ਸਥਿਤ ਇੱਕ ਕੂੜੇਦਾਨ ‘ਚ ਇਹ ਲਾਸ਼ ਮਿਲੀ ਸੀ। ਉਸ ਵੇਲੇ ਅਧਿਕਾਰੀਆਂ ਨੇ ਇਸ ਮੌਤ ਨੂੰ ਇੱਕ ਦੁੱਖਦਾਈ ਘਟਨਾ ਕਿਹਾ ਸੀ।
ਬੁੱਧਵਾਰ ਨੂੰ ਆਕਲੈਂਡ ਵੁਮੇਨਜ਼ ਜੇਲ੍ਹ ਤੋਂ ਆਡੀਓ-ਵੀਡੀਓ ਲਿੰਕ ਰਾਹੀਂ ਆਕਲੈਂਡ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਹੋਈ ਇਸ ਮਹਿਲਾ ਨੇ ਪਾਗਲਪਨ ਦਾ ਹਵਾਲਾ ਦੇਂਦੇ ਹੋਏ ਖੁਦ ਨੂੰ ਬੇਗੁਨਾਹ ਕਰਾਰ ਦਿੱਤਾ।ਮਹਿਲਾ ਦੀ ਪਹਿਚਾਣ ਗੁਪਤ ਰੱਖੀ ਗਈ ਹੈ।ਉਸਨੂੰ ਹਿਰਾਸਤ ਵਿੱਚ ਭੇਜਿਆ ਗਿਆ ਹੈ ਅਤੇ ਅਗਲੇ ਬੁੱਧਵਾਰ ਨੂੰ ਉਸਦੀ ਮੁੜ ਪੇਸ਼ੀ ਹੋਣ ਦੀ ਉਮੀਦ ਹੈ।
Related posts
- Comments
- Facebook comments
