ਆਕਲੈਂਡ, (ਐੱਨ ਜੈੱਡ ਤਸਵੀਰ) ਇੱਕ ਔਰਤ ਆਕਲੈਂਡ ਦੇ ਇੱਕ ਅਪਾਰਟਮੈਂਟ ਵਿੱਚ ਮ੍ਰਿਤਕ ਪਾਏ ਜਾਣ ਤੋਂ ਬਾਅਦ ਇੱਕ ਆਦਮੀ ਉੱਤੇ ਕਤਲ ਦਾ ਦੋਸ਼ ਲਗਾਇਆ ਗਿਆ ਹੈ।
ਸ਼ਨੀਵਾਰ ਸ਼ਾਮ ਲਗਭਗ 7.35 ਵਜੇ ਪੁਲੀਸ ਨੂੰ ਡੇ ਸਟਰੀਟ ਦੇ ਇੱਕ ਪਤੇ ‘ਤੇ ਬੁਲਾਇਆ ਗਿਆ, ਜਿੱਥੇ ਇੱਕ ਔਰਤ ਮ੍ਰਿਤ ਪਾਈ ਗਈ।
38 ਸਾਲਾਂ ਦਾ ਇੱਕ ਆਦਮੀ, ਜੋ ਪੀੜਤਾ ਨੂੰ ਜਾਣਦਾ ਸੀ, ਸੋਮਵਾਰ ਨੂੰ ਆਕਲੈਂਡ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਹੋਵੇਗਾ।
ਪੁਲੀਸ ਨੇ ਕਿਹਾ ਹੈ ਕਿ ਉਹ ਇਸ ਕਤਲ ਸਬੰਧੀ ਹੋਰ ਕਿਸੇ ਦੀ ਤਲਾਸ਼ ਨਹੀਂ ਕਰ ਰਹੀ।
ਉਹਨਾਂ ਨੇ ਕਿਹਾ ਕਿ ਜਿਸ ਕਿਸੇ ਕੋਲ ਵੀ ਜਾਂਚ ਨਾਲ ਸਬੰਧਤ ਕੋਈ ਜਾਣਕਾਰੀ ਹੋਵੇ, ਉਹ ਪੁਲੀਸ ਨਾਲ ਸੰਪਰਕ ਕਰਨ। ਮੌਕੇ ‘ਤੇ ਜਾਂਚ ਜਾਰੀ ਹੈ।
Related posts
- Comments
- Facebook comments
