ਆਕਲੈਂਡ (ਐੱਨ ਜੈੱਡ ਤਸਵੀਰ) ਨਿਊਜ਼ੀਲੈਂਡ ਨਾਲ ਜੁੜੀ ਇਕ ਦਿਲਚਸਪ ਖ਼ਬਰ ਹੈ,ਇੱਕ ਕੀਵੀ ਵਿਅਕਤੀ ਨੇ ਦੁਨੀਆ ਭਰ ਵਿੱਚ ਆਪਣਾ ਨਾਮ ਸੋਨੇ ਦੇ ਅੱਖਰਾਂ ਨਾਲ ਦਰਜ ਕਰਵਾ ਲਿਆ ਹੈ। ਇਸ ਵਿਅਕਤੀ ਨੇ ਗਿਨੀਜ਼ ਵਰਲਡ ਰਿਕਾਰਡ ਹਾਸਲ ਕੀਤਾ ਹੈ। ਇਹ ਸਭ ਤੋਂ ਲੰਮਾ ਨਾਮ ਰੱਖਣ ਵਾਲਾ ਵਿਅਕਤੀ ਬਣ ਗਿਆ ਹੈ ।
ਉਸਦਾ ਨਾਮ ਇੰਨਾ ਵੱਡਾ ਹੈ ਕਿ ਉਸਨੂੰ ਪੂਰਾ ਉਚਾਰਨ ਕਰਨ ਵਿੱਚ ਹੀ ਕਈ ਮਿੰਟ ਲੱਗ ਜਾਂਦੇ ਹਨ!
ਰਿਕਾਰਡ ਬੁਕ ਦੇ ਅਧਿਕਾਰੀਆਂ ਦੇ ਅਨੁਸਾਰ, ਨਾਮ ਵਿੱਚ ਸੈਂਕੜਿਆਂ ਅੱਖਰ ਸ਼ਾਮਲ ਹਨ ਅਤੇ ਇਹ ਪੂਰੀ ਤਰ੍ਹਾਂ ਤਸਦੀਕ ਕੀਤਾ ਗਿਆ ਹੈ। ਕੀਵੀ ਵਿਅਕਤੀ ਨੇ ਕਿਹਾ ਕਿ ਉਸਦਾ ਇਹ ਨਾਮ ਸਿਰਫ਼ ਮਜ਼ਾਕ ਲਈ ਨਹੀਂ, ਸਗੋਂ ਉਸਦੀ ਪਛਾਣ ਅਤੇ ਪਰਿਵਾਰਕ ਵਿਰਾਸਤ ਦਾ ਪ੍ਰਤੀਕ ਹੈ। ਹੁਣ ਤਾਂ ਸ਼ਾਇਦ ਉਹਨਾਂ ਨੂੰ ਹਰ ਦਫ਼ਤਰ ‘ਚ ਆਪਣਾ ਨਾਮ ਲਿਖਣ ਲਈ ਵਾਧੂ ਫਾਰਮ ਮੰਗਣਾ ਪੈ ਸਕਦਾ ਹੈ। ਗਿਨੀਜ਼ ਵਰਲਡ ਰਿਕਾਰਡ ਟੀਮ ਨੇ ਕਿਹਾ ਕਿ ਇਹ ਰਿਕਾਰਡ ਅਜੇ ਤੱਕ ਕਿਸੇ ਹੋਰ ਨੇ ਨਹੀਂ ਤੋੜਿਆ ਅਤੇ ਨਿਊਜ਼ੀਲੈਂਡ ਦਾ ਇਹ ਨਾਗਰਿਕ ਹੁਣ ਦੁਨੀਆ ਦਾ ਸਭ ਤੋਂ ਲੰਮਾ ਨਾਮ ਰੱਖਣ ਵਾਲਾ ਵਿਅਕਤੀ ਘੋਸ਼ਿਤ ਹੋ ਗਿਆ ਹੈ।
Related posts
- Comments
- Facebook comments
