ਨਿਊਜ਼ੀਲੈਂਡ ਔਕਲੈਂਡ 17 ਅਕਤੂਬਰ ( ਕੁਲਵੰਤ ਸਿੰਘ ਖੈਰਾਬਾਦੀ ) ਸਤਿਗੁਰੁ ਬੰਦੀ ਛੋੜੁ ਹੈ। ਜੀਵਣ ਮੁਕਤਿ ਕਰੈ ਓਡੀਣਾ॥ ਪਵਿੱਤਰ ਅਨੁਸਾਰ ਸਮੂਹ ਸਾਧ ਸੰਗਤ ਆਉਣ ਮੁੱਖਵਾਕ ਨਿਊਜ਼ੀਲੈਂਡ ਵਿੱਚ ਬਸਤੀ ਵਾਲੀ 21 ਅਕਤੂਬਰ 2025 ਨੂੰ ਨਿਊਜ਼ੀਲੈਂਡ ਦੇ ਸਾਰੇ ਗੁਰੂ ਘਰਾਂ ਅੰਦਰ ਬੰਦੀ ਛੋੜ ਦਿਵਸ ਬੜੀ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਗੁਰਦੁਆਰਾ ਨਾਨਕਸਰ ਠਾਠ ਈਸ਼ਰ ਦਰਬਾਰ ਮੈਨੋਰੀਵਾ ਦੇ ਮੁੱਖ ਸੇਵਾਦਾਰ ਬਾਬਾ ਗੁਰਚਰਨ ਸਿੰਘ ਜੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਬੰਦੀ ਛੋੜ ਦਿਵਸ ਮਨਾਉਣ ਦੀਆਂ ਤਿਆਰੀਆਂ ਕਰਨ ਵਿੱਚ ਗੁਰਦੁਆਰਾ ਸਾਹਿਬ ਦੇ ਸਮੂਹ ਸੇਵਾਦਾਰ ਜੁੱਟੇ ਪਏ ਹਨ। ਬੰਦੀ ਛੋੜ ਦਿਵਸ ਵਾਲੇ ਦਿਹਾੜੇ ਤੇ ਖਾਸ ਤੌਰ ਤੇ ਕੀਰਤਨ ਦਰਬਾਰ ਸਜਾਏ ਜਾਣਗੇ ਜੋ ਅੰਮ੍ਰਿਤ ਵੇਲੇ ਤੋਂ ਹੀ ਸ਼ੁਰੂ ਹੋ ਜਾਣਗੇ ਅਤੇ ਰਾਤ ਦੇ 9 ਵਜੇ ਤੱਕ
ਚੱਲਣਗੇ ਜਿਨਾਂ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ ਅਤੇ ਸੰਗਤ ਵੱਲੋਂ ਕੀਰਤਨ ਘਰ ਤੇ ਗੁਰੂ ਕੀਰਤਨੀਆਂ ਵੱਲੋਂ ਕੀਰਤਨ ਦੀ ਹਾਜ਼ਰੀ ਭਰੀ ਜਾਏਗੀ ਅਤੇ ਕਥਾ ਵਿਚਾਰ ਦੇ ਨਾਲ ਸੰਗਤਾਂ ਨੂੰ ਨਿਹਾਲ ਜਾਏਗਾ। ਕੀਤਾ
ਬਾਬਾ ਗੁਰਚਰਨ ਸਿੰਘ ਜੀ ਨੇ ਖਾਸ ਤੌਰ ਤੇ ਦੱਸਿਆ ਕਿ ਗੁਰੂ ਸਾਹਿਬ ‘ਜੀ ਦੀ ਕਿਰਪਾ ਅਤੇ ਸੰਤ ਬਾਬਾ ਅਮਰ ਸਿੰਘ ਜੀ ਬੜੂੰਦੀ ਵਾਲਿਆਂ ਦੇ ਅਸ਼ੀਰਵਾਦ ਨਾਲ ਬੰਦੀ ਛੋੜ ਦਿਵਸ ਮਨਾਇਆ ਜਾਵੇਗਾ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਵੱਲੋਂ ਉਸ ਦਿਨ ਖਾਸ ਤੌਰ ਤੇ ਤਰ੍ਹਾਂ ਤਰ੍ਹਾਂ ਦੀ ਪਕਵਾਨ ਤਿਆਰ ਕੀਤੇ ਜਾਣਗੇ ਜੋ ਲੰਗਰ ਵਿੱਚ ਵਰਤਾਏ ਜਾਣਗੇ ਬਾਬਾ ਗੁਰਚਰਨ ਸਿੰਘ ਜੀ ਨੇ ਨਿਊਜ਼ੀਲੈਂਡ ਵਿੱਚ ਵਸਤੀ ਸਮੂਹ ਸਾਧ ਸੰਗਤ ਨੂੰ ਨਾਨਕ ਸਰ ਠਾਠ ਈਸ਼ਰ ਦਰਬਾਰ ਗੁਰਦੁਆਰਾ ਸਾਹਿਬ ਪਹੁੰਚਣ ਲਈ ਬੇਨਤੀ ਕੀਤੀ।
