New Zealand

ਆਕਲੈਂਡ ਚੋਣਾਂ ‘ਚ ਲਗਭਗ ਅੱਧੇ Special Votes ਰੱਦ, ਨਤੀਜੇ ਇਕ ਦਿਨ ਦੇਰੀ ਨਾਲ ਐਲਾਨੇ

ਆਕਲੈਂਡ (ਐੱਨ ਜੈੱਡ ਤਸਵੀਰ) ਆਕਲੈਂਡ ਦੀ ਲੋਕਲ ਬਾਡੀ ਚੋਣਾਂ ਵਿੱਚ ਪਏ ਖ਼ਾਸ ਵੋਟਾਂ ਵਿੱਚੋਂ ਲਗਭਗ ਅੱਧੀਆਂ ਗੈਰ-ਵੈਧ ਘੋਸ਼ਿਤ ਕੀਤੀਆਂ ਗਈਆਂ ਹਨ। ਕੁੱਲ 10 ਹਜ਼ਾਰ ਤੋਂ ਵੱਧ ਖ਼ਾਸ ਵੋਟਾਂ (Special Votes) ਪ੍ਰਾਪਤ ਹੋਈਆਂ, ਜਿਸ ਕਾਰਨ ਆਖ਼ਰੀ ਨਤੀਜੇ ਇੱਕ ਦਿਨ ਦੇਰੀ ਨਾਲ ਸ਼ਨੀਵਾਰ ਦੁਪਹਿਰ ਜਾਰੀ ਕੀਤੇ ਗਏ ਜੋ ਕਿ ਵੋਟਿੰਗ ਖ਼ਤਮ ਹੋਣ ਤੋਂ ਇਕ ਹਫ਼ਤੇ ਬਾਅਦ ਸੀ। ਆਕਲੈਂਡ ਕੌਂਸਲ ਮੁਤਾਬਕ, 4162 ਖ਼ਾਸ ਵੋਟਾਂ ਨੂੰ ਅਣਵੈਧ ਕਰਾਰ ਦਿੱਤਾ ਗਿਆ ਕਿਉਂਕਿ ਉਨ੍ਹਾਂ ‘ਚ ਘੋਸ਼ਣਾ ਫਾਰਮਾਂ ‘ਤੇ ਗਲਤ ਜਾਂ ਗੁੰਮ ਜਾਣਕਾਰੀ ਸੀ ਜਾਂ ਫਿਰ ਵੋਟਰਾਂ ਦੇ ਰਜਿਸਟ੍ਰੇਸ਼ਨ ਵੇਰਵੇ ਅੱਪਡੇਟ ਨਹੀਂ ਸਨ।
ਕੁੱਲ ਮਿਲਾਕੇ 3,50,677 ਵੋਟਾਂ ਪਈਆਂ, ਜੋ ਕਿ ਆਕਲੈਂਡ ਵਿੱਚ ਦਰਜ ਵੋਟਰਾਂ ਦੇ ਕੇਵਲ 29.3 ਫ਼ੀਸਦੀ ਵੋਟਿੰਗ ਟਰਨਆਉਟ ਨੂੰ ਦਰਸਾਉਂਦਾ ਹੈ। 2022 ਦੀਆਂ ਚੋਣਾਂ ਵਿੱਚ ਇਹ ਦਰ 35.5 ਫ਼ੀਸਦੀ ਸੀ।
ਇਸ ਵਾਰ 20 ਕੌਂਸਲਰਾਂ ‘ਚੋਂ 5 ਨਵੇਂ ਮੈਂਬਰ ਚੁਣੇ ਗਏ ਹਨ, ਜਦਕਿ ਮੌਜੂਦਾ ਮੇਅਰ ਵੇਨ ਬ੍ਰਾਊਨ ਨੇ ਆਪਣੀ ਸੀਟ 1 ਲੱਖ ਤੋਂ ਵੱਧ ਵੋਟਾਂ ਦੇ ਫਰਕ ਨਾਲ ਬਰਕਰਾਰ ਰੱਖੀ।
ਐਲਬਨੀ ਵਾਰਡ ਤੋਂ ਵਿਕਟੋਰੀਆ ਸ਼ੋਰਟ, ਜੋ ਮੇਅਰ ਦੀ ‘Fix Auckland’ ਟਿਕਟ ‘ਤੇ ਖੜ੍ਹੀ ਹੋਈ ਸੀ, ਕੌਂਸਲਰ ਬਣ ਗਈ ਹੈ। ਇਸ ਜਿੱਤ ਨਾਲ ਲੰਬੇ ਸਮੇਂ ਤੋਂ ਕੌਂਸਲਰ ਰਹੇ ਵੇਨ ਵਾਕਰ, ਜੋ 2010 ਤੋਂ ਐਲਬਨੀ ਅਤੇ 2000 ਤੋਂ ਰੋਡਨੀ ਡਿਸਟ੍ਰਿਕਟ ਕੌਂਸਲ ‘ਚ ਸੇਵਾ ਨਿਭਾ ਰਹੇ ਸਨ, ਆਪਣੀ ਸੀਟ ਹਾਰ ਗਏ।
ਮੈਨੂਰੇਵਾ-ਪਾਪਾਕੁਰਾ ਵਾਰਡ ਤੋਂ ਮੈਟ ਵਿਨੀਆਤਾ ਨੇ ਡੈਨਿਯਲ ਨਿਊਮੈਨ ਨਾਲ ਮਿਲ ਕੇ ਜਿੱਤ ਦਰਜ ਕੀਤੀ। ਨੌਰਥ ਸ਼ੋਰ ਤੋਂ ਸਾਬਕਾ ਲੋਕਲ ਬੋਰਡ ਮੈਂਬਰ ਜੌਨ ਗਿਲੀਅਨ ਅਤੇ ਰਿਚਰਡ ਹਿਲਜ਼ ਕੌਂਸਲਰ ਬਣੇ ਹਨ।

Related posts

ਭਾਰਤੀ ਨਿਊਜ਼ੀਲੈਂਡਰ ਆਪਣੀਆਂ ਜੱਦੀ ਜੜ੍ਹਾਂ ਨਾਲ ਮੁੜ ਜੁੜ ਰਹੇ ਹਨ

Gagan Deep

ਰੋਟੋਰੂਆ ਵਿੱਚ ਇੱਕ ਵਿਅਕਤੀ ਦਾ ਸਿਖਰ ਦੁਪਹਿਰੇ ਕਤਲ

Gagan Deep

ਨਿਊਜ਼ੀਲੈਂਡ ਦੀ ਅਰਥਵਿਵਸਥਾ ਨੇ ਦਿਖਾਈ ਸੁਧਾਰ ਦੀ ਨਿਸ਼ਾਨੀ, ਸਤੰਬਰ ਤਿਮਾਹੀ ਦੌਰਾਨ GDP ਵਿੱਚ 1.1 ਫ਼ੀਸਦੀ ਦਾ ਵਾਧਾ ਦਰਜ

Gagan Deep

Leave a Comment