New Zealand

ਦਿਵਾਲੀ ਮੇਲੇ ‘ਚ 10 ਸਾਲਾ ਆਦੀ ਰਾਣਾ ਨੇ ਗਣਿਤ ਤੇ ਡਾਂਸ ਨਾਲ ਸਭ ਨੂੰ ਕੀਤਾ ਹੈਰਾਨ

ਆਕਲੈਂਡ (ਐੱਨ ਜੈੱਡ ਤਸਵੀਰ)-ਆਕਲੈਂਡ (ਐੱਨ.ਜ਼ੈੱਡ ਤਸਵੀਰ) — ਪਾਪਾਟੋਏਟੋਏ ਵਿਖੇ ਮਨਾਏ ਗਏ ਰੰਗ-ਬਿਰੰਗੇ ਦਿਵਾਲੀ ਮੇਲੇ ‘ਚ ਸੱਭਿਆਚਾਰਕ ਵੰਨਗੀਆਂ ਦਾ ਖੂਬਸੂਰਤ ਪ੍ਰਦਰਸ਼ਨ ਦੇਖਣ ਨੂੰ ਮਿਲਿਆ। ਇਸ ਮੇਲੇ ਦਾ ਸਭ ਤੋਂ ਵੱਡਾ ਆਕਰਸ਼ਣ 10 ਸਾਲਾ ਆਦੀ ਰਾਣਾ ਅਤੇ ਉਸ ਦੀ ਭੈਣ ਅਨਿਕਾ ਰਾਣਾ ਦਾ ਪ੍ਰਦਰਸ਼ਨ ਰਿਹਾ, ਜਿਨ੍ਹਾਂ ਨੇ ਡਾਂਸ ਅਤੇ ਗਣਿਤ ਦੋਵੇਂ ਖੇਤਰਾਂ ‘ਚ ਆਪਣੀ ਕਾਬਲੀਅਤ ਨਾਲ ਦਰਸ਼ਕਾਂ ਦੇ ਦਿਲ ਜਿੱਤ ਲਏ।
ਆਦੀ ਰਾਣਾ ਨੇ ਮੰਚ ‘ਤੇ ਬਿਨਾਂ ਕਿਸੇ ਇਲੈਕਟ੍ਰਾਨਿਕ ਯੰਤਰ ਦੀ ਸਹਾਇਤਾ ਤੋਂ ਵੱਡੀਆਂ ਗਿਣਤੀਆਂ ਦਾ ਜੋੜ ਪਲਾਂ ਵਿੱਚ ਦੱਸ ਕੇ ਸਭ ਨੂੰ ਹੈਰਾਨ ਕਰ ਦਿੱਤਾ। ਦਰਸ਼ਕਾਂ ਨੇ ਉਸ ਦੀ ਗਣਿਤਕ ਯੋਗਤਾ ਅਤੇ ਵਿਸ਼ਵਾਸ ਦੀ ਭਰਪੂਰ ਤਾਰੀਫ਼ ਕੀਤੀ।
ਇਸ ਮੌਕੇ ਆਦੀ ਦੇ ਪਿਤਾ ਕਰਮ ਰਾਣਾ ਨੇ ਦੱਸਿਆ ਕਿ ਇਹ ਸਭ ਉਸਦੀ ਅਕੈਡਮੀ SIP Abacus ਦੀ ਮਿਹਨਤ ਦਾ ਨਤੀਜਾ ਹੈ। ਉਨ੍ਹਾਂ ਕਿਹਾ, “ਅਸੀਂ SIP Abacus ਰਾਹੀਂ ਬੱਚਿਆਂ ਲਈ ਗਣਿਤ ਨੂੰ ਆਸਾਨ ਅਤੇ ਰੁਚੀਕਾਰ ਬਣਾਉਂਦੇ ਹਾਂ, ਤਾਂ ਜੋ ਉਹ ਵਿਸ਼ੇ ‘ਚ ਮਾਹਰਤਾ ਹਾਸਲ ਕਰ ਸਕਣ।”
ਜੋ ਮਾਪੇ ਆਪਣੇ ਬੱਚਿਆਂ ਨੂੰ ਗਣਿਤ ਵਿੱਚ ਪ੍ਰਤਿਭਾਵਾਨ ਬਣਾਉਣਾ ਚਾਹੁੰਦੇ ਹਨ, ਉਹ SIP Abacus Takanini (1 Maru Rd, Takanini) ‘ਤੇ ਸੰਪਰਕ ਕਰ ਸਕਦੇ ਹਨ। ਹੋਰ ਜਾਣਕਾਰੀ ਲਈ ਫੋਨ ਨੰਬਰ 09-2149796 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Related posts

ਛੋਟੇ ਸਾਹਿਬਜਾਦੇ ਅਤੇ ਮਾਤਾ ਗੂਜਰੀ ਦੀ ਯਾਦ ਵਿੱਚ ਧਾਰਮਿਕ ਸਮਾਗਮ 27 ਤੋਂ 29 ਦਸੰਬਰ ਤੱਕ

Gagan Deep

ਆਕਲੈਂਡ ਵਿੱਚ ਦੋ ਹਫ਼ਤਿਆਂ ਬਾਅਦ ਮੁੜ ਚੱਲੀਆਂ ਰੇਲ ਗੱਡੀਆਂ

Gagan Deep

ਪਿਛਲੇ ਮਹੀਨੇ ਰੋਟੋਰੂਆ ‘ਚ ਵਿਅਕਤੀ ਦੇ ਕਤਲ ਦੇ ਦੋਸ਼ ਵਿੱਚ ਬਾਰਾਂ ਲੋਕਾਂ ਨੂੰ ਕੀਤਾ ਗ੍ਰਿਫਤਾਰ

Gagan Deep

Leave a Comment