ਆਕਲੈਂਡ,( ਕੁਲਵੰਤ ਸਿੰਘ ਖੈਰਾਬਾਦੀ— ਤਸਵੀਰ) ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨਿਨੀ ਵਿਖੇ ਬੰਦੀ ਛੋੜ ਦਿਵਸ ਸ਼ਰਧਾ ਤੇ ਸਮਰਪਣ ਨਾਲ ਮਨਾਇਆ ਗਿਆ। ਇਸ ਪਵਿੱਤਰ ਮੌਕੇ ‘ਤੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰ ਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ।
ਅੰਮ੍ਰਿਤ ਵੇਲੇ ਤੋਂ ਹੀ ਸੰਗਤਾਂ ਦਾ ਗੁਰਦੁਆਰਾ ਸਾਹਿਬ ਆਉਣਾ ਸ਼ੁਰੂ ਹੋ ਗਿਆ ਸੀ ਅਤੇ ਰਾਤ ਦੇ ੧੦ ਵਜੇ ਤੱਕ ਸੰਗਤਾਂ ਦੀ ਆਉਣ-ਜਾਣ ਲਗਾਤਾਰ ਜਾਰੀ ਰਹੀ। ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਇੰਦਰਜੀਤ ਸਿੰਘ ਜੀ ਸੁਹਾਣੇਵਾਲਿਆਂ ਨੇ ਰਾਗੀ ਜਥੇ ਸਮੇਤ ਸੁਰੀਲੀ ਕੀਰਤਨ ਸੇਵਾ ਨਾਲ ਸੰਗਤ ਨੂੰ ਨਿਹਾਲ ਕੀਤਾ। ਭਾਈ ਅਮਨਦੀਪ ਸਿੰਘ ਜੀ (ਅਨੰਦਪੁਰ ਸਾਹਿਬ) ਅਤੇ ਪ੍ਰਸਿੱਧ ਕਥਾਵਾਚਕ ਭਾਈ ਬਚਿੱਤਰ ਸਿੰਘ ਜੀ ਤੇ ਭਾਈ ਰਾਜਵਿੰਦਰ ਸਿੰਘ ਜੀ (ਨੰਗਲ ਡੈਮ) ਨੇ ਗੁਰਮਤਿ ਕਥਾ ਰਾਹੀਂ ਸੰਗਤ ਨੂੰ ਪ੍ਰੇਰਿਤ ਕੀਤਾ।
ਲੰਗਰ ਹਾਲ ਵਿੱਚ ਸੇਵਾਦਾਰਾਂ ਨੇ ਦਿਨ-ਰਾਤ ਇਕ ਕਰਕੇ ਸੇਵਾ ਨਿਭਾਈ। ਤਰ੍ਹਾਂ-ਤਰ੍ਹਾਂ ਦੇ ਵਿਅੰਜਨ ਤਿਆਰ ਕਰਕੇ ਸੰਗਤ ਨੂੰ ਛਕਾਏ ਗਏ। ਗੁਰਦੁਆਰਾ ਸਾਹਿਬ ਦੇ ਵਿਹੜੇ ਵਿੱਚ ਵੱਖ-ਵੱਖ ਸੇਵਾਦਾਰਾਂ ਵੱਲੋਂ ਲਗਾਏ ਸਟਾਲਾਂ ਤੇ ਵੀ ਭੋਜਨ ਦੀ ਫਰੀ ਸੇਵਾ ਕੀਤੀ ਗਈ।
ਹਰ ਸਾਲ ਦੀ ਤਰ੍ਹਾਂ ਇਸ ਵਾਰੀ ਵੀ ਨਿਊਜ਼ੀਲੈਂਡ ਦੀ ਸਭ ਤੋਂ ਵੱਡੀ ਆਤਿਸ਼ਬਾਜ਼ੀ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਵਿਖੇ ਹੋਈ, ਜਿਸ ਦਾ ਸੰਗਤ ਨੇ ਬੜਾ ਆਨੰਦ ਮਾਣਿਆ।
ਗੁਰਦੁਆਰਾ ਸਾਹਿਬ ਦੇ ਮੁੱਖ ਬੁਲਾਰੇ ਸਰਦਾਰ ਦਲਜੀਤ ਸਿੰਘ ਨੇ ਦੂਰ-ਨੇੜੇ ਤੋਂ ਪਹੁੰਚੀ ਸੰਗਤ ਦਾ ਹਿਰਦੇ ਤੋਂ ਧੰਨਵਾਦ ਕੀਤਾ। ਉਨ੍ਹਾਂ ਨੇ ਲੰਗਰ ਹਾਲ, ਸਟਾਲਾਂ ਅਤੇ ਪ੍ਰਸ਼ਾਦ ਦੀ ਤਿਆਰੀ ਵਿੱਚ ਸੇਵਾ ਨਿਭਾਉਣ ਵਾਲੇ ਸਾਰੇ ਸੇਵਾਦਾਰਾਂ ਅਤੇ ਬੀਬੀਆਂ ਦੀ ਵੀ ਖ਼ਾਸ ਤੌਰ ‘ਤੇ ਸ਼ਲਾਘਾ ਕੀਤੀ।
Related posts
- Comments
- Facebook comments
