New Zealand

ਨਿਊਜ਼ੀਲੈਂਡ ਵਿੱਚ ਬੇਰੁਜ਼ਗਾਰੀ 9 ਸਾਲ ਦੇ ਸਭ ਤੋਂ ਵੱਧ ਉੱਚ ਦਰਜੇ ‘ਤੇ, 5.3 ਫੀਸਦ ਤੱਕ ਪਹੁੰਚੀ ਦਰ

ਆਕਲੈਂਡ, (ਐੱਨ ਜੈੱਡ ਤਸਵੀਰ) ਸਟੈਟਸ ਐਨਜ਼ੈੱਡ ਵੱਲੋਂ ਜਾਰੀ ਕੀਤੇ ਨਵੇਂ ਅੰਕੜਿਆਂ ਮੁਤਾਬਕ ਨਿਊਜ਼ੀਲੈਂਡ ਵਿੱਚ ਬੇਰੁਜ਼ਗਾਰੀ ਦਰ ਨੌਂ ਸਾਲਾਂ ਦੇ ਸਭ ਤੋਂ ਉੱਚ ਪੱਧਰ 5.3 ਪ੍ਰਤੀਸ਼ਤ ‘ਤੇ ਪਹੁੰਚ ਗਈ ਹੈ। ਇਸ ਤੋਂ ਪਹਿਲਾਂ ਜੂਨ 2025 ਦੀ ਤਿਮਾਹੀ ਵਿੱਚ ਇਹ ਦਰ 5.2 ਪ੍ਰਤੀਸ਼ਤ ਅਤੇ ਮਾਰਚ ਤਿਮਾਹੀ ਵਿੱਚ 5.1 ਪ੍ਰਤੀਸ਼ਤ ਸੀ। ਸਟੈਟਸ ਐਨਜ਼ੈੱਡ ਦੇ ਲੇਬਰ ਮਾਰਕੀਟ ਬੁਲਾਰੇ ਜੇਸਨ ਐਟਵੈਲ ਨੇ ਦੱਸਿਆ ਕਿ ਪਿਛਲੀਆਂ ਚਾਰ ਲਗਾਤਾਰ ਤਿਮਾਹੀਆਂ ਤੋਂ ਬੇਰੁਜ਼ਗਾਰੀ 5 ਪ੍ਰਤੀਸ਼ਤ ਤੋਂ ਉੱਪਰ ਹੈ। ਉਨ੍ਹਾਂ ਦੇ ਅਨੁਸਾਰ ਆਖਰੀ ਵਾਰ 5.3 ਪ੍ਰਤੀਸ਼ਤ ਦੀ ਦਰ ਦਸੰਬਰ 2016 ਵਿੱਚ ਦਰਜ ਕੀਤੀ ਗਈ ਸੀ। ਸਤੰਬਰ 2025 ਦੀ ਤਿਮਾਹੀ ਵਿੱਚ ਬੇਰੁਜ਼ਗਾਰਾਂ ਦੀ ਗਿਣਤੀ ਵਧ ਕਰ 160,000 ਹੋ ਗਈ, ਜਦੋਂ ਕਿ ਜੂਨ ਵਿੱਚ ਇਹ ਸੰਖਿਆ 158,000 ਸੀ। ਇਹ ਵਾਧਾ ਅਰਥਸ਼ਾਸਤਰੀਆਂ ਦੀ ਉਮੀਦਾਂ ਦੇ ਅਨੁਸਾਰ ਹੀ ਸੀ, ਕਿਉਂਕਿ ਬਹੁਗਿਣਤੀ ਨੇ ਅੰਦਾਜ਼ਾ ਲਗਾਇਆ ਸੀ ਕਿ ਦਰ 5.3 ਪ੍ਰਤੀਸ਼ਤ ਤੱਕ ਪਹੁੰਚੇਗੀ। ਰਿਪੋਰਟ ਵਿੱਚ ਘੱਟ ਵਰਤੋਂ ਦਰ ਵਿੱਚ ਵੀ ਵਾਧੇ ਦੀ ਪੁਸ਼ਟੀ ਕੀਤੀ ਗਈ ਹੈ, ਜੋ ਕਿ ਕਿਰਤ ਬਾਜ਼ਾਰ ਵਿੱਚ ਅਣਵਰਤੀ ਸਮਰੱਥਾ ਨੂੰ ਮਾਪਦੀ ਹੈ। ਇਹ ਅੰਕੜਾ 12.9 ਪ੍ਰਤੀਸ਼ਤ ਰਿਹਾ, ਜੋ ਕਿ ਜੂਨ ਵਿੱਚ 12.8 ਪ੍ਰਤੀਸ਼ਤ ਸੀ ਅਤੇ 2020 ਦੇ ਅੰਤ ਤੋਂ ਬਾਅਦ ਸਭ ਤੋਂ ਉੱਚ ਪੱਧਰ ਮੰਨਿਆ ਜਾ ਰਿਹਾ ਹੈ। 15 ਤੋਂ 24 ਸਾਲ ਦੇ ਯੁਵਕਾਂ ਵਿੱਚ ਬੇਰੁਜ਼ਗਾਰੀ ਦਰ 15.2 ਪ੍ਰਤੀਸ਼ਤ ਤੱਕ ਰਿਕਾਰਡ ਕੀਤੀ ਗਈ ਹੈ, ਜਦਕਿ ਸਿੱਖਿਆ ਜਾਂ ਸਿਖਲਾਈ ਵਿੱਚ ਸ਼ਾਮਲ ਨੌਜਵਾਨਾਂ ਦੀ ਦਰ 13.8 ਪ੍ਰਤੀਸ਼ਤ ਤੱਕ ਵਧ ਗਈ ਹੈ। ਖੇਤਰੀ ਅੰਕੜਿਆਂ ਮੁਤਾਬਕ ਨੌਰਥਲੈਂਡ, ਆਕਲੈਂਡ ਅਤੇ ਵਾਈਕਾਟੋ ਉਹ ਖੇਤਰ ਹਨ ਜਿੱਥੇ ਬੇਰੁਜ਼ਗਾਰੀ 6 ਪ੍ਰਤੀਸ਼ਤ ਤੋਂ ਵੱਧ ਪਾਈ ਗਈ ਹੈ, ਜਦਕਿ ਦੱਖਣੀ ਦਵੀਪ ਦੇ ਸਾਰੇ ਖੇਤਰਾਂ ਵਿੱਚ ਇਹ 5 ਪ੍ਰਤੀਸ਼ਤ ਤੋਂ ਘੱਟ ਰਹੀ। ਇਸੇ ਦੌਰਾਨ ਤਨਖਾਹ ਅਤੇ ਉਜਰਤਾਂ ਵਿੱਚ ਸਾਲਾਨਾ ਵਾਧਾ ਕੇਵਲ 2.1 ਪ੍ਰਤੀਸ਼ਤ ਰਿਹਾ, ਜੋ ਕਿ 3 ਪ੍ਰਤੀਸ਼ਤ ਮਹਿੰਗਾਈ ਦਰ ਦੇ ਮੁਕਾਬਲੇ ਪਿੱਛੇ ਹੈ। ਨਿੱਜੀ ਖੇਤਰ ਦੇ ਕਰਮਚਾਰੀਆਂ ਲਈ ਉਜਰਤਾਂ ਵਿੱਚ 2.1 ਪ੍ਰਤੀਸ਼ਤ ਅਤੇ ਸਰਕਾਰੀ ਖੇਤਰ ਵਿੱਚ 2.4 ਪ੍ਰਤੀਸ਼ਤ ਵਾਧਾ ਦਰਜ ਕੀਤਾ ਗਿਆ ਹੈ। ਵਿੱਤ ਮੰਤਰੀ ਨਿਕੋਲਾ ਵਿਲਿਸ ਨੇ ਅੰਕੜਿਆਂ ‘ਤੇ ਪ੍ਰਤੀਕ੍ਰਿਆ ਦਿੰਦਿਆਂ ਕਿਹਾ ਕਿ ਇਹ ਹਾਲਾਤ ਇਸ ਗੱਲ ਦੀ ਪੂਸ਼ਟੀ ਕਰਦੇ ਹਨ ਕਿ ਅਰਥਵਿਵਸਥਾ ਨੂੰ ਦੁਬਾਰਾ ਮਜ਼ਬੂਤ ਬਣਾਉਣ ਅਤੇ ਲੋਕਾਂ ਲਈ ਹੋਰ ਰੋਜ਼ਗਾਰ ਮੌਕੇ ਪ੍ਰਦਾਨ ਕਰਨ ਲਈ ਸਰਕਾਰ ਨੂੰ ਤੇਜ਼ੀ ਨਾਲ ਕੰਮ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਲੱਖ ਹੈ ਕਿ ਜੋ ਵੀ ਨਿਊਜ਼ੀਲੈਂਡ ਵਾਸੀ ਰੁਜ਼ਗਾਰ ਦੀ ਖੋਜ ਕਰ ਰਹੇ ਹਨ, ਉਹਨਾਂ ਨੂੰ ਨੌਕਰੀ ਮਿਲ ਸਕੇ, ਅਤੇ ਇਸ ਲਈ ਸਥਾਨਕ ਕਾਰੋਬਾਰਾਂ ਦੇ ਵਿਕਾਸ ਲਈ ਨੀਂਹ ਮਜ਼ਬੂਤ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਪਿਛਲੇ ਸਮੇਂ ਦੇ ਬੇਕਾਬੂ ਸਰਕਾਰੀ ਖਰਚਿਆਂ, ਵੱਧ ਰਹੀ ਮਹਿੰਗਾਈ ਅਤੇ ਉੱਚ ਵਿਆਜ ਦਰਾਂ ਨੇ ਅਰਥਵਿਵਸਥਾ ਨੂੰ ਨੁਕਸਾਨ ਪਹੁੰਚਾਇਆ, ਜਿਸਨੂੰ ਠੀਕ ਕਰਨ ਲਈ ਮੌਜੂਦਾ ਸਰਕਾਰ ਸਖ਼ਤ ਮਿਹਨਤ ਕਰ ਰਹੀ ਹੈ।

Related posts

ਵਾਈਕਾਟੋ ਦੇ ਨਵੇਂ ਮੇਅਰਾਂ ਸਾਹਮਣੇ ਕਠਿਨ ਚੁਣੌਤੀਆਂ, ਜ਼ਿੰਮੇਵਾਰੀਆਂ ਨੇ ਵਧਾਇਆ ਦਬਾਅ

Gagan Deep

ਫੀਲਡਿੰਗ ‘ਚ ਬਾਕਸਿੰਗ ਡੇਅ ‘ਤੇ ਸੱਟ ਲੱਗਣ ਤੋਂ ਬਾਅਦ ਔਰਤ ਦੀ ਮੌਤ ਦੀ ਜਾਂਚ ਕਰ ਰਹੀ ਹੈ ਪੁਲਿਸ

Gagan Deep

ਨਿਊਜ਼ੀਲੈਂਡ ਚ 3 ਸੰਸਦ ਮੈਂਬਰਾਂ ਤੇ ਸਖ਼ਤ ਕਾਰਵਾਈ, ਕੀਤੇ ਮੁਅੱਤਲ

Gagan Deep

Leave a Comment