ਆਕਲੈਂਡ, (ਐੱਨ ਜੈੱਡ ਤਸਵੀਰ) ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਕਿਹਾ ਹੈ ਕਿ ਜੇਕਰ ਬੇਘਰ ਲੋਕਾਂ ਕੋਲ ਜਾਣ ਲਈ ਕੋਈ ਥਾਂ ਨਹੀਂ ਹੈ, ਤਾਂ ਉਨ੍ਹਾਂ ਨੂੰ ਸ਼ਹਿਰ ਦੇ ਸੀਬੀਡੀ ਇਲਾਕਿਆਂ ਤੋਂ ਨਹੀਂ ਕੱਢਿਆ ਜਾਵੇਗਾ। ਇੱਕ ਮੀਡੀਆ ਇੰਟਰਵਿਊ ਦੌਰਾਨ ਕਈ ਵਾਰ ਪੁੱਛੇ ਜਾਣ ‘ਤੇ ਲਕਸਨ ਨੇ ਇਹ ਭਰੋਸਾ ਦਿੱਤਾ ਕਿ ਬਿਨਾਂ ਵਿਕਲਪ ਮੁਹੱਈਆ ਕਰਵਾਏ ਕਿਸੇ ਨੂੰ ਵੀ ਸੜਕਾਂ ਤੋਂ ਹਟਣ ਲਈ ਮਜਬੂਰ ਨਹੀਂ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਬੇਘਰ ਲੋਕਾਂ ਦੀ ਸਥਿਤੀ ਸੰਵੇਦਨਸ਼ੀਲ ਹੈ ਅਤੇ ਜੇਕਰ ਉਨ੍ਹਾਂ ਲਈ ਰਹਿਣ ਦਾ ਪ੍ਰਬੰਧ ਨਹੀਂ, ਤਾਂ ਉਨ੍ਹਾਂ ਨੂੰ ਜ਼ਬਰਦਸਤੀ “ਮੂਵ ਆਨ” ਨਹੀਂ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਨੇ ਇਹ ਵੀ ਪੁਸ਼ਟੀ ਕੀਤੀ ਕਿ ਸਰਕਾਰ ਅਗਲੇ ਕੁਝ ਹਫ਼ਤਿਆਂ ਵਿੱਚ ਇਹ ਫੈਸਲਾ ਕਰੇਗੀ ਕਿ ਕੀ ਸ਼ਹਿਰਾਂ ਦੇ ਕੇਂਦਰੀ ਵਪਾਰਕ ਇਲਾਕਿਆਂ ਵਿੱਚ ਮੰਗਤੇਬਾਜ਼ੀ ਜਾਂ ਬੇਘਰ ਹੋ ਕੇ ਰਹਿਣ ‘ਤੇ ਕੋਈ ਪਾਬੰਦੀ ਲਗਾਈ ਜਾਵੇਗੀ ਜਾਂ ਨਹੀਂ।
ਲਕਸਨ ਨੇ ਕਿਹਾ ਕਿ ਸਰਕਾਰ ਦਾ ਧਿਆਨ ਇਸ ਮਸਲੇ ਲਈ ਕਾਰਗਰ ਅਤੇ ਮਨੁੱਖੀ ਹੱਲ ਖੋਜਣ ‘ਤੇ ਹੈ, ਤਾਂ ਜੋ ਕਿਸੇ ਨੂੰ ਵੀ ਬਿਨਾਂ ਵਿਕਲਪ ਦੇ ਸੜਕਾਂ ਤੋਂ ਹਟਾਇਆ ਨਾ ਜਾਵੇ।
previous post
Related posts
- Comments
- Facebook comments
