New Zealand

ਆਕਲੈਂਡ ਬੱਸ ਡਰਾਈਵਰ ’ਤੇ ਹਮਲਾ – ਟ੍ਰਾਂਸਪੋਰਟ ਹੱਬਜ਼ ’ਤੇ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਗਹਿਰੀਆਂ

ਆਕਲੈਂਡ (ਐੱਨ ਜੈੱਡ ਤਸਵੀਰ) ਰਿਚੀਜ਼ ਟਰਾਂਸਪੋਰਟ (ਜੋ Auckland Transport ਦੇ ਤਹਿਤ ਸੇਵਾਵਾਂ ਚਲਾਉਂਦੀ ਹੈ) ਵਿੱਚ ਹਾਲ ਹੀ ਨੌਕਰੀ ਸ਼ੁਰੂ ਕਰਨ ਵਾਲੇ ਬੱਸ ਡਰਾਈਵਰ ਸ਼੍ਰੀ ਸ੍ਰੀ ਸਵਾਮੀ ’ਤੇ ਆਕਲੈਂਡ ਦੇ ਇੱਕ ਟਰਾਂਸਪੋਰਟ ਹੱਬ ਵਿੱਚ ਕਥਿਤ ਤੌਰ ’ਤੇ ਹਮਲਾ ਕੀਤਾ ਗਿਆ। ਉਹ ਰੂਟ ਬਦਲਣ ਦੀ ਉਡੀਕ ਕਰ ਰਹੇ ਸਨ ਜਦੋਂ ਇਕ ਵਿਅਕਤੀ, ਜੋ ਨੇੜੇ ਹੋਏ ਝਗੜੇ ਵਿੱਚ ਸ਼ਾਮਲ ਦੱਸਿਆ ਗਿਆ, ਉਨ੍ਹਾਂ ਦੇ ਕੋਲ ਆਇਆ ਅਤੇ ਅਚਾਨਕ ਮੁੱਕਾ ਮਾਰਿਆਂ ਉਨ੍ਹਾਂ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ।
ਹਮਲੇ ਕਾਰਨ ਸ੍ਰੀ ਸਵਾਮੀ ਦੇ ਨੱਕ ਤੋਂ ਖੂਨ ਵਗਦਾ ਰਿਹਾ ਅਤੇ ਉਨ੍ਹਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਮਿਡਲਮੋਰ ਹਸਪਤਾਲ ਵਿੱਚ ਹੋਈ ਸੀਟੀ ਸਕੈਨ ਰਿਪੋਰਟ ਵਿੱਚ ਨੱਕ ਦੀ ਹੱਡੀ ਟੁੱਟਣ (ਨੈਜ਼ਲ ਫ੍ਰੈਕਚਰ) ਅਤੇ ਚਿਹਰੇ ’ਤੇ ਗੰਭੀਰ ਸੋਜ ਦੀ ਪੁਸ਼ਟੀ ਹੋਈ। ਇਹ ਵੀ ਸਾਹਮਣੇ ਆਇਆ ਹੈ ਕਿ ਹਮਲਾਵਰ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਪਰਿਵਾਰ ਦਹਿਲਿਆ, ਨਿਆਂ ਅਤੇ ਸੁਰੱਖਿਆ ਦੀ ਮੰਗ
ਸ਼੍ਰੀ ਸਵਾਮੀ ਦੀ ਪਤਨੀ ਨੇ ਕਿਹਾ ਕਿ ਘਟਨਾ ਤੋਂ ਬਾਅਦ ਉਹ ਡਰ ਅਤੇ ਸਦਮੇ ਵਿੱਚ ਹਨ ਅਤੇ ਹੁਣ ਵੀ ਠੀਕ ਹੋ ਰਹੇ ਹਨ। ਉਹ ਕਹਿੰਦੀ ਹੈ, “ਸਾਡੇ ਲਈ ਸਭ ਤੋਂ ਵੱਧ ਜ਼ਰੂਰੀ ਹੈ ਨਿਆਂ ਅਤੇ ਲੋਕਾਂ ਦੀ ਸੁਰੱਖਿਆ। ਮੇਰਾ ਪਤੀ ਹਰ ਰੋਜ਼ ਸਮਾਜ ਦੀ ਸੇਵਾ ਕਰਦਾ ਹੈ, ਉਸਨੇ ਇਹ ਨਹੀਂ ਸਹਿਣਾ ਸੀ।”
ਪਰਿਵਾਰ ਨੇ ਇਹ ਵੀ ਦੱਸਿਆ ਕਿ ਅਜੇ ਤੱਕ Victim Support ਵੱਲੋਂ ਉਨ੍ਹਾਂ ਨਾਲ ਸੰਪਰਕ ਨਹੀਂ ਕੀਤਾ ਗਿਆ। ਹਾਲਾਂਕਿ, ਟਰਮੀਨਲ ਵਿੱਚ ਮੌਜੂਦ ਕਸਟਮਰ ਸਰਵਿਸ ਸਟਾਫ ਮੈਂਬਰ ਨੇ ਤੁਰੰਤ ਫਰਸਟ ਏਡ ਦਿੱਤੀ ਅਤੇ ਰਿਚੀਜ਼ ਟਰਾਂਸਪੋਰਟ ਵੱਲੋਂ ਵੀ ਪਰਿਵਾਰ ਨੂੰ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ।
ਸਨੀ ਕੌਸ਼ਲ ਨੇ ਕੀਤਾ ਪਰਿਵਾਰ ਦਾ ਦੌਰਾ
Retail Crime Victims ਲਈ ਮੰਤਰੀਅਲ ਸਲਾਹਕਾਰ ਗਰੁੱਪ ਦੇ ਚੇਅਰਮੈਨ ਸਨੀ ਕੌਸ਼ਲ ਨੇ ਨਿੱਜੀ ਤੌਰ ’ਤੇ ਪਰਿਵਾਰ ਨੂੰ ਮਿਲ ਕੇ ਹਾਲਚਾਲ ਪੁੱਛਿਆ।
ਉਹਨਾਂ ਨੇ ਕਿਹਾ,“ਇਹ ਪਰਿਵਾਰ ਬਹੁਤ ਹਿੰਮਤ ਵਾਲਾ ਹੈ। ਸ੍ਰੀ ਸਵਾਮੀ ਸਾਡੇ ਸਮਾਜ ਦਾ ਮਿਹਨਤੀ ਮੈਂਬਰ ਹੈ ਅਤੇ ਉਸਦਾ ਇੱਕ ਸਾਫ਼ ਸੁਨੇਹਾ ਸੀ — ਲੋਕਾਂ ਨੂੰ ਕੰਮ ’ਤੇ ਜਾਣ ਜਾਂ ਪਬਲਿਕ ਟਰਾਂਸਪੋਰਟ ’ਤੇ ਯਾਤਰਾ ਕਰਨ ਦੌਰਾਨ ਸੁਰੱਖਿਅਤ ਮਹਿਸੂਸ ਹੋਣਾ ਚਾਹੀਦਾ ਹੈ।”
ਜਨਤਕ ਥਾਵਾਂ ’ਤੇ ਵਧਦੇ ਅਪਰਾਧ ’ਤੇ ਚਿੰਤਾ
ਸਨੀ ਕੌਸ਼ਲ ਨੇ ਕਿਹਾ ਕਿ ਟਰਾਂਸਪੋਰਟ ਹੱਬਜ਼ ’ਤੇ ਬਦਅਨੁਸ਼ਾਸ਼ਨ, ਹਿੰਸਾ ਅਤੇ ਹਮਲੇ ਹੁਣ ਆਮ ਗੱਲ ਬਣ ਰਹੇ ਹਨ, ਜੋ ਚਿੰਤਾਜਨਕ ਹੈ।
ਉਹਨਾਂ ਨੇ ਮੰਗ ਕੀਤੀ,“ਸਾਨੂੰ ਤੁਰੰਤ ਵੱਧ ਸੁਰੱਖਿਆ ਪ੍ਰਬੰਧ, ਨਜ਼ਰ ਆਉਣ ਵਾਲੀ ਡਿਟੇਰਨਸ ਅਤੇ ਪੀੜਤਾਂ ਨੂੰ ਮਜ਼ਬੂਤ ਸਹਿਯੋਗ ਦੀ ਲੋੜ ਹੈ। ਬੱਸ ਡਰਾਈਵਰ, ਰੀਟੇਲ ਵਰਕਰ ਅਤੇ ਐਮਰਜੈਂਸੀ ਕਰਮਚਾਰੀ — ਇਹ ਸਾਰੇ ਨਿਊਜ਼ੀਲੈਂਡ ਦੇ ਦਿਨ-ਚਰਚੇ ਦੀ ਰੀੜ੍ਹ ਦੀ ਹੱਡੀ ਹਨ। ਉਨ੍ਹਾਂ ਦੀ ਸੁਰੱਖਿਆ ਸਭ ਤੋਂ ਪਹਿਲੀ ਤਰਜੀਹ ਹੋਈ ਚਾਹੀਦੀ ਹੈ।”
ਚੇਅਰਮੈਨ ਸਨੀ ਕੌਸ਼ਲ ਦਾ ਬਿਆਨ
• “ਅਸੀਂ ਆਪਣੇ ਦੇਸ਼ ਵਿੱਚ ਇਸ ਤਰ੍ਹਾਂ ਦੀ ਬੇਮਤਲਬ ਹਿੰਸਾ ਨੂੰ ਸਧਾਰਣ ਗੱਲ ਵਾਂਗ ਕਬੂਲ ਨਹੀਂ ਕਰ ਸਕਦੇ।”
• “ਅਪਰਾਧੀ ਇਹ ਸਮਝਣ ਕਿ ਉਹ ਕਾਨੂੰਨ ਤੋਂ ਬਚ ਨਹੀਂ ਸਕਦੇ। ਸਖ਼ਤ ਕਾਨੂੰਨੀ ਕਾਰਵਾਈ ਲਾਜ਼ਮੀ ਹੈ।”
• “ਅਪਰਾਧ ਸਿਰਫ਼ ਪੁਲਿਸ ਦੀ ਜ਼ਿੰਮੇਵਾਰੀ ਨਹੀਂ — ਇਹ ਪੂਰੇ ਸਮਾਜ ਦੀ ਜ਼ਿੰਮੇਵਾਰੀ ਹੈ।”
• “ਪੁਲਿਸ ਨੂੰ ਸਾਥੀਆਂ ਦੀ ਲੋੜ ਹੈ, ਅਤੇ ਇਹ ਜਨਤਾ ਨਾਲ ਸੰਭਵ ਹੈ।”
• “ਸਿਟੀਜ਼ਨ ਗ੍ਰਿਫ਼ਤਾਰੀ ਦੀ ਪ੍ਰਾਵਧਾਨੀ ਸਿਰਫ਼ ਦੁਕਾਨੀ ਚੋਰੀ ਲਈ ਨਹੀਂ, ਸਗੋਂ ਹਰ ਉਸ ਅਪਰਾਧ ਲਈ ਜਿੱਥੇ ਤੁਰੰਤ ਕਾਰਵਾਈ ਨਾਲ ਨੁਕਸਾਨ ਰੋਕਿਆ ਜਾ ਸਕਦਾ ਹੈ।”
ਉਹਨਾਂ ਨੇ ਕੁਝ ਰਾਜਨੀਤਿਕ ਧਿਰਾਂ ’ਤੇ ਤੰਜ ਵੀ ਕਸਿਆ:
“ਕੁਝ ਖੱਬੇ ਪੱਖੀ ਸਿਆਸਤਦਾਨ ਲੋਕਾਂ ਨੂੰ ਕੇਵਲ ਖੜ੍ਹੇ ਦੇਖਣ ਅਤੇ ਕੁਝ ਨਾ ਕਰਨ ਦੀ ਸਲਾਹ ਦਿੰਦੇ ਹਨ। ਇਹ ਕੀਵੀ ਤਰੀਕਾ ਨਹੀਂ। ਅਸੀਂ ਗਲਤ ਵੇਖੀਏ, ਤਾਂ ਚੁੱਪ ਨਹੀਂ ਰਹਿ ਸਕਦੇ — ਅਸੀਂ ਅੱਗੇ ਆਉਂਦੇ ਹਾਂ।”

Related posts

ਸਰਦਾਰ ਪ੍ਰਿਥੀਪਾਲ ਸਿੰਘ ਬਸਰਾ ਨੂੰ ਗੁਰਦੁਆਰਾ ਸ੍ਰੀ ਦਸ਼ਮੇਸ਼ ਦਰਬਾਰ ਵਿਖੇ ਵਿਸ਼ੇਸ਼ ਸਨਮਾਨ — ਸਿੱਖ ਕੌਮ ਲਈ ਪ੍ਰੇਰਣਾ ਦਾ ਸਰੋਤ

Gagan Deep

ਨਿਊਜ਼ੀਲੈਂਡ ਵਿੱਚ ਸਪੈਸ਼ਲਿਸਟ ਐਪਾਇੰਟਮੈਂਟ ‘ਚ ਡੇਟਾ ਗੈਪ – ਅਸਲੀ ਹਾਲਤ ਦਾ ਪਤਾ ਨਹੀਂ

Gagan Deep

ਯਾਦਗਾਰੀ ਹੋ ਨਿਬੜਿਆ ‘ਪੋਕੀਨੋ ਦਿਵਾਲੀ ਮੇਲਾ 2024’

Gagan Deep

Leave a Comment