ਆਕਲੈਂਡ: (ਐੱਨ ਜੈੱਡ ਤਸਵੀਰ) ਕ੍ਰਾਈਸਚਰਚ ਵਿੱਚ ਆਧਾਰਿਤ ਇੱਕ ਇਨਵੈਸਟਮੈਂਟ ਫ਼ਰਮ ਨਾਲ ਜੁੜੇ ਮਾਮਲੇ ਵਿੱਚ ਨਿਵੇਸ਼ਕਾਂ ਨੂੰ ਸਾਵਧਾਨ ਰਹਿਣ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਫਾਇਨੈਂਸ਼ਲ ਮਾਰਕੀਟਸ ਅਥਾਰਟੀ ਨੇ ਕਿਹਾ ਹੈ ਕਿ Chance Voight Investment Corporation ਅਤੇ ਇਸ ਨਾਲ ਜੁੜੀਆਂ ਇਕਾਈਆਂ ਵਿੱਚ ਪੈਸਾ ਲਗਾਉਣ ਤੋਂ ਪਹਿਲਾਂ ਲੋਕ ਪੂਰੀ ਜਾਂਚ-ਪੜਤਾਲ ਕਰਨ।
FMA ਮੁਤਾਬਕ, ਇਸ ਕੰਪਨੀ ਨਾਲ ਸੰਬੰਧਤ ਕਾਰੋਬਾਰੀ Bernard Whimp ਵੱਲੋਂ ਨਿਵੇਸ਼ਕਾਂ ਨਾਲ ਸੰਪਰਕ ਕਰਕੇ ਕਾਨੂੰਨੀ ਖ਼ਰਚਾਂ ਲਈ “ਦਾਨ” ਦੇ ਤੌਰ ‘ਤੇ ਪੈਸੇ ਮੰਗੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ। ਅਥਾਰਟੀ ਨੇ ਸਪਸ਼ਟ ਕੀਤਾ ਹੈ ਕਿ ਅਜਿਹੀ ਕਿਸੇ ਵੀ ਅਦਾਇਗੀ ਤੋਂ ਪਹਿਲਾਂ ਨਿਵੇਸ਼ਕ interim liquidators ਨਾਲ ਸੰਪਰਕ ਕਰਨ ਅਤੇ ਕਾਨੂੰਨੀ ਜਾਂ ਵਿੱਤੀ ਮਾਹਿਰਾਂ ਤੋਂ ਸਲਾਹ ਲੈਣ।
ਇਸ ਮਹੀਨੇ ਦੀ ਸ਼ੁਰੂਆਤ ‘ਚ ਫਾਇਨੈਂਸ਼ਲ ਮਾਰਕੀਟਸ ਅਥਾਰਟੀ ਨੇ ਕ੍ਰਾਈਸਚਰਚ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਂਦੇ ਹੋਏ ਕੰਪਨੀ ਲਈ interim liquidation ਦੀ ਮੰਗ ਕੀਤੀ ਸੀ। ਅਦਾਲਤ ਨੇ ਨਾ ਸਿਰਫ਼ interim liquidators ਦੀ ਨਿਯੁਕਤੀ ਕੀਤੀ, ਸਗੋਂ asset preservation orders ਵੀ ਜਾਰੀ ਕੀਤੇ ਹਨ, ਜਿਸ ਤਹਿਤ ਕੰਪਨੀ ਜਾਂ ਇਸ ਨਾਲ ਜੁੜੀਆਂ ਇਕਾਈਆਂ ਦੇ ਸੰਪਤੀ ਅਤੇ ਫੰਡ ਨਿਊਜ਼ੀਲੈਂਡ ਤੋਂ ਬਾਹਰ ਭੇਜਣ ‘ਤੇ ਰੋਕ ਲਗਾਈ ਗਈ ਹੈ।
ਫਾਇਨੈਂਸ਼ਲ ਮਾਰਕੀਟਸ ਅਥਾਰਟੀ ਦਾ ਕਹਿਣਾ ਹੈ ਕਿ ਜਾਂਚ ਦੌਰਾਨ ਕੰਪਨੀ ਦੀ ਮੁਮਕਿਨ insolvency, ਕੰਪਨੀ ਕਾਨੂੰਨਾਂ ਦੀ ਉਲੰਘਣਾ ਅਤੇ Financial Markets Conduct Act 2013 ਦੀ ਸੰਭਾਵਿਤ ਉਲੰਘਣਾ ਵਰਗੀਆਂ ਗੰਭੀਰ ਚਿੰਤਾਵਾਂ ਸਾਹਮਣੇ ਆਈਆਂ ਹਨ।
ਅਥਾਰਟੀ ਨੇ ਨਿਵੇਸ਼ਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਫਵਾਹਾਂ ਜਾਂ ਦਬਾਅ ‘ਚ ਆ ਕੇ ਕੋਈ ਫੈਸਲਾ ਨਾ ਲੈਣ ਅਤੇ ਕੇਵਲ ਅਧਿਕਾਰਿਕ ਸਰੋਤਾਂ ਰਾਹੀਂ ਹੀ ਜਾਣਕਾਰੀ ਪ੍ਰਾਪਤ ਕਰਨ। ਫਾਇਨੈਂਸ਼ਲ ਮਾਰਕੀਟਸ ਅਥਾਰਟੀ ਨੇ ਦੁਹਰਾਇਆ ਕਿ ਨਿਵੇਸ਼ਕਾਂ ਦੀ ਸੁਰੱਖਿਆ ਉਸ ਦੀ ਸਭ ਤੋਂ ਵੱਡੀ ਤਰਜੀਹ ਹੈ ਅਤੇ ਜਾਂਚ ਪੂਰੀ ਹੋਣ ਤੱਕ ਸਖ਼ਤ ਨਿਗਰਾਨੀ ਜਾਰੀ ਰਹੇਗੀ।
Related posts
- Comments
- Facebook comments
