New Zealand

ਤੀਸਰੇ ਵਰਲਡ ਕਬੱਡੀ ਕੱਪ ਵਿੱਚ ਸੁਪਰੀਮ ਸਿੱਖ ਸੁਸਾਇਟੀ ਨਿਊਜ਼ੀਲੈਂਡ ਵੱਲੋਂ ਹਰਪ੍ਰੀਤ ਸਿੰਘ ਕੰਗ ਦੇ ਛੋਟੇ ਭਰਾ ਜਗਜੀਤ ਸਿੰਘ ਕੰਗ ਦਾ ਸੋਨੇ ਦੇ ਖੰਡੇ ਨਾਲ ਵਿਸ਼ੇਸ਼ ਸਨਮਾਨ।

ਨਿਊਜ਼ੀਲੈਂਡ ਔਕਲੈਂਡ  ( ਕੁਲਵੰਤ ਸਿੰਘ ਖੈਰਾਂਬਾਦੀ ) ਸੁਪਰੀਮ ਸਿਖ ਸੁਸਾਇਟੀ ਨਿਊਜ਼ੀਲੈਂਡ ਵੱਲੋਂ ਕਰਵਾਏ ਗਏ ਤੀਸਰੇ ਕਬੱਡੀ ਵਰਲਡ ਕੱਪ ਵਿੱਚ ਵਿਸ਼ੇਸ਼ ਤੌਰ ਤੇ ਕੁਝ ਮਾਨਯੋਗ ਸ਼ਖਸ਼ੀਅਤਾਂ ਜਿਨਾਂ ਦਾ ਪਿਛਲੇ ਸਮਿਆਂ ਦੌਰਾਨ ਪੰਜਾਬੀ ਕਮਿਊਨਟੀ ਨੂੰ ਦਿੱਤੀਆਂ ਹੋਈਆਂ ਸੇਵਾਵਾਂ ਕਰਕੇ ਉਨਾਂ ਦਾ ਖਾਸ ਸਨਮਾਨ ਕੀਤਾ ਗਿਆ। ਜਿਨਾਂ ਵਿੱਚੋਂ ਜਿਨਾਂ ਵਿੱਚੋਂ ਰਘਬੀਰ ਸਿੰਘ ਕੋਹਾੜ (ਫਰਾਂਸ) ਸਵਰਗਵਾਸੀ ਸਰਦਾਰ ਗੁਰਪ੍ਰੀਤ ਸਿੰਘ ਬਸਰਾ, ਸਰਦਾਰ ਸਤਨਾਮ ਸਿੰਘ,ਦਿਲਾਵਰ ਸਿੰਘ ਧਾਲੀਵਾਲ, ਅਤੇ ਖਾਸ ਤੌਰ ਤੇ ਸਰਦਾਰ ਹਰਪ੍ਰੀਤ ਸਿੰਘ ਕੰਗ ਦੇ ਛੋਟੇ ਭਰਾ ਜਗਜੀਤ ਸਿੰਘ ਕੰਗ ਦਾ ਸੋਨੇ ਦੇ ਖੰਡੇ ਨਾਲ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਪੰਜਾਬੀ ਭਾਈਚਾਰੇ ਅਤੇ ਖੇਡਾਂ ਨੂੰ ਉਹਨਾਂ ਵੱਲੋਂ ਦਿੱਤੇ ਗਏ ਲੰਮੇ ਸਮੇਂ ਨੂੰ ਮੁੱਖ ਰੱਖਦਿਆਂ ਹੋਇਆਂ । ਅਤੇ 1989 ਵਿੱਚ ਊਟਾਹੂਹੂ ਵਿਚ ਸਭ ਤੋਂ ਪਹਿਲੇ ਕਬੱਡੀ ਮੈਚ ਕੁਰਬਾਣ ਵਿੱਚ ਸਭ ਤੋਂ ਮੋਹਰੀ ਮੈਂਬਰ ਸਨ। ਨਿਊਜ਼ੀਲੈਂਡ ਵਿੱਚ ਕਬੱਡੀ ਮੈਚਾਂ ਦੀ ਸ਼ੁਰੂਆਤ ਕਰਨ ਵਾਲੇ ਕੁਝ ਪੰਜਾਬੀ ਵੀਰਾਂ ਵਿੱਚੋਂ ਸਰਦਾਰ ਜਗਜੀਤ ਸਿੰਘ ਕੰਗ ਨੂੰ ਵਿਸ਼ੇਸ਼ ਕਰਕੇ ਯਾਦ ਕੀਤਾ ਜਾਂਦਾ ਹੈ। 7 ਦਸੰਬਰ ਨੂੰ ਹੋਇ ਤੀਸਰੇ ਵਰਲਡ ਕਬੱਡੀ ਕੱਪ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚੀਆਂ ਹੋਈਆਂ ਸੰਗਤਾਂ ਵਿੱਚ ਸਰਦਾਰ ਜਗਜੀਤ ਸਿੰਘ ਕੰਗ ਨੂੰ ਸਨਮਾਨਿਆ ਗਿਆ। ਸਨਮਾਨ ਪ੍ਰਾਪਤ ਕਰਦੇ ਸਮੇਂ ਉਹਨਾਂ ਦੇ ਨਾਲ ਵੱਡੇ ਭਰਾ ਹਰਪ੍ਰੀਤ ਸਿੰਘ ਕੰਗ, ਗਗਨਪ੍ਰੀਤ ਸਿੰਘ ਕੰਗ,ਸਰਦਾਰ ਰਵਿੰਦਰ ਸਿੰਘ ਲਾਲੀ, ਸੁਖਦੇਵ ਸਿੰਘ ਸਮਰਾ ਟੁਰੰਗਾ, ਵਰਿੰਦਰ ਸਿੰਘ ਵਰੇਲੀ, ਗੋਪਾ ਬੈਂਸ, ਜਗਜੀਤ ਸਿੰਘ ਕਾਂਗ ਦੇ ਪੁੱਤਰ ਗੁਰਪ੍ਰੀਤ ਸਿੰਘ ਕੰਗ ਅਤੇ ਹੋਰ ਕਮਿਊਨਿਟੀ ਦੇ ਪਤਵੰਤੇ ਸੱਜਣ ਸ਼ਾਮਿਲ ਸਨ।
ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਅਤੇ ਸੁਪਰੀਮ ਸਿੱਖ ਸੁਸਾਇਟੀ ਦੀ ਪੂਰੀ ਟੀਮ ਵੱਲੋਂ ਸਨਮਾਨ ਕਰਦਿਆ ਹੋਇਆ ਸ.ਦਲਜੀਤ ਸਿੰਘ ਵਿਰਕ ਵੱਲੋਂ ਸਰਦਾਰ ਜਗਜੀਤ ਸਿੰਘ ਕੰਗ ਦੀਆਂ ਕਮਿਊਨਿਟੀ ਲਈ ਦਿੱਤੀਆਂ ਹੋਈਆਂ ਸੇਵਾਵਾਂ ਬਾਰੇ ਬੋਲਦਿਆਂ ਉਹਨਾਂ ਨੇ ਸਲਾਗਾ ਕੀਤੀ। ਅਤੇ ਭਵਿੱਖ ਵਿੱਚ ਵੀ ਉਨਾਂ ਵੱਲੋਂ ਪੰਜਾਬੀ ਕਮਿਊਨਟੀ ਲਈ ਹੋਰ ਸੇਵਾਵਾਂ ਦੀ ਇੱਛਾ ਪ੍ਰਗਟਾਈ ਗਈ।

Related posts

ਪਰਿਵਾਰ ਨੂੰ ਮਿਲਣ ਲਈ ਨਿਊਜ਼ੀਲੈਂਡ ਵਿੱਚ ਦਾਖਲ ਹੋਣ ਦੀ ਇਜਾਜ਼ਤ ਲੈਣ ਦੀ ਲੜ ਰਿਹਾ ਹੈ ਇਹ ਸਖਸ਼

Gagan Deep

20 ਤੋਂ ਵੱਧ ਗ੍ਰਿਫਤਾਰੀ ਵਾਰੰਟਾਂ ਵਾਲਾ ਇੱਕ ਲੋੜੀਂਦਾ ਵਿਅਕਤੀ ਪੁਲਿਸ ਦੀ ਹਿਰਾਸਤ ‘ਚ

Gagan Deep

ਪ੍ਰਚੂਨ (ਆਮ)ਅਪਰਾਧ ਨਾਲ ਨਜਿੱਠਣ ਲਈ ਪ੍ਰਸਤਾਵਿਤ ਸੁਧਾਰਾਂ ‘ਤੇ ਏਸ਼ੀਆਈ ਭਾਈਚਾਰਾ ਵੰਡਿਆ

Gagan Deep

Leave a Comment