ਨਿਊਜ਼ੀਲੈਂਡ ਔਕਲੈਂਡ ( ਕੁਲਵੰਤ ਸਿੰਘ ਖੈਰਾਂਬਾਦੀ ) ਨਿਊਜ਼ੀਲੈਂਡ ਦੀ ਖੂਬਸੂਰਤ ਧਰਤੀ ਤੇ ਸੁਪਰੀਮ ਸਿੱਖ ਸੁਸਾਇਟੀ ਨਿਊਜ਼ੀਲੈਂਡ ਦੇ ਵੱਲੋਂ ਪਿਛਲੇ ਕੁਝ ਵਰਿਆਂ ਤੋਂ ਨਿਊਜ਼ੀਲੈਂਡ ਦਾ ਸਭ ਤੋਂ ਵੱਡਾ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ। ਉਸੇ ਲੜੀ ਨੂੰ ਅੱਗੇ ਤੋਰਦਿਆਂ ਤੀਸਰਾ ਵਰਲਡ ਕਬੱਡੀ ਕੱਪ 7 ਦਸੰਬਰ 2025 ਨੂੰ ਕਰਵਾਇਆ ਗਿਆ। ਹਜ਼ਾਰਾਂ ਦੀ ਗਿਣਤੀ ਵਿੱਚ ਖੇਡ ਪ੍ਰੇਮੀਆਂ ਨੇ ਇਸ ਕਬੱਡੀ ਕੱਪ ਵਿੱਚ ਪਹੁੰਚ ਕੇ ਖੇਡਾਂ ਦਾ ਆਨੰਦ ਮਾਣਿਆ। ਕਬੱਡੀ ਕੱਪ ਵਿੱਚ ਅਮਰੀਕਾ ਤੋਂ ਕਬੱਡੀ ਦੀ ਟੀਮ ਖਾਸ ਤੌਰ ਤੇ ਪਹੁੰਚੀ। ਉਸਦੇ ਨਾਲ ਕੈਨੇਡਾ, ਆਸਟਰੇਲੀਆ, ਪਾਕਿਸਤਾਨ ਅਤੇ ਪੰਜਾਬ ਇੰਡੀਆ ਤੋਂ ਅਤੇ ਨਿਊਜ਼ੀਲੈਂਡ ਦੀ ਟੀਮ ਨੇ ਭਾਗ ਲਿਆ। ਸਾਰੇ ਮੈਚ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਖਿਡਾਏ ਗਏ। ਕਬੱਡੀ ਪ੍ਰੇਮੀਆਂ ਨੇ ਸਾਰੀਆਂ ਖੇਡਾਂ ਦਾ ਬਹੁਤ ਆਨੰਦ ਮਾਣਿਆ। ਇਸ ਵਾਰੀ ਤੀਸਰੇ ਵਰਲਡ ਕਬੱਡੀ ਕੱਪ ਦੀ ਟਰੋਫੀ ਨਿਊਜ਼ੀਲੈਂਡ ਦੀ ਟੀਮ ਨੇ ਆਪਣੇ ਨਾਮ ਕੀਤੀ। ਫਾਈਨਲ ਵਿੱਚ ਪਾਕਿਸਤਾਨ ਅਤੇ ਨਿਊਜ਼ੀਲੈਂਡ ਦੀ ਟੀਮ ਨੇ ਖੂਬਸੂਰਤ ਗੇਮ ਦਾ ਪ੍ਰਦਰਸ਼ਨ ਕੀਤਾ। ਪਰ ਨਿਊਜ਼ੀਲੈਂਡ ਦੀ ਟੀਮ ਇਸ ਵਾਰ ਪਹਿਲੇ ਨੰਬਰ ਤੇ ਆਪਣਾ ਨਾਮ ਦਰਜ ਕਰਵਾ ਗਈ। ਪਾਕਿਸਤਾਨ ਦੀ ਟੀਮ ਦੂਸਰੇ ਨੰਬਰ ਤੇ ਰਹਿ ਕੇ ਦੂਸਰਾ ਪ੍ਰਾਈਜ਼ ਆਪਣੇ ਨਾਮ ਕੀਤਾ। ਸਾਰੀਆਂ ਖੇਡਾਂ ਵਿੱਚ ਕੋਈ ਵੀ ਵਾਦ ਘਾਟ ਨਹੀਂ ਹੋਈ ਸਾਰੀਆਂ ਖੇਡਾਂ ਬਹੁਤ ਹੀ ਸੁਖਾਵੇਂ ਮਾਹੌਲ ਵਿੱਚ ਪੂਰੀਆਂ ਹੋਈਆਂ।
ਨਿਊਜ਼ੀਲੈਂਡ ਦੀ ਹਿਸਟਰੀ ਵਿੱਚ ਪਹਿਲੀ ਵਾਰ ਸੁਪਰੀਮ ਸਿੱਖ ਸੁਸਾਇਟੀ ਦੇ ਸੱਦੇ ਤੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ( ਕ੍ਰਿਸਟੋਫਰ ਲਕਸਨ )ਡਿਪਟੀ ਪ੍ਰਾਈਮ ਮਨਿਸਟਰ( ਡੇਵਡ ਸੀਮੋਰ )( ਆਪੋਜੀਸ਼ਨ ਲੀਡਰ) ਵਿਰੋਧੀ ਪੱਖ ਦੀ ਡਿਪਟੀ ਲੀਡਰ ਮਾਣਯੋਗ( ਕਾਰਮੇਲ ਸੇਪੂਲੋਨੀ ) ਸੰਸਦ ਮੈਂਬਰ ਮਾਣ ਯੋਗ (ਜੈਨੀ ਸਲੇਮਾ,) ਸਾਬਕਾ ਸੰਸਦ ਮੈਂਬਰ ਡਾਕਟਰ (ਅਨਾਏ ਨੇਰੂ ਲੇਵਾਸਾ) ਅਤੇ ਪੰਜਾਬੀ ਕਮਿਊਨਿਟੀ ਦੇ ਹਰਮਨ ਪਿਆਰੇ ਕਮਿਊਨਿਟੀ ਲੀਡਰ ( ਖੜਕ ਸਿੰਘ ) ਟਾਕਾਨੀਨੀ ਤੋਂ ਐਮਪੀ ( ਰੀਮਾ ਨਿਕਲੇ ) ਅਤੇ ( ਡੈਨੀਅਲ ਨਿਊਮੈਨ ) ਅਤੇ( ਮੈਟ ਵਿਨਾਟਾ) ਖਾਸ ਤੌਰ ਤੇ ਇਹਨਾਂ ਮੈਚਾਂ ਵਿੱਚ ਪਹੁੰਚੇ ਹੋਰ ਬਹੁਤ ਸਾਰੇ ਲੀਡਰ ਜਿਨਾਂ ਵਿੱਚੋਂ ਐਮਪੀ( ਪਰਮਜੀਤ ਪਰਮਾਰ ) ਅਤੇ ਕਮਲਜੀਤ ਸਿੰਘ ਬਖਸ਼ੀ ਅਤੇ ਹੋਰ ਬਹੁਤ ਸਾਰੇ ਲੀਡਰ ਤੀਸਰੇ ਵਰਲਡ ਕਬੱਡੀ ਕੱਪ ਵਿੱਚ ਪਹੁੰਚ ਕੇ ਨਿਊਜ਼ੀਲੈਂਡ ਦੇ ਕਬੱਡੀ ਕੱਪ ਦੀ ਹਿਸਟਰੀ ਵਿੱਚ ਇੱਕ ਨਵਾਂ ਇਤਿਹਾਸ ਦਰਜ ਕੀਤਾ। ਇੰਨੇ ਵੱਡੇ ਪੱਧਰ ਤੇ ਪਿਛਲੇ ਸਮੇਂ ਦੇ ਦੌਰਾਨ ਕਦੇ ਵੀ ਇੰਨੇ ਵੱਡੇ ਲੀਡਰ ਕਬੱਡੀ ਕੱਪ ਵਿੱਚ ਨਹੀਂ ਪਹੁੰਚੇ ਸਨ।
ਸਰਦਾਰ ਦਲਜੀਤ ਸਿੰਘ ਵਿਰਕ ਨੇ ਗੱਲਬਾਤ ਕਰਦੇ ਆਂ ਦੱਸਿਆ ਕਿ ਇਹ ਕਮਿਊਨਿਟੀ ਦੀ ਬਹੁਤ ਵੱਡੀ ਕਾਮਯਾਬੀ ਹੈ। ਇਨੇ ਵੱਡੇ ਪੱਧਰ ਤੇ ਕਬੱਡੀ ਕੱਪ ਕਰਵਾਉਣਾ ਕੋਈ ਸੌਖੀ ਗੱਲ ਨਹੀਂ। ਇਹ ਤਾਂ ਹੀ ਨੇਪਰੇ ਚੜ ਸਕਿਆ ਹੈ ਕਿਉਂਕਿ ਸੁਪਰੀਮ ਸਿੱਖ ਸੁਸਾਇਟੀ ਦੇ ਸਾਰੇ ਮੈਂਬਰਾਂ ਨੇ ਪੂਰਾ ਸਾਥ ਦਿੱਤਾ। ਉਹਨਾਂ ਖਾਸ ਤੌਰ ਤੇ ਲੰਗਰ ਵਿੱਚ ਸੇਵਾ ਕਰ ਰਹੇ ਸ.ਹਰਦੀਪ ਸਿੰਘ ਬਿੱਲੂ ਅਤੇ ਉਹਨਾਂ ਦੀ ਪੂਰੀ ਟੀਮ ਨੂੰ ਵਧਾਈ ਦਿੱਤੀ ਅਤੇ ਖਾਸ ਤੌਰ ਤੇ ਨੌਜਵਾਨ ਕਮੇਟੀ ਦਾ ਧੰਨਵਾਦ ਕੀਤਾ। ਜਿਨਾਂ ਨੇ ਦਿਲ ਲਾ ਕੇ ਪੂਰੇ ਕਬੱਡੀ ਕੱਪ ਵਿੱਚ ਆਪਣਾ ਸਾਥ ਦਿੱਤਾ। ਆਖਰ ਵਿੱਚ ਉਨਾਂ ਨੇ ਸਾਰੇ ਕਬੱਡੀ ਕੱਪ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਦਾ ਸਪੋਟਰਾਂ ਦਾ ਮਾਂ ਬੋਲੀ ਦੀ ਸੇਵਾ ਕਰਨ ਵਾਲੇ ਕਮੈਂਟਰਾਂ ਦਾ ਅਤੇ ਸਿਕਿਉਰਟੀ ਕਰਨ ਵਾਲੀ ਸਾਰੀ ਟੀਮ ਦਾ ਗੁਰਦੁਆਰਾ ਸਾਹਿਬ ਦੇ ਕੀਰਤਨੀ ਜਥਿਆਂ ਦਾ ਅਤੇ ਉਹਨਾਂ ਸਾਰੇ ਵਲੰਟੀਅਰ ਵੀਰਾਂ ਦਾ ਜਿਨਾਂ ਨੇ ਇਸ ਕਬੱਡੀ ਕੱਪ ਦੇ ਜੱਗ ਵਿੱਚ ਆਪਣੀ ਸੇਵਾ ਦੇ ਨਾਲ ਅਹੂਤੀ ਪਾਈ। ਆਉਣ ਵਾਲੇ ਵਰੇ ਵੀ ਇਸੇ ਤਰ੍ਹਾਂ ਵੱਡੇ ਪੱਧਰ ਤੇ ਚੌਥੇ ਵਰਲਡ ਕਬੱਡੀ ਕੱਪ ਕਰਵਾਉਣ ਦਾ ਵਾਅਦਾ ਕੀਤਾ
Related posts
- Comments
- Facebook comments
