New Zealand

ਪ੍ਰਧਾਨ ਮੰਤਰੀ ਲਕਸਨ ਦਾ ਕ੍ਰਿਸਮਿਸ਼ ਸੁਨੇਹਾ: ਕਈ ਕੀਵੀ ਲੋਕਾਂ ਲਈ ਸਾਲ ਮੁਸ਼ਕਲਾਂ ਭਰਿਆ ਰਿਹਾ

ਆਕਲੈਂਡ (ਐੱਨ ਜੈੱਡ ਤਸਵੀਰ) ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਕ੍ਰਿਸਮਿਸ਼ ਮੌਕੇ ਦੇਸ਼ਵਾਸੀਆਂ ਨੂੰ ਸੰਬੋਧਨ ਕਰਦਿਆਂ ਮੰਨਿਆ ਕਿ ਬੀਤਿਆ ਸਾਲ ਕਈ ਕੀਵੀ ਪਰਿਵਾਰਾਂ ਲਈ ਚੁਣੌਤੀਆਂ ਨਾਲ ਭਰਿਆ ਰਿਹਾ ਹੈ ਅਤੇ ਹਰ ਕਿਸੇ ਲਈ ਤਿਉਹਾਰਾਂ ਦੀ ਖੁਸ਼ੀ ਇਕੋ ਜਿਹੀ ਨਹੀਂ ਰਹੀ।
ਆਪਣੇ ਕਰਿਸਮਸ ਸੁਨੇਹੇ ਵਿੱਚ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੌਕੇ ’ਤੇ ਪਰਿਵਾਰ, ਦੋਸਤਾਂ ਅਤੇ ਪੜੋਸੀਆਂ ਨਾਲ ਸਮਾਂ ਬਿਤਾਉਣ ਅਤੇ ਇਕ ਦੂਜੇ ਦਾ ਸਹਾਰਾ ਬਣਨ। ਉਨ੍ਹਾਂ ਕਿਹਾ ਕਿ ਕ੍ਰਿਸਮਿਸ਼ ਦਾ ਸਮਾਂ ਠਹਿਰ ਕੇ ਸੋਚਣ, ਆਰਾਮ ਕਰਨ ਅਤੇ ਜੀਵਨ ਦੀਆਂ ਛੋਟੀਆਂ ਖੁਸ਼ੀਆਂ ਨੂੰ ਸਾਂਝਾ ਕਰਨ ਦਾ ਮੌਕਾ ਹੁੰਦਾ ਹੈ।
ਲਕਸਨ ਨੇ ਉਹਨਾਂ ਕਰਮਚਾਰੀਆਂ ਅਤੇ ਸੇਵਾਕਰਤਿਆਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਜੋ ਛੁੱਟੀਆਂ ਦੇ ਦੌਰਾਨ ਵੀ ਦੇਸ਼ ਦੀ ਸੇਵਾ ਵਿੱਚ ਲੱਗੇ ਰਹਿੰਦੇ ਹਨ, ਜਿਨ੍ਹਾਂ ਵਿੱਚ ਪੁਲਿਸ, ਰੱਖਿਆ ਬਲ, ਐਮਰਜੈਂਸੀ ਸੇਵਾਵਾਂ ਅਤੇ ਸਿਹਤ ਖੇਤਰ ਨਾਲ ਜੁੜੇ ਕਰਮਚਾਰੀ ਸ਼ਾਮਲ ਹਨ।
ਉਨ੍ਹਾਂ ਆਪਣੇ ਸੁਨੇਹੇ ਵਿੱਚ ਇਹ ਵੀ ਕਿਹਾ ਕਿ ਸਰਕਾਰ ਕੁਝ ਖੇਤਰਾਂ ਵਿੱਚ ਸਕਾਰਾਤਮਕ ਨਤੀਜੇ ਵੇਖ ਰਹੀ ਹੈ, ਜਿਵੇਂ ਕਿ ਮਹਿੰਗਾਈ ਅਤੇ ਵਿਆਜ ਦਰਾਂ ਵਿੱਚ ਕਮੀ, ਅਪਰਾਧ ’ਤੇ ਕਾਬੂ, ਸਿੱਖਿਆ ਵਿੱਚ ਸੁਧਾਰ ਅਤੇ ਬੁਨਿਆਦੀ ਢਾਂਚੇ ’ਚ ਨਿਵੇਸ਼।
ਅੰਤ ਵਿੱਚ ਪ੍ਰਧਾਨ ਮੰਤਰੀ ਨੇ 2026 ਲਈ ਆਸ ਪ੍ਰਗਟ ਕਰਦਿਆਂ ਦੇਸ਼ ਦੇ ਸਾਰੇ ਲੋਕਾਂ ਨੂੰ ਸੁਰੱਖਿਅਤ, ਸ਼ਾਂਤਮਈ ਅਤੇ ਖੁਸ਼ਹਾਲ ਕਰਿਸਮਸ ਅਤੇ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।

Related posts

ਨਿਊਜ਼ੀਲੈਂਡ 2025 ‘ਚ ਸ਼ੁਰੂ ਕਰੇਗਾ ਨਵਾਂ ਵੀਜ਼ਾ ਮਾਰਗ ਦਾ ਆਗਾਜ

Gagan Deep

ਨਿਊਜੀਲੈਂਡ ‘ਚ ਕੀਵੀ-ਭਾਰਤੀ ਸਭ ਤੋਂ ਵੱਧ ਕਮਾਈ ਕਰਨ ਵਾਲੇ:-ਰਿਪੋਰਟ

Gagan Deep

ਬੀ.ਓ.ਪੀ. ਬੇਕਰੀ, ਮਾਲਕ ਨੂੰ ਇਮੀਗ੍ਰੇਸ਼ਨ, ਰੁਜ਼ਗਾਰ ਕਾਨੂੰਨ ਦੀ ਉਲੰਘਣਾ ਦਾ ਦੋਸ਼ੀ ਠਹਿਰਾਇਆ ਗਿਆ

Gagan Deep

Leave a Comment