ਆਕਲੈਂਡ (ਐੱਨ ਜੈੱਡ ਤਸਵੀਰ) ਨਿਊਜ਼ੀਲੈਂਡ ਸਰਕਾਰ ਅਤੇ ਭੇੜਾਂ ਦੀ ਉਥਾਈ (Sheep Shearing) ਉਦਯੋਗ ਨੇ ਮਿਲ ਕੇ ਭੇੜਾਂ ਦੀ ਭਲਾਈ ਨੂੰ ਮਜ਼ਬੂਤ ਕਰਨ ਲਈ $75,000 ਦੀ ਪਸ਼ੂ ਕਲਿਆਣ ਯੋਜਨਾ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਸ ਯੋਜਨਾ ਦਾ ਮਕਸਦ shearers ਅਤੇ wool handlers ਨੂੰ ਪਸ਼ੂਆਂ ਨਾਲ ਸਹੀ ਵਤੀਰਾ ਅਪਣਾਉਣ ਬਾਰੇ ਤਾਲੀਮ ਦੇਣਾ ਅਤੇ ਉਦਯੋਗ ਵਿੱਚ animal welfare ਦੇ ਮਿਆਰਾਂ ਨੂੰ ਸੁਧਾਰਨਾ ਹੈ।
ਇਸ ਇੱਕ ਸਾਲਾ ਪਾਇਲਟ ਪ੍ਰੋਗਰਾਮ ਤਹਿਤ ਵਰਕਸ਼ਾਪਾਂ, ਨਲਾਈਨ ਟ੍ਰੇਨਿੰਗ ਮਾਡਿਊਲ ਅਤੇ ਵਿਆਵਹਾਰਿਕ ਸਾਧਨ ਤਿਆਰ ਕੀਤੇ ਜਾਣਗੇ, ਤਾਂ ਜੋ ਉਦਯੋਗ ਨਾਲ ਜੁੜੇ ਕਰਮਚਾਰੀਆਂ ਨੂੰ ਭੇੜਾਂ ਦੀ ਸੁਰੱਖਿਆ ਅਤੇ ਦੇਖਭਾਲ ਬਾਰੇ ਜਾਗਰੂਕ ਕੀਤਾ ਜਾ ਸਕੇ। Ministry for Primary Industries (MPI) ਵੱਲੋਂ ਇਸ ਯੋਜਨਾ ਲਈ $25,000 ਦਾ ਯੋਗਦਾਨ ਦਿੱਤਾ ਜਾਵੇਗਾ, ਜਦਕਿ ਬਾਕੀ ਰਕਮ ਉਦਯੋਗ ਦੀਆਂ ਸੰਸਥਾਵਾਂ ਵੱਲੋਂ ਭਰੀ ਜਾਵੇਗੀ।
ਇਹ ਕਦਮ ਪਿਛਲੇ ਸਾਲ ਸਾਹਮਣੇ ਆਈਆਂ ਭੇੜਾਂ ਨਾਲ ਗਲਤ ਵਤੀਰੇ ਸੰਬੰਧੀ ਸ਼ਿਕਾਇਤਾਂ ਤੋਂ ਬਾਅਦ ਲਿਆ ਗਿਆ ਹੈ। ਸਰਕਾਰੀ ਅਧਿਕਾਰੀਆਂ ਦੇ ਅਨੁਸਾਰ, ਇਹ ਯੋਜਨਾ ਨਿਊਜ਼ੀਲੈਂਡ ਦੀਆਂ ਉੱਚ ਪਸ਼ੂ ਕਲਿਆਣ ਮਿਆਰਾਂ ਨੂੰ ਕਾਇਮ ਰੱਖਣ ਅਤੇ ਦੇਸ਼ ਦੀ ਅੰਤਰਰਾਸ਼ਟਰੀ ਸਾਖ ਨੂੰ ਮਜ਼ਬੂਤ ਕਰਨ ਵਿੱਚ ਮਦਦਗਾਰ ਸਾਬਤ ਹੋਵੇਗੀ।
ਸਰਕਾਰ ਅਤੇ ਉਦਯੋਗਕ ਨੁਮਾਇੰਦਿਆਂ ਨੇ ਉਮੀਦ ਜਤਾਈ ਹੈ ਕਿ ਇਹ ਪ੍ਰੋਗਰਾਮ ਭਵਿੱਖ ਵਿੱਚ ਪਸ਼ੂ ਕਲਿਆਣ ਸੰਬੰਧੀ ਨਿਯਮਾਂ ਦੀ ਬਿਹਤਰ ਪਾਲਣਾ ਨੂੰ ਯਕੀਨੀ ਬਣਾਏਗਾ ਅਤੇ shearers ਉਦਯੋਗ ਵਿੱਚ ਜ਼ਿੰਮੇਵਾਰੀ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰੇਗਾ।
Related posts
- Comments
- Facebook comments
