New Zealand

Havelock North ਨੇੜੇ ਖ਼ਤਰਨਾਕ ਚੌਕ ਲਈ $2.7 ਮਿਲੀਅਨ ਮਨਜ਼ੂਰ

ਆਕਲੈਂਡ(ਐੱਨ ਜੈੱਡ ਤਸਵੀਰ) ਹਾਕਸ ਬੇ ਖੇਤਰ ਵਿੱਚ ਸੜਕ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਹਾਵਲਾਕ ਨਾਰਥ ਨੇੜੇ ਇੱਕ ਉੱਚ-ਖ਼ਤਰੇ ਵਾਲੇ ਚੌਕ ‘ਤੇ $2.7 ਮਿਲੀਅਨ ਦੀ ਲਾਗਤ ਨਾਲ ਨਵਾਂ ਰਾਊਂਡਅਬਾਊਟ ਬਣਾਉਣ ਦਾ ਫੈਸਲਾ ਕੀਤਾ ਗਿਆ ਹੈ। ਇਹ ਪ੍ਰੋਜੈਕਟ ਹੈਸਟਿੰਗਜ਼ ਡਿਸਟ੍ਰਿਕਟ ਕੌਂਸਲ ਵੱਲੋਂ ਮਨਜ਼ੂਰ ਕੀਤਾ ਗਿਆ ਹੈ।
ਕੌਂਸਲ ਅਨੁਸਾਰ ਟੀ Te Mata, Waimārama, Te Mata–Mangateretere, and River roads ਦੇ ਮਿਲਾਪ ਵਾਲਾ ਇਹ ਚੌਕ ਇਲਾਕੇ ਦੇ ਸਭ ਤੋਂ ਖ਼ਤਰਨਾਕ ਸਥਾਨਾਂ ਵਿੱਚੋਂ ਇੱਕ ਹੈ। ਪਿਛਲੇ ਪੰਜ ਸਾਲਾਂ ਦੌਰਾਨ ਇੱਥੇ ਕਈ ਸੜਕ ਹਾਦਸੇ, ਜਿਨ੍ਹਾਂ ਵਿੱਚ ਇੱਕ ਮੌਤ ਵੀ ਸ਼ਾਮਲ ਹੈ, ਵਾਪਰ ਚੁੱਕੇ ਹਨ।
ਅੰਕੜਿਆਂ ਮੁਤਾਬਕ ਇਸ ਚੌਕ ਤੋਂ ਹਰ ਰੋਜ਼ ਲਗਭਗ 6,500 ਵਾਹਨ ਲੰਘਦੇ ਹਨ, ਜਿਨ੍ਹਾਂ ਵਿੱਚ ਵੱਡੀ ਗਿਣਤੀ ਭਾਰੀ ਵਾਹਨਾਂ ਦੀ ਹੈ। ਕੌਂਸਲ ਦਾ ਕਹਿਣਾ ਹੈ ਕਿ ਮੌਜੂਦਾ ਪ੍ਰਬੰਧ ਟਰੈਫਿਕ ਦੇ ਦਬਾਅ ਨੂੰ ਸੰਭਾਲਣ ਵਿੱਚ ਅਸਫਲ ਰਹੇ ਹਨ, ਜਿਸ ਕਾਰਨ ਹਾਦਸਿਆਂ ਦਾ ਖ਼ਤਰਾ ਵਧਦਾ ਗਿਆ।
ਨਵੇਂ ਰਾਊਂਡਅਬਾਊਟ ਦੇ ਨਿਰਮਾਣ ਲਈ ਨਿਊਜ਼ੀਲੈਂਡ ਟਰਾਂਸਪੋਰਟ ਏਜੰਸੀ (ਵਾਕਾ ਕੋਟਾਹੀ) 53 ਫੀਸਦੀ ਖਰਚ ਭਰੇਗੀ, ਜਦਕਿ ਬਾਕੀ ਰਕਮ ਹੈਸਟਿੰਗਜ਼ ਡਿਸਟ੍ਰਿਕਟ ਕੌਂਸਲ ਵੱਲੋਂ ਦਿੱਤੀ ਜਾਵੇਗੀ। ਮੇਅਰ ਵੈਂਡੀ ਸਕੋਲਮ ਨੇ ਦੱਸਿਆ ਕਿ ਨਵਾਂ ਰਾਊਂਡਅਬਾਊਟ ਇਲਾਕੇ ਵਿੱਚ ਵਧ ਰਹੇ ਸੜਕ ਹਾਦਸਿਆਂ ਨੂੰ ਰੋਕਣ ਅਤੇ ਆਵਾਜਾਈ ਨੂੰ ਹੋਰ ਸੁਰੱਖਿਅਤ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ।
ਨਿਰਮਾਣ ਕੰਮ ਜਨਵਰੀ 2026 ਦੇ ਮੱਧ ਤੋਂ ਸ਼ੁਰੂ ਹੋ ਕੇ ਮਈ ਤੱਕ ਚੱਲਣ ਦੀ ਉਮੀਦ ਹੈ। ਇਸ ਦੌਰਾਨ ਟਰੈਫਿਕ ਚਾਲੂ ਰਹੇਗੀ, ਹਾਲਾਂਕਿ ਕੁਝ ਸਮੇਂ ਲਈ ਗਤੀ ਸੀਮਾਵਾਂ ਘਟਾਈਆਂ ਜਾਣਗੀਆਂ।
ਕੌਂਸਲ ਦਾ ਕਹਿਣਾ ਹੈ ਕਿ ਰਾਊਂਡਅਬਾਊਟ ਤਿਆਰ ਹੋਣ ਨਾਲ ਹਾਦਸਿਆਂ ਵਿੱਚ ਵੱਡੀ ਕਮੀ ਆਏਗੀ ਅਤੇ ਸਥਾਨਕ ਵਸਨੀਕਾਂ ਨਾਲ-ਨਾਲ ਯਾਤਰੀਆਂ ਲਈ ਵੀ ਸਫ਼ਰ ਜ਼ਿਆਦਾ ਸੁਰੱਖਿਅਤ ਬਣੇਗਾ।

Related posts

ਸੁਪਰਮਾਰਕੀਟ ਤੋਂ ਕਥਿਤ ਤੌਰ ‘ਤੇ 1 ਹਜ਼ਾਰ ਡਾਲਰ ਤੋਂ ਵੱਧ ਦਾ ਮੀਟ ਚੋਰੀ ਹੋਣ ਤੋਂ ਬਾਅਦ ਗ੍ਰਿਫਤਾਰੀ

Gagan Deep

ਨਿਊਜ਼ੀਲੈਂਡ ਸਰਕਾਰ ਨੇ ਵਾਹਨਾਂ ਲਈ ਡਿਜੀਟਲ ਡਰਾਈਵਿੰਗ ਲਾਇਸੈਂਸ ਅਤੇ ਡਬਲਿਊਓਐੱਫ ਨੂੰ ਹਰੀ ਝੰਡੀ ਦਿੱਤੀ

Gagan Deep

ਸਰਕਾਰ ਨੇ ਕਾਰੋਬਾਰਾਂ ਲਈ ਪ੍ਰਵਾਸੀਆਂ ਨੂੰ ਨੌਕਰੀ ‘ਤੇ ਰੱਖਣਾ ਆਸਾਨ ਬਣਾਇਆ

Gagan Deep

Leave a Comment