New Zealand

ਨਿਊਜ਼ੀਲੈਂਡ ਜਨਮੇ ਨਾਗਰਿਕ ਨੂੰ ਡੀਪੋਰਟ ਕਰਕੇ ਵਾਪਸ ਭੇਜਿਆ

ਆਕਲੈਂਡ (ਐੱਨ ਜੈੱਡ ਤਸਵੀਰ) ਪਰਿਵਾਰਕ ਹਿੰਸਾ ਦੇ ਗੰਭੀਰ ਮਾਮਲਿਆਂ ਨੇ ਇੱਕ ਨਿਊਜ਼ੀਲੈਂਡ ਜਨਮੇ ਨਾਗਰਿਕ ਦੀ ਅਸਟ੍ਰੇਲੀਆ ਵਿੱਚ ਦਹਾਕਿਆਂ ਪੁਰਾਣੀ ਜ਼ਿੰਦਗੀ ਉੱਤੇ ਪੂਰਨ ਵਿਸ਼ਰਾਮ ਲਾ ਦਿੱਤਾ। 55 ਸਾਲਾ ਸੌਨੀ ਸਿਨੀ ਨੂੰ ਅਸਟ੍ਰੇਲੀਆ ਸਰਕਾਰ ਵੱਲੋਂ ਚਰਿੱਤਰ ਟੈਸਟ ਵਿੱਚ ਫੇਲ੍ਹ ਕਰਾਰ ਦੇਂਦਿਆਂ ਦੇਸ਼ ਤੋਂ ਡੀਪੋਰਟ ਕਰ ਦਿੱਤਾ ਗਿਆ ਹੈ।
ਸਿਨੀ ਲੰਮੇ ਸਮੇਂ ਤੋਂ ਅਸਟ੍ਰੇਲੀਆ ਵਿੱਚ ਵਸਦਾ ਆ ਰਿਹਾ ਸੀ ਅਤੇ ਉਸ ਨੇ ਆਪਣੇ ਹੱਕ ਵਿੱਚ ਵੱਡੇ ਪਰਿਵਾਰਕ ਜੜਾਵਾਂ ਦਾ ਹਵਾਲਾ ਵੀ ਦਿੱਤਾ। ਪਰ ਟ੍ਰਾਇਬਿਊਨਲ ਨੇ ਸਾਫ਼ ਕਿਹਾ ਕਿ ਪਰਿਵਾਰਕ ਹਿੰਸਾ, ਸੁਰੱਖਿਆ ਹੁਕਮਾਂ ਦੀ ਉਲੰਘਣਾ ਅਤੇ ਲਗਾਤਾਰ ਅਪਰਾਧਕ ਰਿਕਾਰਡ ਕਿਸੇ ਵੀ ਹਾਲਤ ਵਿੱਚ ਨਜ਼ਰਅੰਦਾਜ਼ ਨਹੀਂ ਕੀਤੇ ਜਾ ਸਕਦੇ।
ਅਸਟ੍ਰੇਲੀਆਈ ਇਮੀਗ੍ਰੇਸ਼ਨ ਕਾਨੂੰਨ ਦੇ ਸ਼ੈਕਸ਼ਨ 501 ਤਹਿਤ ਸਿਨੀ ਦਾ ਵੀਜ਼ਾ ਰੱਦ ਕੀਤਾ ਗਿਆ, ਜਿਸ ਅਧੀਨ ਉਹ ਵਿਅਕਤੀ ਜੋ “ਚੰਗੇ ਚਰਿੱਤਰ” ਦੇ ਮਾਪਦੰਡਾਂ ‘ਤੇ ਖਰੇ ਨਾ ਉਤਰਣ, ਉਨ੍ਹਾਂ ਨੂੰ ਦੇਸ਼ ਵਿੱਚ ਰਹਿਣ ਦਾ ਹੱਕ ਨਹੀਂ ਮਿਲਦਾ।
ਟ੍ਰਾਇਬਿਊਨਲ ਨੇ ਆਪਣੇ ਫੈਸਲੇ ਵਿੱਚ ਕਿਹਾ ਕਿ ਸਿਨੀ ਦੇ ਅਪਰਾਧ ਸਿਰਫ਼ ਨਿੱਜੀ ਮਾਮਲਾ ਨਹੀਂ, ਸਗੋਂ ਸਮਾਜਿਕ ਸੁਰੱਖਿਆ ਨਾਲ ਜੁੜਿਆ ਗੰਭੀਰ ਮੁੱਦਾ ਹਨ। ਇਸ ਲਈ ਪਰਿਵਾਰਕ ਬੰਧਨਾਂ ਦੀ ਦਲੀਲ ਵੀ ਉਸ ਨੂੰ ਕਾਨੂੰਨੀ ਨਤੀਜਿਆਂ ਤੋਂ ਨਹੀਂ ਬਚਾ ਸਕੀ।
ਇਸ ਡੀਪੋਰਟੇਸ਼ਨ ਨਾਲ ਇਕ ਵਾਰ ਫਿਰ ਸਾਫ਼ ਹੋ ਗਿਆ ਹੈ ਕਿ ਅਸਟ੍ਰੇਲੀਆ ਪਰਿਵਾਰਕ ਹਿੰਸਾ ਪ੍ਰਤੀ ‘ਜ਼ੀਰੋ ਟਾਲਰੈਂਸ’ ਨੀਤੀ ‘ਤੇ ਕਾਇਮ ਹੈ — ਚਾਹੇ ਵਿਅਕਤੀ ਕਿੰਨਾ ਹੀ ਪੁਰਾਣਾ ਵਸਨੀਕ ਕਿਉਂ ਨਾ ਹੋਵੇ।

Related posts

ਦੋ ਨਵੇਂ ਸਰਵੇਖਣਾਂ ਤੋਂ ਪਤਾ ਲੱਗਦਾ ਹੈ ਕਿ ਕੇਂਦਰ-ਖੱਬੇਪੱਖੀ ਗੱਠਜੋੜ ਸਰਕਾਰ ਬਣਾ ਸਕਦਾ ਹੈ

Gagan Deep

ਟੌਰੰਗਾ ਇਲੈਕਟ੍ਰਿਕ ਮੋਟਰਸਾਈਕਲ ਕੰਪਨੀ ਯੂਬੀਸੀਓ ਰਿਸੀਵਰਸ਼ਿਪ ਸ਼ੁਰੂ ਹੋਈ

Gagan Deep

ਤੇਜ਼ ਹਵਾਵਾਂ ਕਾਰਨ ਏਅਰ ਨਿਊਜ਼ੀਲੈਂਡ ਦੀ ਉਡਾਣ ਆਕਲੈਂਡ ਤੋਂ ਹੈਮਿਲਟਨ ਵੱਲ ਮੁੜੀ

Gagan Deep

Leave a Comment