New Zealand

ਦੱਖਣੀ ਆਕਲੈਂਡ ਵਿੱਚ ਓਰੀਐਂਟਲ ਫਲ ਮੱਖੀ ਦੇ ਹੋਰ ਮਾਮਲੇ, ਟ੍ਰੈਪਿੰਗ ਜ਼ੋਨ ਵਧਾਇਆ ਗਿਆ

ਆਕਲੈਂਡ (ਐੱਨ ਜੈੱਡ ਤਸਵੀਰ) ਆਕਲੈਂਡ — ਦੱਖਣੀ ਆਕਲੈਂਡ ਵਿੱਚ ਓਰੀਐਂਟਰ ਫਰੂਟ ਫਲਾਈ ਦੇ ਹੋਰ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਬਾਇਉਸਿਕਓਰਟੀ ਨਿਊਜੀਲੈਂਡ ਨੇ ਟ੍ਰੈਪਿੰਗ ਅਤੇ ਨਿਗਰਾਨੀ ਖੇਤਰ ਨੂੰ ਵਧਾ ਦਿੱਤਾ ਹੈ। ਅਧਿਕਾਰੀਆਂ ਮੁਤਾਬਕ ਹਾਲੀਆ ਦਿਨਾਂ ਵਿੱਚ ਨਿਗਰਾਨੀ ਟ੍ਰੈਪਾਂ ਵਿੱਚ ਹੋਰ ਮਰਦ ਮੱਖੀਆਂ ਫੜੀਆਂ ਗਈਆਂ ਹਨ, ਜਿਸ ਕਾਰਨ ਸਾਵਧਾਨੀ ਵਜੋਂ ਖੇਤਰ ਦਾ ਘੇਰਾ ਫੈਲਾਇਆ ਗਿਆ ਹੈ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਨਵੀਆਂ ਮਿਲੀਆਂ ਮੱਖੀਆਂ ਇਸ ਗੱਲ ਦਾ ਸਬੂਤ ਨਹੀਂ ਕਿ ਕੀੜਾ ਵੱਡੇ ਪੱਧਰ ‘ਤੇ ਫੈਲ ਚੁੱਕਾ ਹੈ, ਬਲਕਿ ਇਹ ਦਰਸਾਉਂਦਾ ਹੈ ਕਿ ਨਿਗਰਾਨੀ ਪ੍ਰਣਾਲੀ ਪ੍ਰਭਾਵਸ਼ਾਲੀ ਤਰੀਕੇ ਨਾਲ ਕੰਮ ਕਰ ਰਹੀ ਹੈ। ਇਸਦੇ ਨਾਲ ਹੀ ਫਲਾਂ ਅਤੇ ਸਬਜ਼ੀਆਂ ਦੀ ਆਵਾਜਾਈ ‘ਤੇ ਲੱਗੀਆਂ ਪਾਬੰਦੀਆਂ ਜਾਰੀ ਹਨ, ਤਾਂ ਜੋ ਇਸ ਕੀੜੇ ਦੇ ਫੈਲਾਅ ਨੂੰ ਰੋਕਿਆ ਜਾ ਸਕੇ।
ਆਕਲੈਂਡ ਦੇ ਪ੍ਰਭਾਵਿਤ ਇਲਾਕਿਆਂ ਵਿੱਚ ਲੋਕਾਂ ਨੂੰ ਹਦਾਇਤ ਦਿੱਤੀ ਗਈ ਹੈ ਕਿ ਬਿਨਾਂ ਇਜਾਜ਼ਤ ਫਲ ਤੇ ਸਬਜ਼ੀਆਂ ਬਾਹਰ ਨਾ ਲਿਜਾਈਆਂ ਜਾਣ। ਅਧਿਕਾਰੀਆਂ ਨੇ ਦੋਹਰਾਇਆ ਕਿ ਇਹ ਕੀੜਾ ਮਨੁੱਖਾਂ ਲਈ ਖ਼ਤਰਨਾਕ ਨਹੀਂ, ਪਰ ਜੇ ਇਹ ਫੈਲ ਗਿਆ ਤਾਂ ਫਲ ਅਤੇ ਸਬਜ਼ੀ ਉਤਪਾਦਨ ਖੇਤਰ ਨੂੰ ਵੱਡਾ ਨੁਕਸਾਨ ਪਹੁੰਚ ਸਕਦਾ ਹੈ।
ਬਾਇਓਸਿਕਿਊਰਟੀ ਵਿਭਾਗ ਦਾ ਕਹਿਣਾ ਹੈ ਕਿ ਸਥਿਤੀ ‘ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ ਅਤੇ ਲੋਕਾਂ ਦੇ ਸਹਿਯੋਗ ਨਾਲ ਇਸ ਖ਼ਤਰੇ ਨੂੰ ਕਾਬੂ ਵਿੱਚ ਰੱਖਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Related posts

ਨਿਊਜ਼ੀਲੈਂਡ ਦੇ ਇਸ ਸ਼ਹਿਰ ਨੂੰ ਦੁਨੀਆ ਦੇ ‘ਸਭ ਤੋਂ ਵੱਧ ਸਵਾਗਤਯੋਗ’ ਸ਼ਹਿਰ ਦਾ ਦਰਜਾ

Gagan Deep

ਆਕਲੈਂਡ ਹਵਾਈ ਅੱਡੇ ‘ਤੇ ਸੂਟਕੇਸ ‘ਚ ਲੁਕਾ ਕੇ ਰੱਖੀ 4 ਕਿਲੋ ਕੋਕੀਨ ਫੜੀ

Gagan Deep

ਨਿਊਜ਼ੀਲੈਂਡ ਵਿੱਚ ਮੈਗਨਿਟ ਨਿਗਲਣ ਦੀ ਘਟਨਾ ਨੇ ਖੋਲ੍ਹੀਆਂ ਆਨਲਾਈਨ ਸੁਰੱਖਿਆ ਦੀਆਂ ਖਾਮੀਆਂ

Gagan Deep

Leave a Comment