New Zealand

ਨਿਊਜ਼ੀਲੈਂਡ ‘ਚ ਅਪ੍ਰੈਲ ਤੋਂ ਦੋ ਵੱਡੀਆਂ ਤਬਦੀਲੀਆਂ: ਘੜੀਆਂ ਪਿੱਛੇ ਹੋਣਗੀਆਂ, ਘੱਟੋ-ਘੱਟ ਮਿਹਨਤਾਨੇ ਵਿੱਚ ਵਾਧਾ

ਆਕਲੈਂਡ (ਐੱਨ ਜੈੱਡ ਤਸਵੀਰ) — ਨਿਊਜ਼ੀਲੈਂਡ ਵਿੱਚ ਅਪ੍ਰੈਲ ਮਹੀਨੇ ਤੋਂ ਦੋ ਮਹੱਤਵਪੂਰਨ ਤਬਦੀਲੀਆਂ ਲਾਗੂ ਹੋਣ ਜਾ ਰਹੀਆਂ ਹਨ, ਜਿਨ੍ਹਾਂ ਦਾ ਅਸਰ ਆਮ ਲੋਕਾਂ ਦੀ ਦਿਨਚਰਿਆ ਅਤੇ ਕਰਮਚਾਰੀਆਂ ਦੀ ਕਮਾਈ ‘ਤੇ ਪਵੇਗਾ।
ਸਭ ਤੋਂ ਪਹਿਲਾਂ, ਦੇਸ਼ ਵਿੱਚ Daylight Saving Time ਦਾ ਅੰਤ ਹੋਣ ਜਾ ਰਿਹਾ ਹੈ। ਇਸ ਤਹਿਤ ਐਤਵਾਰ, 5 ਅਪ੍ਰੈਲ 2026 ਨੂੰ ਤੜਕੇ 3 ਵਜੇ ਘੜੀਆਂ ਇੱਕ ਘੰਟਾ ਪਿੱਛੇ ਕਰ ਦਿੱਤੀਆਂ ਜਾਣਗੀਆਂ ਅਤੇ ਸਮਾਂ ਦੁਬਾਰਾ ਸਟੈਂਡਰਡ ਟਾਈਮ ‘ਤੇ ਆ ਜਾਵੇਗਾ। ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਸ਼ਨੀਵਾਰ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੀਆਂ ਕੰਧ ਘੜੀਆਂ ਇੱਕ ਘੰਟਾ ਪਿੱਛੇ ਕਰ ਲੈਣ, ਹਾਲਾਂਕਿ ਸਮਾਰਟ ਫੋਨਾਂ ਅਤੇ ਡਿਜ਼ੀਟਲ ਡਿਵਾਈਸਾਂ ‘ਤੇ ਸਮਾਂ ਆਪਣੇ ਆਪ ਬਦਲ ਜਾਵੇਗਾ।
ਸਮਾਂ ਬਦਲਣ ਨਾਲ ਭਾਰਤ ਅਤੇ ਨਿਊਜ਼ੀਲੈਂਡ ਦੇ ਸਮੇਂ ਵਿੱਚ ਵੀ ਫਰਕ ਘੱਟ ਹੋ ਜਾਵੇਗਾ। ਇਸ ਵੇਲੇ ਨਿਊਜੀਲੈਂਡ ਭਾਰਤ ਤੋਂ ਸੱਤ ਘੰਟੇ ਅੱਗੇ ਹੈ, ਪਰ 5 ਅਪ੍ਰੈਲ ਤੋਂ ਬਾਅਦ ਇਹ ਫਰਕ ਸਾਢੇ ਛੇ ਘੰਟੇ ਰਹਿ ਜਾਵੇਗਾ। ਇਸ ਨਾਲ ਨਾਲ ਦੇਸ਼ ਵਿੱਚ ਸਰਦੀਆਂ ਦੇ ਮੌਸਮ ਦੀ ਸ਼ੁਰੂਆਤ ਵੀ ਮੰਨੀ ਜਾ ਰਹੀ ਹੈ।
ਇਸ ਤੋਂ ਇਲਾਵਾ ਸਰਕਾਰ ਵੱਲੋਂ ਘੱਟੋ-ਘੱਟ ਮਿਹਨਤਾਨੇ ਵਿੱਚ ਵੀ ਵਾਧਾ ਕੀਤਾ ਗਿਆ ਹੈ। 1 ਅਪ੍ਰੈਲ 2026 ਤੋਂ ਨਵੀਂ ਦਰ ਮੁਤਾਬਕ ਕਰਮਚਾਰੀਆਂ ਲਈ ਘੱਟੋ-ਘੱਟ ਮਿਹਨਤਾਨਾ 23.95 ਡਾਲਰ ਪ੍ਰਤੀ ਘੰਟਾ ਹੋ ਜਾਵੇਗਾ, ਜੋ ਪਹਿਲਾਂ 23.50 ਡਾਲਰ ਸੀ। ਇਸ ਤਰ੍ਹਾਂ ਪ੍ਰਤੀ ਘੰਟਾ 45 ਸੈਂਟ ਦਾ ਵਾਧਾ ਹੋਵੇਗਾ।
ਮਾਹਿਰਾਂ ਦੇ ਅਨੁਸਾਰ ਜੇ ਕੋਈ ਕਰਮਚਾਰੀ ਹਫ਼ਤੇ ਵਿੱਚ 40 ਘੰਟੇ ਕੰਮ ਕਰਦਾ ਹੈ ਤਾਂ ਇਸ ਵਾਧੇ ਨਾਲ ਉਸਦੀ ਸਲਾਨਾ ਕਮਾਈ ਵਿੱਚ ਲਗਭਗ 936 ਡਾਲਰ ਦਾ ਫਰਕ ਪਵੇਗਾ। ਇਸੇ ਤਰ੍ਹਾਂ ਟ੍ਰੇਨਿੰਗ ਜਾਂ ਸਟਾਰਟਰ ਰੇਟ ਵੀ ਵਧਾ ਕੇ 19.16 ਡਾਲਰ ਪ੍ਰਤੀ ਘੰਟਾ ਕਰ ਦਿੱਤਾ ਗਿਆ ਹੈ।
ਦੂਜੇ ਪਾਸੇ ਪੜੋਸੀ ਦੇਸ਼ ਆਸਟਰੇਲੀਆ ਵਿੱਚ ਵੀ 5 ਅਪ੍ਰੈਲ ਨੂੰ ਡੇਅਲਾਈਟ ਸੇਵਿੰਗ ਖਤਮ ਹੋਣ ਕਾਰਨ ਘੜੀਆਂ ਇੱਕ ਘੰਟਾ ਪਿੱਛੇ ਕਰ ਦਿੱਤੀਆਂ ਜਾਣਗੀਆਂ।
ਇਹ ਦੋਨੋਂ ਤਬਦੀਲੀਆਂ ਨਿਊਜ਼ੀਲੈਂਡ ਵਾਸੀਆਂ ਲਈ ਮਹੱਤਵਪੂਰਨ ਮੰਨੀਆਂ ਜਾ ਰਹੀਆਂ ਹਨ, ਖ਼ਾਸ ਕਰਕੇ ਕਰਮਚਾਰੀਆਂ ਅਤੇ ਉਹਨਾਂ ਲਈ ਜੋ ਵਿਦੇਸ਼ਾਂ ਨਾਲ ਸਮੇਂ ਦੇ ਅਨੁਸਾਰ ਕੰਮ ਕਰਦੇ ਹਨ।

Related posts

ਨਿਊਜੀਲੈਂਡ ਪ੍ਰਧਾਨ ਮੰਤਰੀ ਵਪਾਰਕ ਵਫ਼ਦ ਨਾਲ ਭਾਰਤ ਪਹੁੰਚੇ,ਗਰਮ ਜੋਸ਼ੀ ਨਾਲ ਹੋਇਆ ਸਵਾਗਤ

Gagan Deep

ਨਿਊਜ਼ੀਲੈਂਡ ਦੇ ਸਿੱਖਾਂ ਨੇ ਖਾਲਿਸਤਾਨੀ ਵੱਖਵਾਦ ਨੂੰ ਕੀਤਾ ਰੱਦ

Gagan Deep

ਮਾਊਂਟ ਮਾਂਗਾਨੁਈ ਭੂਸਖਲਨ ਵਿੱਚ ਮਾਰੀ ਗਈ 15 ਸਾਲਾ ਸ਼ੈਰਨ ਮੱਕਾਨੀਕੋ, ਮਾਪਿਆਂ ਨੇ ਜਤਾਇਆ ਅਤੁੱਟ ਦੁੱਖ

Gagan Deep

Leave a Comment