ArticlesIndia

Liquor Price Hike: ਮਹਿੰਗੀ ਹੋਈ ਸ਼ਰਾਬ, ਬੀਅਰ ਦੇ ਰੇਟ ‘ਚ ਵੀ ਚੋਖਾ ਵਾਧਾ, ਵੇਖੋ ਨਵੀਂ ਰੇਟ ਲਿਸਟ

ਨਵੀਂ ਸ਼ਰਾਬ ਨੀਤੀ (Haryana New Liquor Policy 2024) ਬੁੱਧਵਾਰ ਤੋਂ ਹਰਿਆਣਾ ਵਿੱਚ ਲਾਗੂ ਹੋ ਗਈ ਹੈ। ਅਜਿਹੇ ‘ਚ ਹੁਣ ਸੂਬੇ ‘ਚ ਸ਼ਰਾਬ ਦੇ  ਸ਼ੌਕੀਨਾਂ ਲਈ ਬੁਰੀ ਖਬਰ ਹੈ। ਸੂਬੇ ‘ਚ ਸ਼ਰਾਬ ਦੀਆਂ ਕੀਮਤਾਂ ਵਧਣਗੀਆਂ। ਇਸ ਤੋਂ ਇਲਾਵਾ ਬੀਅਰ ਵੀ ਮਹਿੰਗੀ ਹੋ ਗਈ ਹੈ।

ਹਾਲ ਹੀ ਵਿੱਚ ਕੈਬਨਿਟ ਮੀਟਿੰਗ ਵਿੱਚ ਨਾਇਬ ਸੈਣੀ ਸਰਕਾਰ ਨੇ ਸੂਬੇ ਦੀ ਨਵੀਂ ਆਬਕਾਰੀ ਨੀਤੀ ਨੂੰ ਪ੍ਰਵਾਨਗੀ ਦਿੱਤੀ ਸੀ। ਲੋਕ ਸਭਾ ਚੋਣਾਂ ਦੌਰਾਨ ਸਰਕਾਰ ਨੇ ਚੋਣ ਕਮਿਸ਼ਨ ਤੋਂ ਇਸ ਦੀ ਮਨਜ਼ੂਰੀ ਲਈ ਸੀ ਅਤੇ ਹੁਣ ਨਵੀਂ ਨੀਤੀ ਲਾਗੂ ਕਰ ਦਿੱਤੀ ਗਈ ਹੈ।

ਦੱਸਿਆ ਜਾ ਰਿਹਾ ਹੈ ਕਿ ਹਰਿਆਣਾ ‘ਚ ਦੇਸੀ ਸ਼ਰਾਬ ਦੀ ਕੀਮਤ ‘ਚ 5 ਰੁਪਏ ਦਾ ਵਾਧਾ ਹੋਵੇਗਾ, ਜਦਕਿ ਬੀਅਰ ਦੀ ਕੀਮਤ ‘ਚ ਵੀ 20 ਰੁਪਏ ਦਾ ਵਾਧਾ ਹੋਇਆ ਹੈ। ਅੰਗਰੇਜ਼ੀ ਸ਼ਰਾਬ ਦੀਆਂ ਕੀਮਤਾਂ ਵਿੱਚ ਵੀ 5 ਫੀਸਦੀ ਵਾਧਾ ਹੋਣ ਜਾ ਰਿਹਾ ਹੈ।

ਦੱਸ ਦਈਏ ਕਿ ਹਰਿਆਣਾ ਸਰਕਾਰ ਨੇ ਦਰਾਮਦ ਸ਼ਰਾਬ ਨੂੰ ਵੀ ਨੀਤੀ ਦੇ ਦਾਇਰੇ ਵਿੱਚ ਲਿਆਂਦਾ ਹੈ। ਨਵੀਂ ਨੀਤੀ ਮੁਤਾਬਕ ਤੈਅ ਥੋਕ ਰੇਟ ‘ਤੇ ਸਿਰਫ 20 ਫੀਸਦੀ ਮੁਨਾਫਾ ਲਿਆ ਜਾ ਸਕਦਾ ਹੈ। ਮਤਲਬ ਕਿ ਸ਼ਰਾਬ ਦੇ ਠੇਕਿਆਂ ‘ਤੇ ਬੋਤਲਾਂ (Haryana New Liquor Policy 2024) ਨੂੰ ਥੋਕ ਰੇਟ ‘ਤੇ 20 ਫੀਸਦੀ ਮੁਨਾਫਾ ਲੈ ਕੇ ਵੇਚਿਆ ਜਾ ਸਕਦਾ ਹੈ।

ਦੂਜੇ ਪਾਸੇ ਜੇਕਰ ਹੋਟਲ ਕੋਲ ਬਾਰ ਦਾ ਲਾਇਸੈਂਸ ਹੈ ਤਾਂ ਸੰਚਾਲਕ ਆਪਣੇ ਹੋਟਲ ਦੇ ਆਲੇ-ਦੁਆਲੇ ਦੀਆਂ ਤਿੰਨ ਠੇਕਿਆਂ ਤੋਂ ਵੀ ਸ਼ਰਾਬ ਖਰੀਦ ਸਕਦਾ ਹੈ। ਹਾਲਾਂਕਿ ਸ਼ਰਤ ਇਹ ਹੈ ਕਿ ਤਿੰਨੋਂ ਸ਼ਰਾਬ ਦੇ ਠੇਕਿਆਂ ਦੇ ਵੱਖ-ਵੱਖ ਲਾਇਸੈਂਸ ਧਾਰਕ ਹੋਣੇ ਚਾਹੀਦੇ ਹਨ।

ਸਾਲ 2024-25 ਲਈ IMFL ਦਾ ਅਧਿਕਤਮ ਮੂਲ ਕੋਟਾ 700 ਲੱਖ ਪਰੂਫ ਲੀਟਰ ਅਤੇ ਦੇਸੀ ਸ਼ਰਾਬ ਲਈ 1,200 ਲੱਖ ਪਰੂਫ ਲੀਟਰ ਹੋਵੇਗਾ। IMFL ਅਤੇ ਦੇਸੀ ਸ਼ਰਾਬ ਲਈ 2023-24 ਵਿੱਚ ਪੇਸ਼ ਕੀਤਾ ਗਿਆ QR ਕੋਡ ਅਧਾਰਤ ਟਰੈਕ ਅਤੇ ਟਰੇਸ ਸਿਸਟਮ ਆਯਾਤ ਕੀਤੀ ਵਿਦੇਸ਼ੀ ਸ਼ਰਾਬ ‘ਤੇ ਵੀ ਲਾਗੂ ਕੀਤਾ ਜਾਵੇਗਾ। ਕਾਰੋਬਾਰ ਨੂੰ ਸੁਚਾਰੂ ਬਣਾਉਣ ਲਈ, ਵਿਭਾਗ ਆਯਾਤ ਸ਼ਰਾਬ ਦੇ ਬ੍ਰਾਂਡਾਂ ਦੀਆਂ ਘੱਟੋ-ਘੱਟ ਪ੍ਰਚੂਨ ਵਿਕਰੀ ਕੀਮਤਾਂ ਨੂੰ ਨਿਰਧਾਰਤ ਕਰੇਗਾ।

ਨਵੀਂ ਨੀਤੀ ਮੁਤਾਬਕ ਤੈਅ ਥੋਕ ਰੇਟ ‘ਤੇ ਸਿਰਫ 20 ਫੀਸਦੀ ਮੁਨਾਫਾ ਲਿਆ ਜਾ ਸਕਦਾ ਹੈ। ਮਤਲਬ ਕਿ ਸ਼ਰਾਬ ਦੇ ਠੇਕਿਆਂ ‘ਤੇ ਬੋਤਲਾਂ (Haryana New Liquor Policy 2024) ਨੂੰ ਥੋਕ ਰੇਟ ‘ਤੇ 20 ਫੀਸਦੀ ਮੁਨਾਫਾ ਲੈ ਕੇ ਵੇਚਿਆ ਜਾ ਸਕਦਾ ਹੈ।

Related posts

ਘਰੋਂ ਇਕੱਠੀਆਂ ਭੱਜੀਆਂ 3 ਕੁੜੀਆਂ, ਚਿੱਠੀ ਪੜ੍ਹ ਕੇ ਕਿਸੇ ਦੀ ਨਹੀਂ ਹੋਈ ਲੱਭਣ ਦੀ ਹਿੰਮਤ, ਹੁਣ ਖੁਲ੍ਹਿਆ ਰਾਜ਼

Gagan Deep

ਕੋਰੋਨਾ ਤੋਂ ਬਾਅਦ ਹੁਣ ਜਾਪਾਨ ਤੋਂ ਉੱਠਿਆ ਇਹ ਵਾਇਰਸ! ਇਨ੍ਹਾਂ 5 ਦੇਸ਼ਾਂ ਵਿਚ ਸਾਹਮਣੇ ਆਏ ਮਾਮਲੇ

Gagan Deep

AIMPLB ਵਕਫ਼ ਬਿੱਲ ਨੂੰ ਅਦਾਲਤ ’ਚ ਦੇਵੇਗਾ ਚੁਣੌਤੀ

Gagan Deep

Leave a Comment