ਭਾਰਤ-ਪਾਕਿਸਤਾਨ ਕ੍ਰਿਕਟ ਮੈਚ (INDIA Vs Pakistan) ਕਿਸੇ ਜੰਗ ਤੋਂ ਘੱਟ ਨਹੀਂ। ਜਦੋਂ ਦੋ ਵਿਰੋਧੀ ਟੀਮਾਂ ਆਹਮੋ-ਸਾਹਮਣੇ ਹੁੰਦੀਆਂ ਹਨ ਤਾਂ ਹਰ ਗੇਂਦ, ਹਰ ਦੌੜ ‘ਤੇ ਕਰੋੜਾਂ ਲੋਕਾਂ ਦੇ ਦਿਲਾਂ ਦੀ ਧੜਕਣ ਰੁਕ ਜਾਂਦੀ ਹੈ। ਪਰ ਇਸ ਮੈਚ ਨੇ ਪਾਕਿਸਤਾਨ ਦੇ ਕਰਾਚੀ ਸ਼ਹਿਰ ਵਿੱਚ ਇੱਕ ਯੂਟਿਊਬਰ ਦੀ ਜਾਨ ਲੈ ਲਈ।
ਯੂਟਿਊਬਰ ਨੇ ਲੋਕਾਂ ਨੂੰ ਸਿਰਫ ਇੱਕ ਸਵਾਲ ਪੁੱਛਿਆ ਸੀ, ਅਤੇ ਇੱਕ ਸੁਰੱਖਿਆ ਗਾਰਡ ਇੰਨਾ ਖਫ਼ਾ ਹੋ ਗਿਆ ਕਿ ਉਸ ਨੇ ਬੰਦੂਕ ਕੱਢ ਲਈ ਅਤੇ ਉਸ ਦੀ ਛਾਤੀ ਵਿੱਚ ਸਿੱਧੀ ਗੋਲੀ ਮਾਰ ਦਿੱਤੀ।
ਪਾਕਿਸਤਾਨੀ ਮੀਡੀਆ ਰਿਪੋਰਟ ਮੁਤਾਬਕ ਟੀ-20 ਵਿਸ਼ਵ ਕੱਪ ‘ਚ 9 ਜੂਨ ਨੂੰ ਨਿਊਯਾਰਕ ‘ਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ ਸੀ। ਆਖਰੀ ਮਿੰਟ ਤੱਕ ਚੱਲੇ ਇਸ ਰੋਮਾਂਚਕ ਮੈਚ ਵਿੱਚ ਭਾਰਤ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਜਿੱਤ ਦਰਜ ਕੀਤੀ। ਇਸ ਨਾਲ ਪਾਕਿਸਤਾਨੀ ਪ੍ਰਸ਼ੰਸਕ ਬਹੁਤ ਨਿਮੋਸ਼ ਹੋਏ ਹਨ। ਪਰ ਪਾਕਿਸਤਾਨ ਦੇ ਕਰਾਚੀ ਸ਼ਹਿਰ ਵਿੱਚ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ।ਪਾਕਿਸਤਾਨੀ ਮੀਡੀਆ ਰਿਪੋਰਟ ਮੁਤਾਬਕ ਟੀ-20 ਵਿਸ਼ਵ ਕੱਪ ‘ਚ 9 ਜੂਨ ਨੂੰ ਨਿਊਯਾਰਕ ‘ਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ ਸੀ। ਆਖਰੀ ਮਿੰਟ ਤੱਕ ਚੱਲੇ ਇਸ ਰੋਮਾਂਚਕ ਮੈਚ ਵਿੱਚ ਭਾਰਤ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਜਿੱਤ ਦਰਜ ਕੀਤੀ। ਇਸ ਨਾਲ ਪਾਕਿਸਤਾਨੀ ਪ੍ਰਸ਼ੰਸਕ ਬਹੁਤ ਨਿਮੋਸ਼ ਹੋਏ ਹਨ। ਪਰ ਪਾਕਿਸਤਾਨ ਦੇ ਕਰਾਚੀ ਸ਼ਹਿਰ ਵਿੱਚ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ।
ਗੁੱਸਾ ਆ ਗਿਆ…ਅਤੇ…
ਸਵਾਲ ਪੁੱਛਦਿਆਂ ਉਸ ਨੇ ਮਾਈਕ੍ਰੋਫ਼ੋਨ ਸੁਰੱਖਿਆ ਗਾਰਡ ਦੇ ਸਾਹਮਣੇ ਰੱਖ ਦਿੱਤਾ। ਇਸ ਨਾਲ ਸੁਰੱਖਿਆ ਗਾਰਡ ਇੰਨਾ ਗੁੱਸੇ ‘ਚ ਆ ਗਿਆ ਕਿ ਉਸ ਨੇ ਆਪਣੀ ਬੰਦੂਕ ਕੱਢ ਕੇ ਉਸ ਨੂੰ ਗੋਲੀ ਮਾਰ ਦਿੱਤੀ। ਸਾਦ ਨੂੰ ਹਸਪਤਾਲ ਲਿਜਾਇਆ ਗਿਆ, ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਜੀਓ ਟੀਵੀ ਦੀ ਖਬਰ ਮੁਤਾਬਕ ਸਾਦ ਦੇ ਇਕ ਦੋਸਤ ਨੇ ਦੱਸਿਆ ਕਿ ਉਹ ਘਰ ‘ਚ ਇਕੱਲਾ ਕਮਾਉਣ ਵਾਲਾ ਸੀ।