ImportantWorld

ਕੈਨੇਡਾ ਨੇ ਪਰਿਵਾਰ ਮਿਲਨ ਪ੍ਰੋਗਰਾਮ ’ਤੇ ਰੋਕ ਲਾਈ

ਕੈਨੇਡਾ ਦੇ ਆਵਾਸ ਵਿਭਾਗ ਵੱਲੋਂ ਇਸ ਸਾਲ ਪਰਿਵਾਰ ਮਿਲਾਨ ਸਕੀਮ ਤਹਿਤ ਅਰਜ਼ੀਆਂ ਨਹੀਂ ਲਈਆਂ ਜਾਣਗੀਆਂ, ਪਰ ਸੁਪਰ ਵੀਜ਼ਾ ਪ੍ਰੋਗਰਾਮ ਜਾਰੀ ਰਹੇਗਾ। ਵਿਭਾਗ ਅਨੁਸਾਰ ਇਸ ਸਕੀਮ ਤਹਿਤ ਪਿਛਲੇ ਸਾਲਾਂ ਤੋਂ ਉਡੀਕ ਸੂਚੀ ਵਿੱਚ ਪਈਆਂ 15 ਹਜ਼ਾਰ ਅਰਜ਼ੀਆਂ ਦਾ ਨਿਬੇੜਾ ਇਸ ਸਾਲ ਦੇ ਅੰਤ ਤੱਕ ਕੀਤੇ ਜਾਣ ਦੇ ਯਤਨ ਕੀਤੇ ਜਾਣਗੇ। ਵਿਭਾਗ ਵਲੋਂ ਅਰਜ਼ੀਆਂ ਭਰਨ ਦੀ ਉਡੀਕ ਵਿੱਚ ਬੈਠੇ ਪੀਆਰ ਲੋਕਾਂ ਨੂੰ ਕਿਹਾ ਗਿਆ ਹੈ ਕਿ ਉਹ ਆਪਣੇ ਮਾਪਿਆਂ ਨੂੰ ਸੁਪਰ ਵੀਜ਼ੇ ਤਹਿਤ ਆਪਣੇ ਕੋਲ ਰੱਖਣ ਨੂੰ ਪਹਿਲ ਦੇਣ, ਜਿਸ ਦੀ ਮਿਆਦ ਪਹਿਲਾਂ ਪੰਜ ਸਾਲ ਕਰ ਦਿੱਤੀ ਹੋਈ ਹੈ। ਵਿਭਾਗ ਨੇ ਪੋਸਟ ਗਰੈਜੂਏਸ਼ਨ ਪ੍ਰੋਗਰਾਮ ਤਹਿਤ ਵਿਦੇਸ਼ਾਂ ਤੋਂ ਸੱਦੇ ਜਾਣ ਵਾਲੇ ਹੁਨਰਮੰਦ ਕਾਮਿਆਂ ਦੇ ਪੀਆਰ ਕੋਟੇ ’ਤੇ ਵੀ 20 ਫੀਸਦ ਕੱਟ ਲਾ ਕੇ 24500 ਕਰ ਦਿੱਤਾ ਹੈ।

ਇੱਥੇ ਦੱਸਣਾ ਬਣਦਾ ਹੈ ਕਿ ਕੈਨੇਡਾ ਸਰਕਾਰ ਵਲੋਂ ਸਥਾਈ ਤੌਰ ਤੇ ਰਹਿੰਦੇ ਵਿਦੇਸ਼ੀ ਮੂਲ ਦੇ ਲੋਕਾਂ ਨੂੰ ਸਹੂਲਤ ਦਿੱਤੀ ਹੋਈ ਸੀ ਕਿ ਉਹ ਪਰਿਵਾਰ ਮਿਲਨ ਪ੍ਰੋਗਰਾਮ ਤਹਿਤ ਆਪਣੇ ਮਾਤਾ ਪਿਤਾ, ਦਾਦਾ ਦਾਦੀ ਤੇ ਨਾਨਾ ਨਾਨੀ ਨੂੰ ਪੱਕੇ ਤੌਰ ’ਤੇ ਕੈਨੇਡਾ ਸੱਦ ਸਕਦੇ ਹਨ। ਕਈ ਸਾਲਾਂ ਤੱਕ ਬੇਹਿਸਾਬੇ ਚਲਦੇ ਰਹੇ ਪ੍ਰੋਗਰਾਮ ’ਚ ਥੋੜ੍ਹਾ ਬਦਲਾਓ ਕਰਕੇ 2016 ’ਚ ਸਾਲਾਨਾ ਕੋਟਾ 5000 ਅਰਜ਼ੀਆਂ ਤੈਅ ਕੀਤਾ ਗਿਆ ਹੈ। ਸਾਲ ਦੇ ਸ਼ੁਰੂ ਵਿੱਚ ਆਈਆਂ ਕੁੱਲ ਅਰਜ਼ੀਆਂ ’ਚੋਂ 5000 ਦੀ ਚੋਣ ਕਰਕੇ ਉਨ੍ਹਾਂ ਨੂੰ ਅਰਜ਼ੀ ਭਰਨ ਦਾ ਸੱਦਾ ਦਿੱਤਾ ਜਾਂਦਾ ਰਿਹਾ ਹੈ। ਤਿੰਨ ਕੁ ਸਾਲਾਂ ਤੋਂ ਅਰਜ਼ੀਆਂ ਤਾਂ ਲਈਆਂ ਜਾਂਦੀਆਂ ਰਹੀਆਂ, ਪਰ ਉਨ੍ਹਾਂ ਉੱਤੇ ਅੱਗੋਂ ਕਾਰਵਾਈ ਨਹੀਂ ਕੀਤੀ ਜਾ ਰਹੀ ਸੀ। ਇਸ ਕਾਰਨ 2020 ’ਚ ਅਰਜ਼ੀ ਭਰਨ ਵਾਲੇ ਲੋਕ ਅਜੇ ਉਡੀਕ ਵਿੱਚ ਬੈਠੇ ਹਨ। ਵਿਭਾਗ ਨੇ ਕਿਹਾ ਕਿ ਇਸ ਸਾਲ ਸਿਰਫ ਪਹਿਲੇ ਅਰਜ਼ੀਕਾਰਾਂ ’ਚੋਂ ਘੱਟੋ ਘੱਟ 15 ਹਜ਼ਾਰ ਅਰਜ਼ੀਆਂ ਦਾ ਨਿਬੇੜਾ ਕੀਤਾ ਜਾਏਗਾ, ਪਰ ਨਵੀਆਂ ਅਰਜ਼ੀਆਂ ਨਹੀਂ ਭਰਵਾਈਆਂ ਜਾਣਗੀਆਂ। ਬੇਸ਼ੱਕ ਵਿਭਾਗ ਨੇ ਹਾਲ ਦੀ ਘੜੀ ਸਿਰਫ ਇਸ ਸਾਲ ਬਾਰੇ ਗੱਲ ਕੀਤੀ ਹੈ, ਪਰ ਵਿਭਾਗ ਦੇ ਅੰਦਰੂਨੀ ਸੂਤਰਾਂ ਅਨੁਸਾਰ ਇਹ ਰੋਕ, ਇਸ ਪ੍ਰੋਗਰਾਮ ਨੂੰ ਪੱਕੇ ਤੌਰ ’ਤੇ ਬੰਦ ਕਰਨ ਵੱਲ ਵਧਾਇਆ ਗਿਆ ਦੂਜਾ ਕਦਮ ਹੈ। ਇਸ ਦੇ ਬਦਲ ਵਜੋਂ ਸਰਕਾਰ ਨੇ ਪਹਿਲਾਂ ਦੋ ਸਾਲ ਦੀ ਮਿਆਦ ਵਾਲਾ ਸੁਪਰ ਵੀਜ਼ਾ ਪ੍ਰੋਗਰਾਮ ਸ਼ੁਰੂ ਕੀਤਾ ਤੇ ਪਿਛਲੇ ਸਾਲ ਉਸਦੀ ਮਿਆਦ ਵਧਾ ਕੇ ਪੰਜ ਸਾਲ ਕਰ ਦਿੱਤੀ ਸੀ।

Related posts

ਭਾਰਤੀ ਜਲ ਸੈਨਾ ਦੀਆਂ ਦੋ ਮਹਿਲਾ ਕਮਾਂਡਰਾਂ ਦਾ ਸਮੁੰਦਰੀ ਜਹਾਜ ਰਾਹੀਂ ਨਿਊਜੀਲੈਂਡ ਪਹੁੰਚਣ ‘ਤੇ ਹੋਵੇਗਾ ਨਿੱਘਾ ਸਵਾਗਤ

Gagan Deep

ਮਾਊਂਟ ਈਡਨ ਸੁਧਾਰ ਸੁਵਿਧਾ ਵਿਖੇ ਕੈਦੀ ਦੀ ਮੌਤ

Gagan Deep

ਭਾਰਤੀ ਵਿਦਿਆਰਥੀ ਦੇ ਦੇਸ਼ ਨਿਕਾਲੇ ’ਤੇ ਜੱਜ ਨੇ ਲਾਈ ਰੋਕ

Gagan Deep

Leave a Comment