ArticlesPoliticsWorld

ਬਰਤਾਨੀਆ: ਲੇਬਰ ਪਾਰਟੀ ਨੂੰ 14 ਸਾਲਾਂ ਬਾਅਦ ਬਹੁਮਤ ਮਿਲਿਆ; 650 ਵਿੱਚੋਂ 341 ਸੀਟਾਂ ਜਿੱਤੀਆਂ

ਬਰਤਾਨੀਆ ਦੀਆਂ ਆਮ ਚੋਣਾਂ ਵਿੱਚ ਲੇਬਰ ਪਾਰਟੀ ਨੇ ਜਿੱਤ ਦਰਜ ਕੀਤੀ ਹੈ। 650 ਵਿੱਚੋਂ 488 ਸੀਟਾਂ ਦੇ ਨਤੀਜਿਆਂ ਵਿੱਚ ਲੇਬਰ ਪਾਰਟੀ ਨੂੰ 341 ਸੀਟਾਂ ਮਿਲੀਆਂ ਹਨ। ਸਰਕਾਰ ਬਣਾਉਣ ਲਈ ਸੰਸਦ ਵਿੱਚ 326 ਸੀਟਾਂ ਚਾਹੀਦੀਆਂ ਹਨ। ਜਦੋਂ ਕਿ ਭਾਰਤੀ ਮੂਲ ਦੇ ਰਿਸ਼ੀ ਸੂਨਕ ਦੀ ਕੰਜ਼ਰਵੇਟਿਵ ਪਾਰਟੀ ਨੂੰ ਹੁਣ ਤੱਕ ਸਿਰਫ਼ 72 ਸੀਟਾਂ ਮਿਲੀਆਂ ਹਨ। ਬੀਬੀਸੀ ਮੁਤਾਬਕ ਲੇਬਰ ਪਾਰਟੀ ਦੇ ਆਗੂ ਕੀਰ ਸਟਾਰਮਰ ਬਰਤਾਨੀਆ ਦੇ ਅਗਲੇ ਪ੍ਰਧਾਨ ਮੰਤਰੀ ਹੋਣਗੇ।ਬਰਤਾਨੀਆ ਵਿਚ 4 ਜੁਲਾਈ ਨੂੰ ਹੋਈਆਂ ਆਮ ਚੋਣਾਂ ਲਈ ਪਈਆਂ ਵੋਟਾਂ ਦੀ ਗਿਣਤੀ ਜਾਰੀ ਹੈ। ਕੰਜ਼ਰਵੇਟਿਵ ਪਾਰਟੀ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਰਿਸ਼ੀ ਸੂਨਕ ਨੇ ਰਿਚਮੰਡ ਅਤੇ ਨੌਰਥਲਰਟਨ ਸੀਟਾਂ ਜਿੱਤੀਆਂ ਹਨ। ਲੇਬਰ ਪਾਰਟੀ ਦੇ ਪ੍ਰਧਾਨ ਮੰਤਰੀ ਉਮੀਦਵਾਰ ਕੀਰ ਸਟਾਰਮਰ ਨੇ ਲੰਡਨ ਵਿੱਚ ਹੋਲਬੋਰਨ ਅਤੇ ਸੇਂਟ ਪੈਨਕ੍ਰਾਸ ਸੀਟਾਂ ਜਿੱਤੀਆਂ ਹਨ। ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨੇ ਚੋਣਾਂ ਵਿਚ ਹੋਈ ਹਾਰ ਸਵੀਕਾਰ ਕਰਦਿਆਂ ਕਿਹਾ ਕਿ ਵਿਰੋਧੀ ਲੇਬਰ ਪਾਰਟੀ ਦੀ ਜਿੱਤ ਹੋਈ ਹੈ। ਸੂਨਕ ਨੇ ਉੱਤਰੀ ਇੰਗਲੈਂਡ ਵਿੱਚ ਆਪਣੀ ਸੰਸਦੀ ਸੀਟ ਜਿੱਤਣ ਤੋਂ ਬਾਅਦ ਕਿਹਾ, ‘ਲੇਬਰ ਪਾਰਟੀ ਨੇ ਇਹ ਆਮ ਚੋਣਾਂ ਜਿੱਤੀਆਂ ਹਨ ਅਤੇ ਮੈਂ ਕੀਰ ਸਟਾਰਮਰ ਨੂੰ ਉਸ ਦੀ ਜਿੱਤ ’ਤੇ ਵਧਾਈ ਦੇਣ ਲਈ ਫ਼ੋਨ ਕੀਤਾ ਹੈ।

Related posts

ਇਹ ਹਨ ਦੁਨੀਆ ਦੇ ਚੋਟੀ ਦੇ 10 ਸਭ ਤੋਂ ਸ਼ਕਤੀਸ਼ਾਲੀ ਦੇਸ਼

Gagan Deep

ਰਾਹੁਲ ਗਾਂਧੀ ਨੇ ਡੀਟੀਸੀ ਕਰਮਚਾਰੀਆਂ ਲਈ ‘ਬਰਾਬਰ ਕੰਮ ਅਤੇ ਬਰਾਬਰ ਤਨਖਾਹ’ ਦੀ ਮੰਗ ਕੀਤੀ

Gagan Deep

ਸਪੀਕਰ ਨੇ ਹਰਸਿਮਰਤ, ਚੱਬੇਵਾਲ ਅਤੇ ਮੇਹਦੀ ਨੂੰ ਟੋਕਿਆ

Gagan Deep

Leave a Comment