ਅਦਾਕਾਰਾ ਪੂਜਾ ਹੇਗੜੇ ਨੇ ਆਪਣੀ ਆਉਣ ਵਾਲੀ ਫਿਲਮ ‘ਦੇਵਾ’ ਦੀ ਸ਼ੂਟਿੰਗ ਪੂਰੀ ਕਰ ਲਈ ਹੈ। 11 ਅਕਤੂਬਰ ਨੂੰ ਰਿਲੀਜ਼ ਹੋਣ ਵਾਲੀ ਇਸ ਫਿਲਮ ਵਿੱਚ ਸ਼ਾਹਿਦ ਕਪੂਰ ਵੀ ਮੁੱਖ ਭੂਮਿਕਾ ਵਿੱਚ ਨਜ਼ਰ ਆਵੇਗਾ। ‘ਸੈਲਿਊਟ’ ਅਤੇ ‘ਕਯਾਮਕੁਲਮ ਕੋਚੁਨੀ’ ਵਰਗੀਆਂ ਮਲਿਆਲਮ ਬਲਾਕਬਸਟਰ ਫਿਲਮਾਂ ਲਈ ਮਸ਼ਹੂਰ ਰੋਸ਼ਨ ਐਂਡ੍ਰਿਊਜ਼ ਨੇ ਫਿਲਮ ਦਾ ਨਿਰਦੇਸ਼ਨ ਕੀਤਾ ਹੈ। ਸਿਧਾਰਥ ਰਾਏ ਕਪੂਰ ਦੇ ‘ਰਾਏ ਕਪੂਰ ਫਿਲਮਜ਼’ ਨੇ ਇੰਸਟਾਗ੍ਰਾਮ ’ਤੇ ਫਿਲਮ ਦੀ ਸ਼ੂਟਿੰਗ ਮੁਕੰਮਲ ਹੋਣ ਸਬੰਧੀ ਜਾਣਕਾਰੀ ਸਾਂਝੀ ਕੀਤੀ। ‘ਰਾਏ ਕਪੂਰ ਫਿਲਮਜ਼’ ਵੱਲੋਂ ‘ਜ਼ੀ ਸਟੂਡੀਓਜ਼’ ਦੇ ਸਹਿਯੋਗ ਨਾਲ ਇਹ ਫਿਲਮ ਬਣਾਈ ਜਾ ਰਹੀ ਹੈ। ਨਿਰਮਾਤਾਵਾਂ ਨੇ ਕਿਹਾ, ‘‘ਫਿਲਮ ‘ਦੇਵਾ’ ਦੀ ਸ਼ੂਟਿੰਗ ਮੁਕੰਮਲ ਹੋ ਗਈ ਹੈ।
Related posts
- Comments
- Facebook comments