ਰੈਪਰ ਹਨੀ ਸਿੰਘ 12 ਜੁਲਾਈ ਨੂੰ ਰਾਧਿਕਾ ਮਰਚੈਂਟ ਤੇ ਅਨੰਤ ਅੰਬਾਨੀ ਦੇ ਹੋਣ ਵਾਲੇ ਵਿਆਹ ਸਮਾਗਮ ’ਚ ਸ਼ਿਰਕਤ ਕਰਨ ਲਈ ਮੁੰਬਈ ਪੁੱਜ ਗਿਆ ਹੈ। ਰੈਪਰ ਖੁਸ਼ੀ ਦੇ ਰੌਂਅ ’ਚ ਸਫ਼ੈਦ ਰੰਗ ਦੇ ਪਹਿਰਾਵੇ ’ਚ ਏਅਰਪੋਰਟ ’ਤੇ ਪੁੱਜਿਆ, ਜਿਥੇ ਪ੍ਰਸ਼ੰਸਕਾਂ ਨੇ ਉਸ ਦਾ ਨਿੱਘਾ ਸਵਾਗਤ ਕੀਤਾ। ਇੱਕ ਪ੍ਰਸ਼ੰਸਕ ਨੇ ਉਸ ਦੇ ਪੈਰ ਛੂਹੇ ਤੇ ਉਸ ਨਾਲ ਸੈਲਫੀ ਵੀ ਲਈ। ਇਸ ਦੌਰਾਨ ਹਨੀ ਸਿੰਘ ਨੇ ਹੈਰਾਨ ਹੁੰਦੇ ਹੋਏ ਕਿਹਾ, ‘‘ਮੈਂ ਅਜੇ ਏਨਾ ਵੀ ਬੁੱਢਾ ਨਹੀਂ ਹੋਇਆ।’’ ਇਸ ਤੋਂ ਪਹਿਲਾਂ ਮੰਗਲਵਾਰ ਨੂੰ ਅੰਬਾਨੀ ਪਰਿਵਾਰ ਨੇ ਹਲਦੀ ਦੀ ਰਸਮ ਸਬੰਧੀ ਆਪਣੀ ਮੁੰਬਈ ਸਥਿਤ ਰਿਹਾਇਸ਼ ’ਚ ਸਮਾਗਮ ਕੀਤਾ ਸੀ। ਇਸ ਸ਼ਾਨਦਾਰ ਸਮਾਗਮ ਵਿੱਚ ਪਰਿਵਾਰਕ ਮੈਂਬਰਾਂ ਅਤੇ ਬੌਲੀਵੁੱਡ ਹਸਤੀਆਂ ਨੇ ਸ਼ਿਰਕਤ ਕੀਤੀ ਸੀ।
Related posts
- Comments
- Facebook comments