Articlesfilmy

ਆਲੀਆ ਭੱਟ ਨੇ ‘ਹੰਪਟੀ ਸ਼ਰਮਾ ਕੀ ਦੁਲਹਨੀਆ’ ਦੇ 10 ਸਾਲ ਪੂਰੇ ਹੋਣ ’ਤੇ ਵੀਡੀਓ ਕੀਤੀ ਸਾਂਝੀ

ਅਦਾਕਾਰਾ ਆਲੀਆ ਭੱਟ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ ਉਸ ਦੀ ਰੋਮਾਂਟਿਕ ਕਾਮੇਡੀ ਫਿਲਮ ‘ਹੰਪਟੀ ਸ਼ਰਮਾ ਕੀ ਦੁਲਹਨੀਆ’ ਨੂੰ ਇੱਕ ਦਹਾਕਾ ਹੋ ਗਿਆ ਹੈ। ਇਸ ਦਿਨ ਨੂੰ ਮਨਾਉਣ ਲਈ ਉਸ ਨੇ ਵੀਰਵਾਰ ਨੂੰ ਇੰਸਟਾਗ੍ਰਾਮ ’ਤੇ ਫਿਲਮ ਦੀ ਇੱਕ ਵਿਸ਼ੇਸ਼ ਕਲਿੱਪ ਪੋਸਟ ਕੀਤੀ। ਕੈਪਸ਼ਨ ’ਚ ਉਸ ਨੇ ਲਿਖਿਆ ਕਿ ਫਿਲਮ ਨੂੰ ਦਹਾਕਾ ਹੋਣ ’ਤੇ ਵਿਸ਼ਵਾਸ ਨਹੀਂ ਹੋ ਰਿਹਾ। ਉਸ ਨੇ ਲਿਖਿਆ, “10 ਸਾਲ … ਵਾਹ … ਸਿਰਫ…. ਧੰਨਵਾਦ … ਧੰਨਵਾਦ ਯੂਨੀਵਰਸ …।’’ ਵਰੁਣ ਨੇ ਇਸ ਮੌਕੇ ਦਾ ਜਸ਼ਨ ਮਨਾਉਣ ਲਈ ਫਿਲਮ ਦਾ ਇੱਕ ਪੋਸਟਰ ਵੀ ਸਾਂਝਾ ਕੀਤਾ। ਸ਼ਸ਼ਾਂਕ ਖੇਤਾਨ ਦੁਆਰਾ ਨਿਰਦੇਸ਼ਤ ‘ਹੰਪਟੀ ਸ਼ਰਮਾ ਕੀ ਦੁਲਹਨੀਆ’ ਇੱਕ ਰੋਮਾਂਟਿਕ ਕਾਮੇਡੀ ਹੈ। ਸਾਲ 2012 ਵਿੱਚ ਕਰਨ ਦੀ ‘ਸਟੂਡੈਂਟ ਆਫ ਦਿ ਯੀਅਰ’ ਨਾਲ ਬੌਲੀਵੁੱਡ ਵਿੱਚ ਡੈਬਿਊ ਕਰਨ ਤੋਂ ਬਾਅਦ ਇਹ ਵਰੁਣ ਅਤੇ ਆਲੀਆ ਦਾ ਦੂਜੀ ਫਿਲਮ ਸੀ।

Related posts

ਅਨੰਤ ਤੇ ਰਾਧਿਕਾ ਦੇ ਵਿਆਹ ਵਿੱਚ ਸ਼ਮੂਲੀਅਤ ਲਈ ਹਨੀ ਸਿੰਘ ਮੁੰਬਈ ਪੁੱਜਿਆ

Gagan Deep

ਮੇਰਾ ਬਾਦਲ ਪਰਿਵਾਰ ਤੋਂ ਅਸਤੀਫ਼ਾ, ਅੰਮ੍ਰਿਤਪਾਲ ਸਿੰਘ ਦੀ ਹਮਾਇਤ ਕਰਾਂਗਾ: ਭਾਈ ਮਨਜੀਤ ਸਿੰਘ

Gagan Deep

ਵੱਡਾ ਖੁਲਾਸਾ! ਬਾਬਾ ਨਾਲ ਰੱਖਦਾ ਸੀ ਸੋਹਣੀਆਂ ਕੁੜੀਆਂ ਦਾ ਟੋਲਾ, ਮਾਰਦਾ ਸੀ ਮੋਹਿਨੀ ਮੰਤਰ, ਫਿਰ…

Gagan Deep

Leave a Comment