New Zealand

ਨਿਊਜੀਲੈਂਡ ਵੱਲੋਂ ਵੀਜਾ ਫੀਸਾਂ ਵਧਾਈਆਂ,ਭਾਰਤੀ ਵਿਦਿਆਰਥੀ ‘ਤੇ ਵਧੇਗਾ ਵਿੱਤੀ ਬੋਝ

ਆਕਲੈਂਡ (ਐੱਨ ਜੈੱਡ ਤਸਵੀਰ) ਨਿਊਜੀਲੈਂਡ ਵੱਲੋਂ ਹਰ ਤਰਾਂ ਦੇ ਵੀਜਾਂ ਫੀਸਾਂ ਵਿੱਚ ਭਾਰੀ ਵਾਧਾ ਕੀਤਾ ਗਿਆ ਹੈ,ਜੋ ਕਿ ਇੱਕ ਅਕਤੂਬਰ ਤੋਂ ਲਾਗੂ ਹੋ ਚੁੱਕਿਆ ਹੈ।ਇਸ ਦਾ ਸਿੱਧਾ ਵੱਡਾ ਅਸਰ ਭਾਰਤੀ ਵਿਦਿਆਰਥੀ ਵਰਗ ‘ਤੇ ਪਵੇਗਾ,ਕਿਉਂਕਿ ਵੱਡੀ ਗਿਣਤੀ ਵਿੱਚ ਭਾਰਤੀ ਵਿਦਿਆਰਥੀ ਪੜ੍ਹਨ ਲਈ ਨਿਊਜੀਲੈਂਡ ਜਾਦੇ ਨੇ।ਇਸ ਦੇ ਨਾਲ ਸੈਲਾਨੀਆਂ ‘ਤੇ ਵੀ ਇਨਾਂ ਵਧੀਆ ਫੀਸਾਂ ਕਾਰਨ ਵਿੱਤੀ ਬੋਝ ਵਧੇਗਾ,ਕਿਉਂਕਿ ਸੈਰ-ਸਪਾਟੇ ਲਈ ਭਾਰਤ ਤੋਂ ਵੱਡੀ ਗਿਣਤੀ ਵਿੱਚ ਲੋਕ ਨਿਊਜੀਲੈਂਡ ਆਉਂਦੇ ਜਾਂਦੇ ਹਨ।
ਚੀਨ ਤੋਂ ਬਾਅਦ 17 ਫਸੀਦ ਸਭ ਤੋਂ ਵੱਧ ਵਿਦਿਆਰਥੀ ਨਿਊਜੀਲੈਂਡ ਵਿੱਚ ਸਿੱਖਿਆ ਹਾਸਿਲ ਕਰਨ ਲਈ ਜਾਂਦੇ ਹਨ। ਵਿਦਿਆਰਥੀਆਂ ਲਈ ਵੀਜਾ ਫੀਸ ਹੁਣ 300 ਨਿਊਜੀਲੈਂਡ ਡਾਲਰ ਤੋਂ ਵੱਧ ਕੇ 485 ਡਾਲਰ ਕਰ ਦਿੱਤੀ ਗਈ ਹੈ,ਜਿਸ ਤੋਂ ਭਾਵ ਕਿ ਹੁਣ ਵਿਦਿਆਰਥੀਆਂ ਨੂੰ 15716 ਰੁਪਏ ਦੀ ਬਜਾਏ 25408 ਰੁਪਏ ਅਦਾ ਕਰਨੇ ਹੋਣਗੇ।ਇਸੇ ਤਰਾਂ ਸੈਰ-ਸਪਾਟੇ ਲਈ ਪਹਿਲਾਂ 190 ਡਾਲਰ ਦੀ ਬਜਾਏ 300 ਡਾਲਰ ਅਦਾ ਕਰਨੇ ਹੋਣਗੇ।
ਇਨਾਂ ਫੀਸਾਂ ਤੋਂ ਕਾਰੋਬਾਰੀ ਵਰਗ ਨੂੰ ਵੀ ਵੱਡੇ ਵਿੱਤੀ ਬੋਝ ਨੂੰ ਝੱਲਣਾ ਪਵੇਗਾ ਕਿਉਂਕਿ,ਉਦਮੀ ਨਿਵਾਸ ਸ਼੍ਰੇਣੀ ਲਈ 3710 ਡਾਲਰ ਤੋਂ ਫੀਸ ਵਧਾਕੇ 11320 ਡਾਲਰ ਕਰ ਦਿੱਤੀ ਗਈ ਹੈ,ਜਿਸ ਦਾ ਮਤਲਬ ਹੈ ਕਿ ਜਿੱਥੇ ਪਹਿਲਾਂ 194360 ਰੁਪਏ ਦੇਣੇ ਪੈਂਦੇ ਸਨ ਹੁਣ 5,93,035 ਰੁਪਏ ਅਦਾ ਕਰਨੇ ਪੈਣਗੇ।‘ਐਕਟਿਵ ਇਨਵੈਸਟਰ ਪਲੱਸ ਕੈਟਾਗਰੀ ਵਿੱਚ ਵੀ ਭਾਰੀ ਵਾਧਾ ਕੀਤਾ ਹੋਇਆ ਹੈ,4630 ਡਾਲਰ ਤੋਂ ਵਧਾਕੇ ਫੀਸ ਹੁਣ12070 ਡਾਲਰ ਕਰ ਦਿੱਤੀ ਗਈ ਹੈ।
ਇਨਾਂ ਵਧੀਆਂ ਵੀਜਾਂ ਫੀਸਾਂ ਦਾ ਕਾਰਨ ਨਿਊਜੀਲੈਂਡ ਸਰਕਾਰ ਵੱਲੋਂ ਸਰਹੱਦਾਂ ਦੀ ਸੁਰੱਖਿਆ ਦੇ ਵਧੇ ਖਰਚੇ ਦੱਸਿਆ ਜਾ ਰਿਹਾ ਹੈ।ਸਰਹੱਦੀ ਪ੍ਰਬੰਧਾਂ ਨੂੰ ਬਿਹਤਰ ਬਣਾਉਣ ਅਤੇ ਨਵੀਆ ਪ੍ਰਣਾਲੀਆਂ ਨੂੰ ਅਪਣਾਉਣ ਕਾਰਨ ਵਿੱਤੀ ਖਰਚਿਆ ਨੂੰ ਪੂਰਾਂ ਕਰਨ ਲਈ ਇਹ ਫੀਸਾਂ ਵਧਾਈਆਂ ਗਈਆਂ ਹਨ।
ਜਿਕਰਯੋਗ ਹੈ ਕਿ ਇਨ੍ਹਾਂ ਵਧੀਆਂ ਫੀਸਾਂ ਦਾ ਅਸਰ ਭਾਰਤੀਆਂ ਵਿਦਿਆਰਥੀਆਂ,ਕਾਰੋਬਾਰੀਆਂ ਅਤੇ ਸੈਲਾਨੀਆਂ ‘ਤੇ ਪਵੇਗਾ।ਕੈਨਡਾ,ਯੂਕੇ ਅਤੇ ਅਮਰੀਕਾ ਵਰਗੇ ਦੇਸ਼ਾਂ ਵੀ ਆਪਣੀਆਂ ਸਰਹੱਦਾਂ ਹਰ ਵਰਗ ਲਈ ਬੰਦ ਕਰਨ ਲੱਗੇ ਹੋਏ ਨੇ,ਨਿੱਤ ਨਵੇਂ ਨਿਯਮਾਂ ਲਿਆਕੇ ਦੇਸ਼ ਵਿੱਚ ਬਾਹਰਲੇ ਲੋਕਾਂ ਦੀ ਗਿਣਤੀ ਨੂੰ ਘਟਾਇਆ ਜਾ ਰਿਹਾ ਹੈ, ਅਜਿਹੇ ਵਿੱਚ ਨਿਊਜੀਲੈਂਡ ਵੱਲੋਂ ਵਧਾਈਆਂ ਫੀਸਾਂ ਨੇ ਵਿਦਿਆਰਥੀ ਵਰਗ ਦੇ ਸੁਫਨਿਆ ‘ਤੇ ਪਾਣੀ ਫੇਰ ਦਿੱਤਾ ਹੈ। ਇਸ ਵਾਧੇ ਕਾਰਨ ਨਿਊਜੀਲੈਂਡ ਨੂੰ ਸਕਾਰਤਮਕ ਜਾਂ ਨਕਾਰਤਮਕ ਅਸਰ ਪੈਂਦਾ ਹੈ ਇਹ ਆਉਣ ਵਾਲੇ ਸਮੇਂ ਵਿੱਚ ਹੀ ਨਿਕਲ਼ਗੇ ਸਾਹਮਣੇ ਆਵੇਗਾ,ਫਿਲਹਾਲ ਇਸ ਵਾਧੇ ਨੇ ਨਿਊਜੀਲੈਂਡ ਜਾਣ ਦੀ ਤਿਆਰੀ ਕਰਨ ਵਾਲੇ ਲੋਕਾਂ ਨੂੰ ਸੋਚਾਂ ਵਿੱਚ ਜਰੂਰ ਪਾ ਦਿੱਤਾ ਹੈ।

Related posts

ਸੈਕਸ ਅਪਰਾਧੀ ਜੇਮਜ਼ ਪਾਰਕਰ ਨੂੰ ਚੌਥੀ ਵਾਰ ਪੈਰੋਲ ਦੇਣ ਤੋਂ ਇਨਕਾਰ

Gagan Deep

ਇੱਕ ਦੁਕਾਨ ‘ਚ 24 ਘੰਟਿਆਂ ‘ਚ ਦੋ ਵਾਰ ਚੋਰੀ, ਦੂਜੀ ਚੋਰੀ ਤੋਂ ਬਾਅਦ ਗ੍ਰਿਫਤਾਰੀ

Gagan Deep

ਨਰਸ ਵੱਲੋਂ ਬਿਮਾਰੀ ਨੂੰ ਗਲਤ ਤਰੀਕੇ ਨਾਲ ਸ਼੍ਰੇਣੀਬੱਧ ਕਰਨ ਕਰਕੇ ਔਰਤ ਦੀ ਮੌਤ

Gagan Deep

Leave a Comment