ਆਕਲੈਂਡ (ਐੱਨ ਜੈੱਡ ਤਸਵੀਰ) ਭਾਰਤ ਦੇ 79ਵੇਂ ਆਜ਼ਾਦੀ ਦਿਵਸ ਦੇ ਜਸ਼ਨਾਂ ਦੀ ਜਿੱਥੇ ਭਾਰਤ ਵਿੱਚ ਸ਼ੁਰੂਆਤ ਹੋ ਚੁੱਕੀ ਹੈ,ਉੱਥੇ ਹੀ ਭਾਰਤ ਤੋਂ ਬਾਹਰਲੇ ਮੁਲਕਾਂ ‘ਚ ਵਸਦੇ ਪਰਵਾਸੀਆਂ ਤੇ ਦੇਸ਼ ਪ੍ਰੇਮੀਆਂ ਵੱਲੋਂ ਵੀ ਅਜਾਦੀ ਦਿਵਸ ਦੇ ਸਬੰਧ ਵਿੱਚ ਵੱਖ-ਵੱਖ ਸਮਾਗਮਾਂ ਦਾ ਅਯੋਜਿਨ ਕਰਕੇ ਦੇਸ਼ ਦੀ ਅਜਾਦੀ ਦੇ ਜਸ਼ਨਾਂ ਨੂੰ ਮਨਾਇਆ ਜਾ ਰਿਹਾ ਹੈ। ਇਸ ਕੜੀ ਦੇ ਤਹਿਤ ਨਿਊਜੀਲੈਂਡ ਦੇ ਵੱਖ-ਵੱਖ ਸ਼ਹਿਰਾਂ ਵਿੱਚ ਕਈ ਤਰਾਂ ਦੇ ਸਮਾਗਮਾਂ ਦਾ ਅਯੋਜਿਨ ਕੀਤਾ ਜਾ ਰਿਹੈ।
16 ਅਗਸਤ ਸ਼ਾਮ 5 ਵਜੇ “ਡਿਊ ਡ੍ਰੌਪ ਇਵੈਂਟਸ ਸੈਂਟਰ” ਆਕਲੈਂਡ ਵਿਖੇ ਇੱਕ ਸੱਭਿਆਚਾਰਕ ਪ੍ਰੋਗਰਾਮ ਅਤੇ ਫੈਸ਼ਨ ਸ਼ੋਅ ਐੱਨਜੈੱਡਆਈਸੀਏ ਦੁਆਰਾ ਆਯੋਜਿਤ ਕੀਤਾ ਜਾ ਰਿਹਾ ਹੈ।ਮੁੱਖ ਪ੍ਰਦਰਸ਼ਨਾਂ ਵਿੱਚ ਵਿਰੀਆ ਕਲੈਕਟਿਵ ਦੁਆਰਾ ਮਾਓਰੀ ਪਰੰਪਰਾ ਦਾ ਸਨਮਾਨ ਕਰਦੇ ਹੋਏ ਇੱਕ ਹਾਕਾ ਪ੍ਰਦਰਸ਼ਨ, ਨਿਊਜ਼ੀਲੈਂਡ ਅਤੇ ਭਾਰਤ ਦੇ ਡਿਜ਼ਾਈਨਰਾਂ ਦੁਆਰਾ ਪੇਸ਼ ਕੀਤਾ ਗਿਆ ਇੱਕ ਫੈਸ਼ਨ ਸ਼ੋਅ ਦਾ ਆਯੋਜਿਨ ਕੀਤਾ ਜਾਵੇਗਾ।ਇਸ ਤੋਂ ਇਲਾਵਾ ਭਾਰਤੀ ਪੌਪ ਸਿੰਗਰ ਸ਼ਿਵਾਨੀ ਕਸ਼ਯਪ ਦੁਆਰਾ ਇੱਕ ਲਾਈਵ ਪ੍ਰਦਰਸ਼ਨ, ਅਤੇ ਕਵਿਤਾ ਦਿਵੇਦੀ ਦੀ ਅਗਵਾਈ ਵਿੱਚ ਆਈਸੀਸੀਆਰ (ਭਾਰਤ) ਦੇ ਪ੍ਰਸਿੱਧ ਡਾਂਸ ਟਰੂਪ ਦੁਆਰਾ ਇੱਕ ਕਲਾਸੀਕਲ ਓਡੀਸੀ ਡਾਂਸ ਪ੍ਰਦਰਸ਼ਨ ਸ਼ਾਮਲ ਹਨ। ਇਸ ਤੋਂ ਇਲਾਵਾ ਭਾਰਤੀ ਸੰਸਕ੍ਰਿਤੀ ਨੂੰ ਦਰਸਾਉਂਦੇ ਕਈ ਇਵੈਂਟ ਕੀਤੇ ਜਾਣਗੇ।
ਇਸ ਬਾਰੇ ਮਿਲੀ ਜਾਣਕਾਰੀ ਅਨੁਸਾਰ ਇਸ ਸੱਭਿਆਚਾਰਕ ਪ੍ਰਦਰਸ਼ਨੀ ਵਿੱਚ ਵੱਡੀ ਗਿਣਤੀ ਵਿੱਚ ਲੋਕ ਪਹੁੰਚ ਰਹੇ ਹਨ,ਪ੍ਰਬੰਧਕਾਂ ਵੱਲੋਂ ਬੈਠਣ ਦੇ ਖਾਸ ਇੰਤਜਾਮ ਕੀਤੇ ਗਏ ਹਨ,ਪਰ ਉਨਾਂ ਦਾ ਕਹਿਣਾ ਹੈ ਕਿ ਇਸ ਵਿੱਚ ਦਰਸ਼ਕਾਂ ਨੂੰ ਉਨਾਂ ਦੇ ਆਉਣ ਅਨੁਸਾਰ ਸੀਟਾਂ ਉਪਲਬਧ ਹੋਣਗੀਆਂ,ਭਾਵ ਕਿ ਜੋ ਦਰਸ਼ਕ ਪਹਿਲਾਂ ਪਹੁੰਚਦੇ ਹਨ ਉਨਾਂ ਨੂੰ ਮੂਹਰਲੀਆਂ ਕਤਾਰਾਂ ਵਿੱਚ ਬੈਠਣ ਨੂੰ ਮਿਲੇਗਾ।ਪ੍ਰਬੰਧਕਾਂ ਵੱਲੋਂ ਕਿਹਾ ਗਿਆ ਹੈ ਕਿ ਇਸ ਵਿੱਚ ਸ਼ਾਮਿਲ ਹੋਣ ਵਾਲੇ ਦਰਸ਼ਕ ਸਮੇਂ ਸਿਰ ਪਹੁੰਚਣ ਤਾਂ ਕਿ ਉਨਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਖਾਣੇ ਦੇ ਸਟਾਲ ਵੀ ਭੁਗਤਾਨ ਦੇ ਆਧਾਰ ‘ਤੇ ਉਪਲਬਧ ਹੋਣਗੇ।
previous post
Related posts
- Comments
- Facebook comments