ਨਿਊਜ਼ੀਲੈਂਡ ਦੇ ਸਿੱਖ ਕਮਿਊਨਿਟੀ ਨੇਤਾ ਪ੍ਰਿਥੀਪਾਲ ਸਿੰਘ ਬਸਰਾ ਸਮੇਤ ਕਮੇਟੀ ਤੇ ਪਤਵੰਤਿਆਂ ਨੇ ਸਵਾਗਤ ਕੀਤਾ !!
ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਬਾਠ ਨੇ ਗੁਰਦੁਆਰਾ ਸਾਹਿਬ ਵੱਲੋਂ ਸਿਰੋਪਾਓ ਦੇ ਕੇ ਕੀਤਾ ਸਨਮਾਨ !!
ਆਕਲੈਂਡ ਤੋਂ ਹਰਗੋਬਿੰਦ ਸਿੰਘ ਸ਼ੇਖਪੁਰੀਆ ਦੀ ਵਿਸ਼ੇਸ਼ ਰਿਪੋਰਟ :- ਡਾਕਟਰ ਮਦਨ ਮੋਹਨ ਸੇਠੀ ਕੌਂਸਲੇਟ ਜਨਰਲ ਆਫ ਇੰਡੀਆ ਆਕਲੈਂਡ ਅੱਜ ਆਪਣੇ ਸਹਾਇਕ ਸੰਜੀਵ ਕੁਮਾਰ ਸਮੇਤ ਪਰਿਵਾਰਾਂ ਦੇ ਗੁਰਦੁਆਰਾ ਸ੍ਰੀ ਦਸ਼ਮੇਸ਼ ਦਰਬਾਰ ਸਾਹਿਬ ਪਾਪਾਟੋਏਟੋਏ ਆਕਲੈਂਡ ਵਿਖੇ ਨਤ ਮਸਤਕ ਹੋਏ ਜਦੋਂ ਕਿ ਕਮੇਟੀ ਰੂਮ ਵਿੱਚ ਨਿਊਜ਼ੀਲੈਂਡ ਦੇ ਸਿੱਖ ਕਮਿਊਨਿਟੀ ਨੇਤਾ ਅਤੇ ਸੈਂਟਰਲ ਸਿੱਖ ਐਸੋਸੀਏਸ਼ਨ ਨਿਊਜ਼ੀਲੈਂਡ ਦੇ ਚੇਅਰਮੈਨ ਪ੍ਰਿਥੀਪਾਲ ਸਿੰਘ ਬਸਰਾ ਨੇ ਸਮੇਤ ਸਥਾਨਕ ਸਮੁੱਚੀ ਕਮੇਟੀ ਤੇ ਹੋਰ ਪਤਵੰਤਿਆਂ ਦੇ ਉਹਨਾਂ ਨੂੰ ਜੀ ਆਇਆਂ ਆਖਦਿਆਂ ਧੰਨਵਾਦ ਵੀ ਕੀਤਾ ! ਹਾਜ਼ਰ ਵੱਖ ਵੱਖ ਸਿੱਖ ਨੇਤਾਵਾਂ ਤੇ ਕਮਿਊਨਿਟੀ ਸਮਾਜਿਕ ਸੰਸਥਾਵਾਂ ਦੇ ਆਗੂਆਂ ਨੇ ਆਪਣੇ ਆਪਣੇ ਸਵਾਲ ਕੀਤੇ ਜਿਹਨਾਂ ਦਾ ਬਾਖੂਬੀ ਜਵਾਬ ਕੌਸਲੇਟ ਜਨਰਲ ਤੇ ਸੰਜੀਵ ਕੁਮਾਰ ਜੀ ਵੱਲੋਂ ਦਿੱਤਾ ਗਿਆ ! ਉਹਨਾਂ ਵੱਲੋਂ ਭਰੋਸਾ ਦਿਵਾਇਆ ਗਿਆ ਕਿ ਔਕਲੈਂਡ ਵਾਇਕਾਟੋ ਤੇ ਹਮਿਲਟਨ ਰੀਜਨ ਵਿੱਚ ਬੇਸ਼ੱਕ ਸਟਾਫ ਦੀ ਘਾਟ ਹੈ, ਪਰ ਫਿਰ ਵੀ ਲੋਕਾਂ ਨੂੰ ਸਾਰੀ ਕਿਸਮ ਦੀਆਂ ਸੇਵਾਵਾਂ ਲਗਾਤਾਰਤਾ ਅਤੇ ਪ੍ਰਤੀਬੱਧਤਾ ਨਾਲ ਦਿੱਤੀਆਂ ਜਾਣਗੀਆਂ !! ਉਹਨਾਂ ਕਿਹਾ ਕਿ ਫਰਵਰੀ ਦੇ ਅੱਧ ਤੱਕ ਹੀ ਕੌਂਸਲੇਟ ਜਨਰਲ ਦਾ ਆਪਣਾ ਦਫਤਰ ਹੋਵੇਗਾ ਜਿੱਥੇ ਨਿਰਵਿਘਨ ਸਾਰੀਆਂ ਸੇਵਾਵਾਂ ਦਿੱਤੀਆਂ ਜਾ ਸਕਣਗੀਆਂ !!
ਇਸ ਤੋਂ ਪਹਿਲਾਂ ਅੱਜ ਦੇ ਐਤਵਾਰੀ ਹਫਤਾਵਾਰੀ ਸਮਾਗਮਾਂ ਦੌਰਾਨ ਰਾਗੀ ਜਥੇ ਪਰਵਿੰਦਰ ਸਿੰਘ ਅਤੇ ਵਿਕਰਮ ਪ੍ਰੀਤ ਸਿੰਘ, ਸੁਖਵਿੰਦਰ ਸਿੰਘ, ਦਲੇਰ ਸਿੰਘ ਨੇ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਕੀਤਾ ਜਦੋਂ ਕਿ ਢਾਡੀ ਭਾਈ ਜਸਵੰਤ ਸਿੰਘ ਦੀਵਾਨਾ ਅਤੇ ਸਾਥੀਆਂ ਨੇ ਜੋਸ਼ੀਲੀਆਂ ਢਾਡੀ ਵਾਰਾਂ ਦਾ ਗਾਇਨ ਕੀਤਾ ਤੇ ਸੰਗਤਾਂ ਨੂੰ ਨਿਹਾਲ ਕੀਤਾ ! ਇਸ ਤੋਂ ਉਪਰੰਤ ਇਮੀਗ੍ਰੇਸ਼ਨ ਐਡਵਾਈਜ਼ਰ ਜੋਗਾ ਸਿੰਘ ਨੇ ਆਕਲੈਂਡ ਵਿੱਚ ਕੌਂਸਲੇਟ ਜਨਰਲ ਦੇ ਦਫਤਰ ਵੱਲੋਂ ਦਿੱਤੀਆਂ ਜਾ ਰਹੀਆਂ ਸਾਰੀਆਂ ਸੇਵਾਵਾਂ ਬਾਰੇ ਸੰਗਤਾਂ ਨੂੰ ਜਾਣੂੰ ਕਰਾਇਆ ! ਕੌਂਸਲੇਟ ਜਨਰਲ ਡਾਕਟਰ ਮਦਨ ਮੋਹਨ ਸੇਠੀ, ਸੰਜੀਵ ਕੁਮਾਰ ਤੇ ਉਹਨਾਂ ਦੇ ਧਰਮ ਪਤਨੀਆਂ ਨੇ ਕਮੇਟੀ ਅਹੁਦੇਦਾਰਾਂ ਤੇ ਮੈਂਬਰਾਂ ਨਾਲ ਸਥਾਨਕ ਲੰਗਰ ਤੋਂ ਇਲਾਵਾ ਉੱਪਰ ਬਣੇ ਸੈਮੀਨਾਰ ਹਾਲ, ਕਮਿਊਨਿਟੀ ਹਾਲ ਦਾ ਦੌਰਾ ਵੀ ਕੀਤਾ ਤੇ ਉਹਨਾਂ ਨੇ ਗੁਰਦੁਆਰਾ ਸਾਹਿਬ ਵਿੱਚ ਦਿੱਤੀਆਂ ਜਾ ਰਹੀਆਂ ਸਾਰੀਆਂ ਸੇਵਾਵਾਂ ਤੇ ਸੰਤੁਸ਼ਟੀ ਦਾ ਇਜ਼ਹਾਰ ਕਰਦਿਆਂ ਸਭਨਾਂ ਲੋਕਾਂ ਲਈ ਸਿੱਖ ਕਮਿਊਨਿਟੀਜ਼ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ ! ਗੁਰਦੁਆਰਾ ਸ੍ਰੀ ਦਸ਼ਮੇਸ਼ ਦਰਬਾਰ ਸਾਹਿਬ ਤੋਂ ਵਿਦਾ ਕਰਨ ਮੌਕੇ ਪ੍ਰਧਾਨ ਮਨਜੀਤ ਸਿੰਘ ਬਾਠ ਨੇ ਗੁਰਦੁਆਰਾ ਸਾਹਿਬ ਵੱਲੋਂ ਸਿਰਪਾਓ ਪਾ ਕੇ ਉਹਨਾਂ ਦਾ ਸਨਮਾਨ ਕੀਤਾ ! ਇਸ ਮੌਕੇ ਕੌਂਸਲੇਟ ਜਨਰਲ ਆਫ ਇੰਡੀਆ ਔਕਲੈਂਡ ਡਾ ਮਦਨ ਮੋਹਨ ਸੇਠੀ ਤੇ ਉਹਨਾਂ ਦੇ ਧਰਮ ਪਤਨੀ ਸਵਾਗਾਤਿਕਾ ਮੋਹੰਤੀ, ਸੰਜੀਵ ਕੁਮਾਰ ਤੇ ਉਹਨਾਂ ਦੇ ਧਰਮ ਪਤਨੀ ਅੰਮ੍ਰਿਤਾ ਕੁਮਾਰੀ, ਮਾਤਾ ਜੋਗਿੰਦਰ ਕੌਰ ਬਸਰਾ, ਕੂਕ ਪੰਜਾਬੀ ਸਮਾਚਾਰ ਅਤੇ ਕੂਕ ਟੀਵੀ ਤੋਂ ਇੰਦਰਜੀਤ ਕੌਰ ਤੇ ਕੁਲਵੰਤ ਕੌਰ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਪ੍ਰਿਥੀਪਾਲ ਸਿੰਘ ਬਸਰਾ, ਉਪ ਚੇਅਰਮੈਨ ਬੇਅੰਤ ਸਿੰਘ ਜਡੌਰ, ਪ੍ਰਧਾਨ ਮਨਜੀਤ ਸਿੰਘ ਬਾਠ, ਮੀਤ ਪ੍ਰਧਾਨ ਪਰਗਣ ਸਿੰਘ ਫਿਜੀ, ਸਕੱਤਰ ਅੰਮ੍ਰਿਤ ਪਾਲ ਸਿੰਘ ਜਡੌਰ, ਸਾਬਕਾ ਐਮਪੀ ਹਰਨਾਮ ਸਿੰਘ ਗੋਲੀਅਨ ਤੇ ਮਹੇਸ਼ ਬਿੰਦਰਾ, ਇਮੀਗ੍ਰੇਸ਼ਨ ਐਡਵਾਈਜ਼ਰ ਜੋਗਾ ਸਿੰਘ ਤੇ ਜਗਜੀਤ ਸਿੰਘ ਸਿੱਧੂ, ਸਟੇਜ ਸਕੱਤਰ ਸੁਰਜੀਤ ਸਿੰਘ ਸੱਚਦੇਵਾ ਤੇ ਸਾਹਿਤਕਾਰ ਹਰਗੋਬਿੰਦ ਸਿੰਘ ਸ਼ੇਖਪੁਰੀਆ, ਅਜੀਤ ਸਿੰਘ ਰੰਧਾਵਾ, ਅਜੀਤ ਸਿੰਘ ਪਰਮਾਰ, ਦਾਰਾ ਸਿੰਘ, ਡਾਕਟਰ ਪ੍ਰਦੀਪ ਕੁਮਾਰ ਖੁੱਲਰ, ਰੇਸ਼ਮ ਸਿੰਘ, ਮੱਖਣ ਸਿੰਘ, ਪਰਮਜੀਤ ਸਿੰਘ, ਮਨਪ੍ਰੀਤ ਸਿੰਘ, ਕੋਚ ਚਰਨਜੀਤ ਸਿੰਘ ਆਦਿ ਪਤਵੰਤੇ ਹਾਜਰ ਸਨ !
previous post
Related posts
- Comments
- Facebook comments