World

ਟਰੰਪ ਦੀ ਦੇਸ਼ ਨਿਕਾਲਾ ਮੁਹਿੰਮ ਖ਼ਿਲਾਫ਼ ਅਮਰੀਕਾ ’ਚ ਪ੍ਰਦਰਸ਼ਨ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਪਰਵਾਸੀਆਂ ਦੀ ਵੱਡੇ ਪੱਧਰ ’ਤੇ ਦੇਸ਼ ਨਿਕਾਲਾ ਮੁਹਿੰਮ ਦੇ ਵਿਰੋਧ ’ਚ ਐਤਵਾਰ ਨੂੰ ਦੱਖਣੀ ਕੈਲੀਫੋਰਨੀਆ ’ਚ ਹਜ਼ਾਰਾਂ ਲੋਕਾਂ ਨੇ ਰੋਸ ਮਾਰਚ ਕੀਤਾ। ਲਾਸ ਏਂਜਲਸ ’ਚ ਪ੍ਰਦਰਸ਼ਨਕਾਰੀਆਂ ਨੇ ਕਰੀਬ ਪੰਜ ਘੰਟੇ ਤੱਕ ਅਹਿਮ ਮਾਰਗ ਨੂੰ ਜਾਮ ਰੱਖਿਆ।

ਪ੍ਰਦਰਸ਼ਨਕਾਰੀ ਸਵੇਰੇ ਹੀ ਲਾਸ ਏਂਜਲਸ ਦੀ ਇਤਿਹਾਸਕ ਓਲਵੇਰਾ ਸਟਰੀਟ ’ਤੇ ਇਕੱਠੇ ਹੋਏ ਅਤੇ ਸਿਟੀ ਹਾਲ ਵੱਲ ਮਾਰਚ ਸ਼ੁਰੂ ਕੀਤਾ। ਉਨ੍ਹਾਂ ਹੱਥਾਂ ’ਚ ‘ਕੋਈ ਵੀ ਗ਼ੈਰ-ਕਾਨੂੰਨੀ ਨਹੀਂ’ ਵਰਗੇ ਬੈਨਰ ਫੜੇ ਹੋਏ ਸਨ ਅਤੇ ਉਹ ਇਮੀਗਰੇਸ਼ਨ ਸੁਧਾਰਾਂ ਨੂੰ ਲੈ ਕੇ ਨਾਅਰੇਬਾਜ਼ੀ ਕਰ ਰਹੇ ਸਨ। ਪ੍ਰਦਰਸ਼ਨਕਾਰੀਆਂ ਨੇ ਹੱਥਾਂ ’ਚ ਮੈਕਸਿਕੋ ਅਤੇ ਅਮਰੀਕ ਦੇ ਝੰਡੇ ਵੀ ਫੜੇ ਹੋਏ ਸਨ। ਇਕ ਬੈਨਰ ’ਤੇ ‘ਇਮੀਗਰੈਂਟਸ ਮੇਕ ਅਮਰੀਕਾ ਗਰੇਟ’ ਲਿਖਿਆ ਹੋਇਆ ਸੀ। ਦੁਪਹਿਰ ਤੱਕ ਪ੍ਰਦਰਸ਼ਨਕਾਰੀਆਂ ਨੇ ਯੂਐੱਸ 101 ਦੀਆਂ ਸਾਰੀਆਂ ਲੇਨਾਂ ਨੂੰ ਜਾਮ ਕਰ ਦਿੱਤਾ ਜਿਸ ਨਾਲ ਦੋਵੇਂ ਪਾਸਿਆਂ ’ਤੇ ਆਵਾਜਾਈ ਠੱਪ ਹੋ ਗਈ। ਕੈਲੀਫੋਰਨੀਆ ਹਾਈਵੇਅ ਪੈਟਰੋਲ ਅਤੇ ਲਾਸ ਏਂਜਲਸ ਪੁਲੀਸ ਵਿਭਾਗ ਨੇ ਕਿਹਾ ਕਿ ਕਿਸੇ ਵੀ ਪ੍ਰਦਰਸ਼ਨਕਾਰੀ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ। ਰਿਵਰਸਾਈਡ ਸ਼ਹਿਰ ’ਚ ਵੀ ਸੈਂਕੜੇ ਲੋਕਾਂ ਨੇ ਪ੍ਰਦਰਸ਼ਨ ਕੀਤੇ। ਵਾਹਨ ਚਾਲਕਾਂ ਨੇ ਪ੍ਰਦਰਸ਼ਨਕਾਰੀਆਂ ਦੇ ਹੱਕ ’ਚ ਹਾਰਨ ਵਜਾਏ। ਸਾਂ ਡਿਏਗੋ ’ਚ ਸੈਂਕੜੇ ਲੋਕਾਂ ਨੇ ਸ਼ਹਿਰ ਦੇ ਕਨਵੈਨਸ਼ਨ ਸੈਂਟਰ ਨੇੜੇ ਪ੍ਰਦਰਸ਼ਨ ਕੀਤਾ। ਟੈਕਸਸ ਅਤੇ ਡੱਲਾਸ ’ਚ ਕਰੀਬ 1,600 ਵਿਅਕਤੀਆਂ ਨੇ ਰੈਲੀਆਂ ਕੀਤੀਆਂ।

Related posts

ਢਿੱਗਾਂ ਡਿੱਗਣ ਕਾਰਨ 670 ਲੋਕਾਂ ਦੀ ਮੌਤ ਦਾ ਖਦਸ਼ਾ, ਬਚਾਅ ਕਾਰਜ ਜਾਰੀ…

Gagan Deep

ਪਰਿਵਾਰ ਦੇ ਤਿੰਨ ਜੀਆਂ ਨੇ ਆਪਣੀ ਮੌਤ ਨੂੰ ਖ਼ੁਦ ਦਿੱਤਾ ਸੱਦਾ, ਵਜ੍ਹਾ ਪਤਾ ਲੱਗੀ ਤਾਂ ਉੱਡ ਗਏ ਹੋਸ਼

nztasveer_1vg8w8

ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਦੇ ਸਕਦੇ ਨੇ ਅਸਤੀਫਾ

Gagan Deep

Leave a Comment