World

ਟਰੰਪ ਨੇ 2 ਅਪਰੈਲ ਤੋਂ ਭਾਰਤ ਅਤੇ ਚੀਨ ਦੇ ਖ਼ਿਲਾਫ਼ ਪਰਸਪਰ ਟੈਕਸ ਦਾ ਐਲਾਨ ਕੀਤਾ

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤ ਅਤੇ ਚੀਨ ਸਮੇਤ ਹੋਰ ਦੇਸ਼ਾਂ ਵੱਲੋਂ ਲਾਏ ਗਏ ਉੱਚੇ ਟੈਕਸ ਦੀ ਆਲੋਚਨਾ ਕਰਦਿਆਂ ਇਸ ਨੂੰ ਬਹੁਤ ਹੀ ਬੇਇਨਸਾਫ਼ੀ ਕਰਾਰ ਦਿੱਤਾ ਅਤੇ ਅਗਲੇ ਮਹੀਨੇ ਤੋਂ ਪਰਸਪਰ ਟੈਕਸ (Reciprocal tariffs) ਲਾਗੂ ਕਰਨ ਦਾ ਐਲਾਨ ਕੀਤਾ। ਅਮਰੀਕੀ ਕਾਂਗਰਸ ਦੇ ਇੱਕ ਸੰਯੁਕਤ ਸੈਸ਼ਨ ਦੇ ਰਾਸ਼ਟਰਪਤੀ ਨੇ ਕਿਹਾ ਕਿ ਪਰਸਪਰ ਟੈਕਸ (Reciprocal tariffs) 2 ਅਪਰੈਲ ਤੋਂ ਸ਼ੁਰੂ ਹੋਣਗੇ। ਉਨ੍ਹਾਂ ਕਿਹਾ, “ਦੂਜੇ ਦੇਸ਼ਾਂ ਨੇ ਦਹਾਕਿਆਂ ਤੋਂ ਸਾਡੇ ਵਿਰੁੱਧ ਟੈਕਸ ਦੀ ਵਰਤੋਂ ਕੀਤੀ ਹੈ ਅਤੇ ਹੁਣ ਸਾਡੀ ਵਾਰੀ ਹੈ। ਯੂਰਪੀਅਨ ਯੂਨੀਅਨ, ਚੀਨ, ਬ੍ਰਾਜ਼ੀਲ, ਭਾਰਤ, ਮੈਕਸੀਕੋ ਅਤੇ ਕੈਨੇਡਾ ਸਾਡੇ ਮੁਕਾਬਲੇ ਉਚ ਦਰਾਂ ’ਤੇ ਟੈਕਸ ਵਸੂਲੀ ਕਰਦੇ ਹਨ, ਕੀ ਤੁਸੀਂ ਉਨ੍ਹਾਂ ਦੇ ਬਾਰੇ ਵਿੱਚ ਸੁਣਿਆ ਹੈ? ਇਹ ਬਹੁਤ ਹੀ ਨਾਜਾਇਜ਼ ਹੈ।’’

ਟਰੰਪ ਦਾ ਮੰਗਲਵਾਰ ਨੂੰ ਕਾਂਗਰਸ ਦੇ ਸੰਯੁਕਤ ਸੈਸ਼ਨ ਨੂੰ ਸੰਬੋਧਨ ਵ੍ਹਾਈਟ ਹਾਊਸ ’ਚ ਉਨ੍ਹਾਂ ਦੇ ਦੂਜੇ ਕਾਰਜਕਾਲ ਦਾ ਪਹਿਲਾ ਸੰਬੋਧਨ ਸੀ। ਇਸ ਦੌਰਾਨ ਉਨ੍ਹਾਂ ਕਿਹਾ, “ਭਾਰਤ ਸਾਡੇ ਤੋਂ 100 ਫੀਸਦੀ ਤੋਂ ਵੱਧ ਆਟੋ ਟੈਕਸ ਵਸੂਲਦਾ ਹੈ।’’ਟਰੰਪ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਭਾਰਤ ਨੂੰ ਵਾਸ਼ਿੰਗਟਨ ਦੇ ਪਰਸਪਰ ਟੈਕਸ (Reciprocal tariffs) ਤੋਂ ਬਖਸ਼ਿਆ ਨਹੀਂ ਜਾਵੇਗਾ ਅਤੇ ਜ਼ੋਰ ਦਿੱਤਾ ਕਿ ਟੈਕਸ ਢਾਂਚੇ ’ਤੇ “ਕੋਈ ਵੀ ਮੇਰੇ ਨਾਲ ਬਹਿਸ ਨਹੀਂ ਕਰ ਸਕਦਾ”। ਉਨ੍ਹਾਂ ਕਿਹਾ, “ਸਾਡੇ ਉਤਪਾਦਾਂ ’ਤੇ ਚੀਨ ਦਾ ਔਸਤ ਟੈਕਸ ਦੁੱਗਣਾ ਹੈ ਅਤੇ ਦੱਖਣੀ ਕੋਰੀਆ ਦਾ ਔਸਤ ਟੈਕਸ ਚਾਰ ਗੁਣਾ ਵੱਧ ਹੈ।’’

Related posts

ਟਰੰਪ ਨੇ ਕੈਨੇਡਾ, ਮੈਕਸਿਕੋ ਤੇ ਚੀਨ ’ਤੇ ਕਰੜੇ ਟੈਕਸ ਲਾਏ

Gagan Deep

ਅੱਬੂਵਾਲ ਦਾ ਨੌਜਵਾਨ ਕੈਨੇਡਾ ਵਿੱਚ ਲਾਪਤਾ

Gagan Deep

Air India: ਟਾਇਲਟ ਬਲਾਕ ਹੋਣ ਕਾਰਨ ਸ਼ਿਕਾਗੋ ਪਰਤੀ ਸੀ ਫਲਾਈਟ

Gagan Deep

Leave a Comment