New Zealand

ਨਿਊਜ਼ੀਲੈਂਡ ਨੇ ਸੁਰੱਖਿਆ ਕੌਂਸਲ ’ਚ ਭਾਰਤ ਦੇ ਦਾਅਵੇ ਦਾ ਸਮਰਥਨ ਕੀਤਾ: ਲਕਸਨ

ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਅੱਜ ਕਿਹਾ ਕਿ ਭਾਰਤ ਨੂੰ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਅਹਿਮ ਭੂਮਿਕਾ ਨਿਭਾਉਣੀ ਹੈ ਕਿਉਂਕਿ ਇਸ ਦਾ ਆਕਾਰ ਅਤੇ ਭੂ-ਰਣਨੀਤਕ ਤਾਕਤ ਤੇਜ਼ੀ ਨਾਲ ਬਹੁਧਰੁਵੀ ਹੁੰਦੀ ਜਾ ਰਹੀ ਦੁਨੀਆ ਵਿੱਚ ਅਹਿਮ ਹੈ। ਉਨ੍ਹਾਂ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦਾ ਸਥਾਈ ਮੈਂਬਰ ਬਣਨ ਸਬੰਧੀ ਨਵੀਂ ਦਿੱਲੀ ਦੀਆਂ ਕੋਸ਼ਿਸ਼ਾਂ ਦਾ ਸਮਰਥਨ ਕੀਤਾ।ਰਾਇਸੀਨਾ ਡਾਇਲਾਗ ਵਿੱਚ ਆਪਣੇ ਸੰਬੋਧਨ ਦੌਰਾਨ ਲਕਸਨ ਨੇ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਨਿਯਮ ਆਧਾਰਿਤ ਵਿਵਸਥਾ ਯਕੀਨੀ ਬਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ‘ਜਿਸ ਦੀ ਲਾਠੀ ਉਸੇ ਦੀ ਮੱਝ’ ਵਾਲਾ ਦ੍ਰਿਸ਼ਟੀਕੋਣ ਨਾਮਨਜ਼ੂਰ ਹੈ। ਇਹ ਟਿੱਪਣੀ ਖੇਤਰ ਵਿੱਚ ਚੀਨ ਦੀ ਵਧਦੀ ਤਾਕਤ ਦਰਮਿਆਨ ਆਈ ਹੈ।ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਵਰਗੇ ਦੇਸ਼ ਆਲਮੀ ਪੱਧਰ ’ਤੇ ਅਜਿਹੀ ਕੇਂਦਰੀ ਭੂਮਿਕਾ ਨਿਭਾਉਂਦੇ ਹਨ ਅਤੇ ਨਿਊਜ਼ੀਲੈਂਡ, ਨਵੀਂ ਦਿੱਲੀ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਵਿੱਚ ਸਥਾਈ ਸੀਟ ਦਿੱਤੇ ਜਾਣ ਦਾ ਸਮਰਥਨ ਕਰਦਾ ਹੈ। ਆਪਣੇ ਸੰਬੋਧਨ ਵਿੱਚ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਨੇ ਮੁੱਖ ਤੌਰ ’ਤੇ ਹਿੰਦ-ਪ੍ਰਸ਼ਾਂਤ ਖੇਤਰ ਦੇ ਆਰਥਿਕ ਤੇ ਸਿਆਸੀ ਪਹਿਲੂਆਂ ਬਾਰੇ ਚਰਚਾ ਕੀਤੀ ਅਤੇ ਖਿੱਤੇ ਵਿੱਚ ਵਧਦੀ ਸ਼ਕਤੀ ਸਮਰੱਥਾ ਦਾ ਵਿਸ਼ਲੇਸ਼ਣ ਕੀਤਾ। ਲਕਸਨ ਨੇ ਇਹ ਟਿੱਪਣੀਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਰਾਇਸੀਨਾ ਗੱਲਬਾਤ ਦਾ ਉਦਘਾਟਨ ਕਰਨ ਤੋਂ ਬਾਅਦ ਕੀਤੀਆਂ। ਲਕਸਰ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਭਾਰਤ ਵਰਗੇ ਹਮਖਿਆਲੀ ਦੇਸ਼ਾਂ ਨਾਲ ਰੱਖਿਆ ਸਹਿਯੋਗ ਵਧਾਏਗਾ।

Related posts

ਮੰਤਰੀ ਪੱਧਰੀ ਦਖਲਅੰਦਾਜ਼ੀ ਤੋਂ ਬਾਅਦ ਭਾਰਤੀ ਔਰਤ ਨੂੰ ਨਿਊਜ਼ੀਲੈਂਡ ਰਿਹਾਇਸ਼ ਦਿੱਤੀ ਗਈ

Gagan Deep

ਨਵੇਂ ਬਿਜਲੀਵਾਲੇ ਸਟੇਸ਼ਨ ‘ਤੇ ਵਾਪਸ ਪਰਤੀਆਂ ਰੇਲਾਂ

Gagan Deep

ਕਾਰਪੋਰਲ ਮਨੂ ਐਂਥਨੀ ਸਮਿਥ ਨੂੰ ਬਿਨਾਂ ਸਹਿਮਤੀ ਦੇ ਔਰਤ ਦੀ ਨਿੱਜੀ ਰਿਕਾਰਡਿੰਗ ਲਈ ਸਜ਼ਾ ਸੁਣਾਈ ਗਈ

Gagan Deep

Leave a Comment