ਆਕਲੈਂਡ (ਐੱਨ ਜੈੱਡ ਤਸਵੀਰ) ਹਾਕਸ ਬੇਅ ਹਸਪਤਾਲ ‘ਚ ਕਿਸੇ ਸ਼ੱਕੀ ਵਿਅਕਤੀ ਦੇ ਆਉਣ ਤੋਂ ਬਾਅਦ ਹੁਣ ਹਸਪਤਾਲ ‘ਚ ਕੋਈ ਤਾਲਾਬੰਦੀ ਨਹੀਂ ਹੈ ਕਿਉਂਕਿ, ਹੇਸਟਿੰਗਜ਼ ਦੇ ਹਸਪਤਾਲ ‘ਚ ਕਿਸੇ ਵਿਅਕਤੀ ਕੋਲ ਬੰਦੂਕ ਹੋਣ ਦੀ ਰਿਪੋਰਟ ਤੋਂ ਬਾਅਦ ਪੁਲਿਸ ਨੂੰ ਦੁਪਹਿਰ 1.20 ਵਜੇ ਬੁਲਾਇਆ ਗਿਆ।
ਪਰ ਹੁਣ ਤਾਲਾਬੰਦੀ ਨਹੀਂ ਹੈ,ਪੁਲਿਸ ਨੇ ਦੱਸਿਆ ਕਿ ਹਸਪਤਾਲ ਅਤੇ ਨੇੜਲੇ ਸਕੂਲਾਂ ਨੂੰ ਸਾਵਧਾਨੀ ਵਜੋਂ ਬੰਦ ਕਰਵਾ ਦਿੱਤਾ ਗਿਆ ਹੈ, ਜਦੋਂ ਕਿ ਅਧਿਕਾਰੀਆਂ ਨੇ ਵਿਅਕਤੀ ਦੀ ਭਾਲ ਲਈ ਹਸਪਤਾਲ ਅਤੇ ਨੇੜੇ-ਤੇੜੇ ਦੀ ਤਲਾਸ਼ੀ ਲਈ। ਤਾਲਾਬੰਦੀ ਉਦੋਂ ਹਟਾਈ ਗਈ ਜਦੋਂ ਪੁਲਿਸ ਨੂੰ ਪਤਾ ਲੱਗਿਆ ਕਿ ਅਧਿਕਾਰੀ ਦੇ ਆਉਣ ਤੋਂ ਪਹਿਲਾਂ ਵਿਅਕਤੀ ਹਸਪਤਾਲ ਛੱਡਕੇ ਨਿਕਲ ਗਿਆ ਸੀ। ਪੁਲਿਸ ਨੇ ਕਿਹਾ ਕਿ ਵਿਅਕਤੀ ਕੋਲ ਬੰਦੂਕ ਹੋਣ ਦੀ ਰਿਪੋਰਟ ਬੇਬੁਨਿਆਦ ਹੈ, ਪਰ ਅਗਲੇਰੀ ਜਾਂਚ ਕੀਤੀ ਜਾਵੇਗੀ। ਨੇੜਲੇ ਅੰਗਕੋਰ ਵਾਟ ਕੀਵੀ ਕੈਫੇ ਦੇ ਇਕ ਕਰਮਚਾਰੀ ਨੇ ਕਿਹਾ ਕਿ ਪੁਲਿਸ ਦੇ ਨਿਰਦੇਸ਼ਾਂ ‘ਤੇ ਉਨ੍ਹਾਂ ਦਾ ਕਾਰੋਬਾਰ ਵੀ ਤਾਲਾਬੰਦੀ ਅਧੀਨ ਹੈ। ਉਨ੍ਹਾਂ ਨੇ ਦੱਸਿਆ ਕਿ ਦੁਪਹਿਰ 1.20 ਵਜੇ ਇਮਾਰਤ ‘ਚ ਮੌਜੂਦ ਸਾਰੇ ਗਾਹਕ ਅਜੇ ਵੀ ਅੰਦਰ ਸਨ।
Related posts
- Comments
- Facebook comments